Feb 11, 2021 4:13 PM -

ਬੋਮਬਾਰਡੀਅਰ ਵੱਲੋਂ 1,600 ਨੌਕਰੀਆਂ ਕੱਟਣ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੰਪਨੀ ਵੱਲੋਂ ਲੀਅਰ ਜੈੱਟ ਦਾ ਨਿਰਮਾਣ ਬੰਦ ਕਰਨ ਦੀ ਘੋਸ਼ਣਾ ਵੀ ਕੀਤੀ ਗਈ ਹੈ।
ਲੀਅਰ ਜੈੱਟ ਉਹ ਜਹਾਜ਼ ਹਨ ਜਿਨ੍ਹਾਂ ਦੀ ਵਰਤੋਂ ਬਿਜ਼ਨਸ ਜੈੱਟ ਵਜੋਂ ਪਿਛਲੇ ਤਕਰੀਬਨ ਛੇ ਦਹਾਕੇ ਤੋਂ ਕੀਤੀ ਜਾਂਦੀ ਰਹੀ ਹੈ।
ਕਿਊਬੈਕ ਵਿੱਚ ਸਥਿਤ ਐਰੋਸਪੇਸ ਕੰਪਨੀ ਵੱਲੋਂ ਇਹ ਘੋਸ਼ਣਾ ਆਪਣੇ ਤਿਮਾਹੀ ਵਿੱਤੀ ਨਤੀਜੇ ਸਾਂਝੇ ਕਰਨ ਦੌਰਾਨ ਕੀਤੀ ਗਈ।
ਇਨ੍ਹਾਂ ਮੁਤਾਬਕ 2020 ਦੇ ਆਖ਼ਰੀ ਤਿੰਨ ਮਹੀਨਿਆਂ ਦੌਰਾਨ ਕੰਪਨੀ ਨੂੰ $337 ਮਿਲੀਅਨ ਦਾ ਵਿੱਤੀ ਨੁਕਸਾਨ ਸਹਿਣਾ ਪਿਆ ਹੈ।
ਬੋਮਬਾਰਡੀਅਰ ਦੇ ਚੀਫ ਇਕਜ਼ੈਕਟਿਵ ਏਰਿਕ ਮਾਰਟਲ ਮੁਤਾਬਕ ਨੌਕਰੀਆਂ ਵਿੱਚ ਕਟੌਤੀ ਦਾ ਫੈਸਲਾ ਬੇਹੱਦ ਮੁਸ਼ਕਲ ਹੈ ਪਰ ਕੋਵਿਡ-19 ਮਹਾਂਮਾਰੀ ਦੌਰਾਨ ਕੰਪਨੀ ਦੇ ਕੰਮ ਨੂੰ ਮਜ਼ਬੂਤ ਕਰਨ ਅਤੇ ਖਰਚਿਆਂ ਨੂੰ ਘਟਾਉਣ ਲਈ ਇਹ ਕਦਮ ਜ਼ਰੂਰੀ ਸੀ।
ਨੌਕਰੀਆਂ ਵਿੱਚ ਕੀਤੀ ਗਈ ਨਵੀਂ ਕਟੌਤੀ ਨਾਲ ਵਿਸ਼ਵ ਭਰ ਵਿੱਚ ਕੰਪਨੀ ਦੇ ਕੁੱਲ ਕਾਰਜਕਰਤਾਵਾਂ ਦੀ ਗਿਣਤੀ 13,000 ਹੋ ਜਾਵੇਗੀ।




