16.71C Vancouver
ADS

Apr 25, 2024 4:35 PM - Connect Newsroom

ਚੌਧਰੀ ਪਰਿਵਾਰ ਤੇ ਤਜਿੰਦਰ ਬਿੱਟੂ ਨੂੰ ਖ਼ਤਰਾ! ਕੇਂਦਰ ਸਰਕਾਰ ਨੇ ਦਿੱਤੀ ‘ਵਾਈ’ ਸ਼੍ਰੇਣੀ ਦੀ ਸੁਰੱਖਿਆ

Share On
bikramjit-singh-chaudhary-and-his-mother-have-been-granted-y-category-protection-by-the-centre
Apart from this, Tajinder Singh Bittu, co-in-charge of Congress in Himachal Pradesh, has also been provided 'Y' category security.(Photo: Facebook/Tajinder Singh Bittu) )

ਪੰਜਾਬ ਕਾਂਗਰਸ ਤੋਂ ਬਾਗੀ ਹੋਏ ਬਿਕਰਮਜੀਤ ਸਿੰਘ ਚੌਧਰੀ ਅਤੇ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਨੂੰ ਕੇਂਦਰ ਨੇ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ।

ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਸਿੰਘ ਬਿੱਟੂ ਨੂੰ ਵੀ ’ਵਾਈ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਤਜਿੰਦਰ ਸਿੰਘ ਮੂਲ ਰੂਪ ਤੋਂ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਤਜਿੰਦਰ ਸਿੰਘ ਬਿੱਟੂ ਅਤੇ ਕਰਮਜੀਤ ਕੌਰ ਚੌਧਰੀ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ, ਜਦੋਂ ਕਿ ਬਿਕਰਮਜੀਤ ਸਿੰਘ ਚੌਧਰੀ ਜੋ ਕਿ ਫਿਲੌਰ ਤੋਂ ਐੱਮ.ਐੱਲ.ਏ. ਹਨ ਉਨ੍ਹਾਂ ਨੇ ਵਿਧਾਇਕੀ ਬਚਾਉਣ ਦੀ ਖਾਤਰ ਕਾਂਗਰਸ ਨਹੀਂ ਛੱਡੀ ਪਰ ਪਾਰਟੀ ਨੇ ਉਨ੍ਹਾਂ ਨੂੰ ਸਸਪੈਂਡ ਜ਼ਰੂਰ ਕਰ ਦਿੱਤਾ ਹੈ।

Latest news

sentencing-arguments-begin-for-man-convicted-of-sexually-assaulting-three-women
Punjabi

ਤਿੰਨ ਔਰਤਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ ’ਚ ਦੋਸ਼ੀ ਰਿਚਰਡ Mantha ਦੀ ਸਜ਼ਾ ’ਤੇ ਅੱਜ ਹੋਣਗੀਆਂ ਦਲੀਲਾਂ

ਕੈਲਗਰੀ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਰਿਚਰਡ Mantha ਦੀ ਸਜ਼ਾ 'ਤੇ ਅਦਾਲਤ ਵਿੱਚ ਅੱਜ ਬਹਿਸ ਸ਼ੁਰੂ ਹੋ ਗਈ ਹੈ। ਉਹ ਤਿੰਨ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਨਸ਼ੀਲਾ ਪਦਾਰਥ ਦੇਣ ਦੇ ਮਾਮਲੇ ਵਿੱਚ ਦੋਸ਼ੀ ਹੈ। ਦੋ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਟ੍ਰਾਇਲ ਤੋਂ ਬਾਅਦ 62 ਸਾਲਾ Richard Mantha ਨੂੰ ਛੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ।
goldstream-falls-swimming-incident-27-year-old-man-dies
Punjabi

ਗੋਲਡਸਟ੍ਰੀਮ ਫਾਲਜ਼ ’ਚ ਤੈਰਾਕੀ ਦੌਰਾਨ 27 ਸਾਲਾ ਵਿਅਕਤੀ ਦੀ ਮੌਤ

ਵੈਨਕੂਵਰ ਆਈਲੈਂਡ ਦੇ ਇੱਕ ਝਰਨੇ ਵਿਚ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਲੈਂਗਫੋਰਡ ਵਿਚ ਸੋਮਵਾਰ ਸ਼ਾਮ ਕਰੀਬ 7:35 ਵਜੇ ਉਹਨਾਂ ਨੂੰ 3450 ਟ੍ਰਾਂਸ-ਕੈਨੇਡਾ ਹਾਈਵੇਅ ਵਿਖੇ ਇੱਕ ਤੈਰਾਕ ਦੇ Goldstream Falls ਦੇ ਪਾਣੀ ਵਿਚ ਡੁੱਬਣ ਦੀ ਰਿਪੋਰਟ ਮਿਲੀ।
poilievre-attacks-carney-government-over-ev-mandate
Punjabi

EV ਮੈਨਡੇਟ ਨੂੰ ਲੈ ਕੇ ਪੌਲੀਐਵ ਦਾ ਕਾਰਨੀ ਸਰਕਾਰ ’ਤੇ ਹਮਲਾ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਸਰਕਾਰ EV ਆਦੇਸ਼ ਨੂੰ ਵਾਪਸ ਲੈ ਕੇ ਪਿਛਲੇ ਦਰਵਾਜ਼ੇ ਰਾਹੀਂ ਇਨ੍ਹਾਂ ਨੂੰ ਨਵੇਂ ਤਰੀਕੇ ਨਾਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੈਨੇਡਾ ਗਜ਼ਟ ਵਿਚ ਦਿੱਤੇ ਗਏ ਨੋਟਿਸ ਮੁਤਾਬਕ, ਸਰਕਾਰ ਨੇ ਪੁਰਾਣੇ EV Sales Mandate ਨੂੰ ਰੱਦ ਕਰਨ ਦੀ ਪ੍ਰਕਿਰਿਆ ਹਾਲ ਹੀ ਵਿਚ ਸ਼ੁਰੂ ਕੀਤੀ ਹੈ, ਜਿਸ ਤਹਿਤ ਇਸ ਸਾਲ 20 ਫੀਸਦੀ ਨਵੀਆਂ ਗੱਡੀਆਂ ਦਾ ਇਲੈਕਟ੍ਰਿਕ ਹੋਣਾ ਲਾਜ਼ਮੀ ਕੀਤਾ ਗਿਆ ਸੀ।
metro-vancouver-workers-escalate-job-action-over-burrard-inlet-dredging
Punjabi

ਵੈਨਕੂਵਰ 'ਚ ਦੋ ਪਾਣੀ ਦੀ ਮੁੱਖ ਕੰਮ ਵਾਲੀਆਂ ਥਾਵਾਂ 'ਤੇ ਕਾਮਿਆਂ ਨੇ ਕੰਟਰੈਕਟ ਵਿਵਾਦ ਕਾਰਨ ਕੰਮ ਕੀਤਾ ਬੰਦ

ਮੈਟਰੋ ਵੈਨਕੂਵਰ ਦੇ ਬਾਹਰੀ ਕਾਮਿਆਂ ਨੇ ਆਪਣੇ ਕੰਟਰੈਕਟ ਵਿਵਾਦ ਨੂੰ ਲੈ ਕੇ ਨੌਰਥ ਵੈਨਕੂਵਰ ਵਿਚ ਦੋ ਪਾਣੀ ਦੀ ਮੁੱਖ ਕੰਮ ਵਾਲੀਆਂ ਥਾਵਾਂ 'ਤੇ ਮੰਗਲਵਾਰ ਨੂੰ ਕੰਮ ਬੰਦ ਕਰ ਦਿੱਤਾ ਹੈ, ਜਿਸ ਕਾਰਨ ਵੱਡੇ ਤੇਲ ਅਤੇ ਮਾਲਵਾਹਕ ਜਹਾਜ਼ ਲਈ ਬੁਰਾਰਡ ਇਨਲੇਟ ਦੇ ਅਹਿਮ ਪ੍ਰੋਜੈਕਟ ਵਿਚ ਦੇਰੀ ਹੋ ਸਕਦੀ ਹੈ।
hit-and-run-in-nanaimo-leaves-one-person-dead
Punjabi

ਨੈਨਾਇਮੋ ’ਚ ਹਿੱਟ-ਐਂਡ-ਰਨ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

ਨੈਨਾਇਮੋ ਆਰ.ਸੀ.ਐਮ.ਪੀ. ਵੱਲੋਂ 16 ਅਗਸਤ ਨੂੰ ਵਾਪਰੇ ਇੱਕ ਹਿੱਟ-ਐਂਡ-ਰਨ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਘਟਨਾ ਉਸ ਦਿਨ ਤੜਕੇ ਕਰੀਬ 1:48 ਵਜੇ ਐਲਬਰਟ ਸਟ੍ਰੀਟ ਅਤੇ ਡਨਸਮੁਇਰ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਵਾਪਰੀ, ਜਿੱਥੇ ਇੱਕ ਗੱਡੀ ਨੇ ਪੈਦਲ ਚੱਲ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link