18.6C Vancouver
ADS

Jul 30, 2020 7:06 PM -

ਬਰਨਬੀ 'ਚ ਗੱਡੀ 'ਚ ਮਿਲੀ ਲਾਸ਼, ਹੋਮੀਸਾਈਡ ਜਾਸੂਸ ਜਾਂਚ 'ਚ ਜੁਟੇ

Share On
body-found-in-a-vehicle-in-burnaby-homicide-detectives-investigating
The RCMP logo is seen outside Royal Canadian Mounted Police "E" Division Headquarters, in Surrey, B.C., on Friday April 13, 2018. THE CANADIAN PRESS/Darryl Dyck

ਬਰਨਬੀ 'ਚ ਹੋਮੀਸਾਈਡ ਜਾਂਚ ਅਧਿਕਾਰੀ ਇੱਕ ਗੱਡੀ 'ਚ ਮਿਲੀ ਲਾਸ਼ ਦੇ ਮਾਮਲੇ ਬਾਰੇ ਪੜਤਾਲ ਕਰ ਰਹੇ ਹਨ।

ਆਰ.ਸੀ.ਐਮ.ਪੀ. ਦਾ ਕਹਿਣਾ ਸੀ ਕਿ, ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਦੱਖਣਪੂਰਬੀ ਬਰਨਬੀ ਦੇ ਇੰਡਸਟ੍ਰੀਅਲ ਇਲਾਕੇ 'ਚ ਸੱਦਿਆ ਗਿਆ ਸੀ।

ਇੱਕ ਗੱਡੀ 'ਚ ਮਨੁੱਖੀ ਅਵਸ਼ੇਸ਼ ਮਿਲਣ ਦੀ ਜਾਣਕਾਰੀ ਦਿੱਤੀ ਗਈ ਸੀ।

ਜਾਣਕਾਰੀ ਜਾਰੀ ਕਰਨ ਤੱਕ ਦੀ ਜਾਂਚ ਤੋਂ ਬਾਅਦ, ਪੁਲਿਸ ਦਾ ਕਹਿਣਾ ਸੀ ਕਿ ਮੌਤ ਦਾ ਮਾਮਲਾ ਆਮ ਜਿਹਾ ਨਹੀਂ ਜਾਪਦਾ ਸੀ।

ਹਾਲਾਂਕਿ ਪੁਲਿਸ ਅਨੁਸਾਰ ਲੋਕਾਂ ਨੂੰ ਇਸ ਮਾਮਲੇ ਕਾਰਨ ਕੋਈ ਖ਼ਤਰਾ ਨਹੀਂ ਹੈ।

ਮਾਮਲੇ 'ਚ ਵਧੇਰੇ ਜਾਣਕਾਰੀ ਜਾਂਚ ਤੋਂ ਬਾਅਦ ਜਾਰੀ ਕੀਤੀ ਜਾਵੇਗੀ।

Latest news

carney-to-announce-housing-and-infrastructure-measures-in-vancouver-attend-fifa-world-cup-match
Punjabi

ਪੀ.ਐਮ. ਕਾਰਨੀ ਵੈਨਕੂਵਰ ਦੌਰੇ 'ਤੇ, ਪ੍ਰੀਮੀਅਰ ਈਬੀ ਨਾਲ ਵੀ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵੈਨਕੂਵਰ ਦੌਰੇ 'ਤੇ ਹਨ, ਜਿੱਥੇ ਉਹ ਦੁਪਹਿਰ ਨੂੰ ਪ੍ਰੀਮੀਅਰ ਡੇਵਿਡ ਈਬੀ ਨਾਲ ਮਿਲ ਕੇ ਨਵੇਂ ਘਰਾਂ ਅਤੇ ਲੋਕਲ ਇਨਫਰਾਸਟਕਚਰ ਸਬੰਧੀ ਨਵੇਂ ਕਦਮਾਂ ਦਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਇਸ ਸਾਂਝੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ ਈਬੀ ਵਿਚਕਾਰ ਇੱਕ ਅਹਿਮ ਨਿੱਜੀ ਮੀਟਿੰਗ ਵੀ ਹੋਵੇਗੀ।
surrey-police-board-media-policy-sparks-controversy-after-first-meeting-under-new-chair
Punjabi

ਸਰੀ ਪੁਲਿਸ ਬੋਰਡ ਦੇ ਮੀਡੀਆ ਨਿਯਮਾਂ 'ਤੇ ਵਿਵਾਦ, ਆਲੋਚਕਾਂ ਨੇ ਫੈਸਲੇ ਨੂੰ ਠਹਿਰਾਇਆ ਗਲਤ

ਸਰੀ ਪੁਲਿਸ ਬੋਰਡ ਦੀ ਨਵੀਂ ਚੇਅਰ ਪਰਮ ਜਵਾਂਡਾ ਦੀ ਅਗਵਾਈ ਹੇਠ ਬੁੱਧਵਾਰ ਨੂੰ ਹੋਈ ਪਹਿਲੀ ਮੀਟਿੰਗ ਵਿਚ ਇੱਕ ਮਤਾ ਪਾਸ ਹੋਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਤਹਿਤ ਹੁਣ ਸਰੀ ਦਾ ਪੁਲਿਸ ਚੀਫ਼ ਸਿਰਫ਼ ਪੁਲਿਸ ਦੇ ਕੰਮਕਾਜ ਨਾਲ ਜੁੜੇ ਮੁੱਦਿਆਂ 'ਤੇ ਹੀ ਮੀਡੀਆ ਜਾਂ ਜਨਤਾ ਵਿਚ ਬੋਲ ਸਕਦਾ ਹੈ, ਜਦੋਂ ਕਿ ਬੋਰਡ, ਸਿਟੀ ਹਾਲ ਅਤੇ ਸਰਕਾਰ ਦੇ ਪ੍ਰਸ਼ਾਸਨਿਕ ਜਾਂ ਸ਼ਾਸਨ ਦੇ ਮਾਮਲਿਆਂ 'ਤੇ ਟਿੱਪਣੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
trump-iranian-president-sign-interim-peace-agreement-ahead-of-planned-switzerland-ceremony
Punjabi

ਟਰੰਪ ਅਤੇ ਈਰਾਨੀ ਰਾਸ਼ਟਰਪਤੀ ਨੇ ਸਵਿਟਜ਼ਰਲੈਂਡ ਸਮਾਗਮ ਤੋਂ ਪਹਿਲਾਂ ਅੰਤਰਿਮ ਸ਼ਾਂਤੀ ਸਮਝੌਤੇ 'ਤੇ ਕੀਤੇ ਦਸਤਖਤ

ਅਮਰੀਕਾ ਅਤੇ ਈਰਾਨ ਵਿਚਕਾਰ ਯੁੱਧ ਖਤਮ ਕਰਨ ਲਈ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਿਨੇਵਾ ਨੇੜੇ ਲੂਸਰਨ ਵਿੱਚ ਹਸਤਾਖਰ ਕੀਤੇ ਜਾਣ ਵਾਲੇ ਅੰਤਰਿਮ ਸਮਝੌਤੇ 'ਤੇ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਹੀ ਫਰਾਂਸ ਦੇ ਪੈਲੇਸ ਆਫ ਵਰਸੇਲਜ਼ ਵਿਖੇ ਦਸਤਖਤ ਕਰ ਦਿੱਤੇ ਹਨ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਮੌਜੂਦ ਸਨ। ਟਰੰਪ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਪੈਲੇਸ ਆਫ ਵਰਸੇਲਜ਼ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਸਮਝੌਤੇ ‘ਤੇ ਦਸਤਖਤ ਹੋ ਗਏ ਹਨ।
toronto-police-arrest-suspect-wanted-in-u-s-consulate-shooting-investigation
Punjabi

ਟੋਰਾਂਟੋ ਪੁਲਿਸ ਨੇ ਅਮਰੀਕੀ ਕੌਂਸਲੇਟ ਗੋਲੀਬਾਰੀ ਮਾਮਲੇ ਵਿੱਚ ਲੋੜੀਂਦੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਟੋਰਾਂਟੋ ਪੁਲਿਸ ਨੇ ਮਾਰਚ ਵਿਚ ਅਮਰੀਕੀ ਕੌਂਸਲੇਟ ‘ਤੇ ਹੋਈ ਸ਼ੂਟਿੰਗ ਦੀ ਵਾਰਦਾਤ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਇੱਕ 19 ਸਾਲਾ ਜ਼ਾਰਾ ਜੱਬੀ ਨਾਂ ਦੇ ਮੁਲਜ਼ਮ ਨੂੰ ਬੁੱਧਵਾਰ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਚੋਰੀ ਦੀ ਗੱਡੀ ਵਰਤਣ, ਗੈਰ-ਕਾਨੂੰਨੀ ਹਥਿਆਰ ਚਲਾਉਣ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਅਤ ਵਿਅਕਤੀ ਦੀ ਇਮਾਰਤ ‘ਤੇ ਹਮਲਾ ਕਰਨ ਦੇ ਚਾਰਜਿਜ਼ ਲਗਾਏ ਗਏ ਹਨ।
alberta-to-provide-100-energy-rebate-to-eligible-adults-instead-of-fuel-tax-relief
Punjabi

ਸਾਲਾਨਾ $225,000 ਤੋਂ ਘੱਟ ਆਮਦਨ ਵਾਲੇ ਐਲਬਰਟਾ ਵਾਸੀਆਂ ਨੂੰ ਮਿਲੇਗੀ $100 ਨਕਦ ਐਨਰਜੀ ਰੀਬੇਟ

ਐਲਬਰਟਾ ਸਰਕਾਰ ਨੇ ਇਸ ਵਾਰ ਪੈਟਰੋਲ/ਡੀਜ਼ਲ 'ਤੇ ਮਿਲਣ ਵਾਲੀ ਫਿਊਲ ਟੈਕਸ ਰਿਲੀਫ ਨੂੰ ਬੰਦ ਕਰਕੇ ਸਿੱਧਾ ਨਕਦ ਰਾਹਤ ਦੇਣ ਦਾ ਫੈਸਲਾ ਕੀਤਾ ਹੈ।ਇਸ ਨਵੀਂ ਯੋਜਨਾ ਮੁਤਾਬਕ, ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ $225,000 ਤੋਂ ਘੱਟ ਹੈ, ਉਨ੍ਹਾਂ ਦੇ ਹਰ ਇੱਕ Adult ਮੈਂਬਰ ਨੂੰ $100 ਦੀ ਨਕਦ ਰਾਹਤ ਦਿੱਤੀ ਜਾਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link