12.02C Vancouver
ADS

Oct 15, 2025 12:04 AM - Connect Newsroom - Pervez Sandhu

ਬੀ.ਸੀ. ਪਲੇਸ ਸਟੇਡੀਅਮ ਵਿਖੇ ਸੰਪੰਨ ਹੋਇਆ ਕੈਨੇਡਾ ਸੁਪਰ60 ਟੂਰਨਾਮੈਂਟ, ਬਰੈਂਪਟਨ ਬਲਿਟਜ਼ ਰਹੇ ਜੇਤੂ

Share On
brampton-blitz-wins-canada-super-60-cricket-tournament-at-b-c-place
Tournament organizers Yuvraj Singh and Abhishek with others at the presentation ceremony of Canada Super60 cricket tournament. (Photo - Connect FM)

ਵੈਨਕੂਵਰ ਦੇ ਆਈਕੌਨਿਕ ਬੀ.ਸੀ. ਪਲੇਸ ਸਟੇਡੀਅਮ ਵਿਖੇ ਖੇਡਿਆ ਗਿਆ ਕ੍ਰਿਕਟ ਟੂਰਨਾਮੈਂਟ, ਕੈਨੇਡਾ ਸੁਪਰ60 ਸੋਮਵਾਰ ਰਾਤ ਸੰਪੰਨ ਹੋਇਆ।

ਕੱਲ ਦੇ ਖਿਤਾਬੀ ਮੁਕਾਬਲੇ 'ਚ ਬਰੈਂਪਟਨ ਬਲਿਟਜ਼ ਨੇ ਮੌਂਟਰੀਅਲ ਰਾਇਲ ਟਾਈਗਰਸ ਨੂੰ ਇੱਕ ਪਾਸੜ ਢੰਗ ਨਾਲ ਮਾਤ ਦਿੱਤੀ।

ਫਾਈਨਲ ਮੁਕਾਬਲੇ 'ਚ ਮੌਂਟਰੀਅਲ ਰਾਇਲ ਟਾਈਗਰਸ ਦੀ ਟੀਮ ਪੂਰੇ 10 ਓਵਰ ਵੀ ਨਾ ਟਿਕ ਸਕੀ ਅਤੇ 8 ਓਵਰਾਂ 'ਚ 69 ਰਨ 'ਤੇ ਆਲ ਆਊਟ ਹੋ ਗਈ।

ਜਵਾਬ 'ਚ ਬਰੈਂਪਟਨ ਬਲਿਟਜ਼ ਦੀ ਟੀਮ ਨੇ 6ਵੇਂ ਓਵਰ ਵਿੱਚ ਹੀ ਟੀਚਾ ਹਾਸਿਲ ਕਰ ਲਿਆ।

ਇਹ ਟੂਰਨਾਮੈਂਟ ਕ੍ਰਿਕਟਰ ਯੁਵਰਾਜ ਸਿੰਘ ਨੇ ਕੁਝ ਹੋਰ ਪ੍ਰਬੰਧਕਾਂ ਨਾਲ ਮਿਲ ਕੇ ਕਰਵਾਇਆ ਸੀ।

ਕੱਲ ਲੀਗ ਦੇ ਆਖਰੀ ਦਿਨ ਯੁਵਰਾਜ ਸਿੰਘ ਆਪਣੇ ਪ੍ਰੀਵਾਰ ਨਾਲ ਪਹੁੰਚੇ ਸਨ ਅਤੇ ਉਨ੍ਹਾਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਸਟੇਡੀਅਮ 'ਚ ਪਹੁੰਚੇ ਲੋਕਾਂ ਦਾ ਧੰਨਵਾਦ ਕਰਨ ਲਈ ਸਟੇਡੀਅਮ ਦਾ ਗੇੜਾ ਵੀ ਲਗਾਇਆ।

ਯੁਵੀ ਪੂਰੀ ਪ੍ਰੈਜ਼ੈਂਟੇਸ਼ਨ ਸੈਰੇਮਨੀ ਦੌਰਾਨ ਹਾਜਿਰ ਸਨ ਅਤੇ ਉਨ੍ਹਾਂ ਹੀ ਜੇਤੂ ਟੀਮ ਨੂੰ ਟਰਾਫੀ ਪ੍ਰਦਾਨ ਕੀਤੀ ਅਤੇ ਤੁਰੰਤ ਮੁਸਕਰਾਉਂਦੇ ਹੋਏ ਕੈਮਰੇ ਤੋਂ ਬਾਹਰ ਨਿਕਲ ਗਏ ਤਾਂ ਜੋ ਮੌਕੇ ਦਾ ਫੋਕਸ ਉਹ ਖੁਦ ਨਹੀਂ ਸਗੋਂ ਜੇਤੂ ਟੀਮ ਰਹੇ।

Canada Super60
Brampton Blitz captain David Wiese with the trophy

ਜੇਤੂ ਟੀਮ ਦੇ ਕਪਤਾਨ ਡੇਵਿਡ ਵੀਜ਼ ਨੇ ਕਨੈਕਟ ਐਫ.ਐਮ. ਨਾਲ ਗੱਲ ਕਰਦਿਆਂ ਕਿਹਾ ਕਿ ਉਹ ਟੀਮ ਦੇ ਪ੍ਰਦਰਸ਼ਨ ਤੋਂ ਅਤੇ ਜਿਸ ਢੰਗ ਨਾਲ ਲੀਗ ਕਰਵਾਈ ਗਈ ਉਸ ਤੋਂ ਬੇਹੱਦ ਖੁਸ਼ ਹਨ।

ਉਨ੍ਹਾਂ ਆਖਿਆ ਕਿ ਟੀ-10 ਕ੍ਰਿਕਟ ਸਿਰਫ ਐਂਟਰਟੇਨਮੈਂਟ ਨਹੀਂ ਹੈ ਅਤੇ ਉਹ ਸਮਝਦੇ ਹਨ ਕਿ ਆਉਂਦੇ ਸਮੇਂ 'ਚ ਇਹ ਫੌਰਮੈਟ ਹੋਰ ਪ੍ਰਸਿੱਧੀ ਖੱਟੇਗਾ।

Canada Super60

ਇਸ ਲੀਗ 'ਚ ਕੁੱਲ 6 ਪੁਰੁਸ਼ ਟੀਮਾਂ ਅਤੇ 2 ਮਹਿਲਾਂ ਟੀਮਾਂ ਹਿੱਸਾ ਲੈਂਦੀਆਂ ਵਿਖਾਈ ਦਿੱਤੀਆਂ।

ਸੋਮਵਾਰ ਨੂੰ ਪਹਿਲਾਂ ਦੋ ਸੈਮੀਫਾਈਨਲ ਮੁਕਾਬਲੇ ਖੇਡੇ ਗਏ ਜਿੱਥੇ ਮੌਂਟਰੀਅਲ ਰਾਇਲ ਟਾਈਗਰਸ ਨੇ ਵੈਨਕੂਵਰ ਕਿੰਗਜ਼ ਨੂੰ ਮਾਤ ਦਿੱਤੀ ਅਤੇ ਦੂਜੇ ਪਾਸੇ ਬਰੈਂਪਟਨ ਬਲਿਟਜ਼ ਨੇ ਮਿਸੀਸਾਗਾ ਮਾਸਟਰਸ ਖਿਲਾਫ ਬਾਜੀ ਮਾਰੀ।

ਇਸ ਲੀਗ 'ਚ ਜਿੱਥੇ ਇੱਕ ਪਾਸੇ ਅਨੇਕਾਂ ਲੋਕਾਂ ਨੇ ਪਹੁੰਚ ਕ੍ਰਿਕਟ ਦੀ ਖੇਡ ਦਾ ਅਨੰਦ ਮਾਣਿਆ ਉਥੇ ਹੀ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਤੋਂ ਵਾਸਤਾ ਰੱਖਦੇ ਲੋਕਾਂ ਦੇ ਨੁਮਾਇੰਦੇ ਵੀ ਮੁਕਾਬਲੇ ਵੇਖਣ ਪਹੁੰਚੇ।

Canada Super60
Cricketer Yuvraj Singh shakes hands with BC Premier David Eby

ਇਸ ਦੌਰਾਨ ਕਨੈਕਟ ਐਫ. ਐਮ. ਨੇ ਵੀ ਜਿੱਥੇ ਇੱਕ ਪਾਸੇ ਪ੍ਰੀਮਿਅਰ ਡੇਵਿਡ ਇਬੀ ਦੀ ਯੁਵਰਾਜ ਸਿੰਘ ਨਾਲ ਹੋਈ ਮੁਲਾਕਾਤ ਨੂੰ ਕੈਮਰੇ 'ਚ ਕੈਦ ਕੀਤਾ ਉਥੇ ਹੀ ਕੰਜ਼ਰਵੇਟਿਵ ਐਮ.ਪੀ. ਅਤੇ ਬੀ.ਸੀ. ਕੰਜ਼ਰਵੇਟਿਵ ਐਮ.ਐਲ.ਏ. ਵੀ ਕਨੈਕਟ ਐਫ.ਐਮ. ਨਾਲ ਚਰਚਾ 'ਚ ਸ਼ਾਮਿਲ ਹੋਏ।

ਲੋਕਲ ਸਰਕਾਰਾਂ 'ਚ ਕਾਉਂਸਲਰ ਲਿੰਡਾ ਐਨਿਸ ਨਾਲ ਗੱਲਬਾਤ ਕੀਤੀ।

Canada Super60
Anne Kang, BC's minister of tourism, arts, culture and sport, in conversation with Connect FM

ਉੱਧਰ ਕੱਲ ਪ੍ਰੈਜੈਂਟੇਸ਼ਨ ਸੈਰੇਮਨੀ ਦੌਰਾਨ ਕੁਝ ਪੁਰਸਕਾਰਾਂ ਦੀ ਵੰਢ ਲਈ ਬੀ.ਸੀ. ਦੀ ਟੂਰਿਜ਼ਮ, ਆਰਟਸ, ਕਲਚਰ ਅਤੇ ਸਪੋਰਟ ਮੰਤਰੀ ਐਨ ਕੈਂਗ ਵੀ ਮੌਜੂਦ ਸਨ।

ਕਨੈਕਟ ਐਫ.ਐਮ. ਨੇ ਮੰਤਰੀ ਕੈਂਗ ਤੋਂ ਉਨ੍ਹਾਂ ਦਾ ਤਜਰਬਾ ਜਾਨਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਸਰੀ ਦੇ ਨੇੜੇ ਬਿਹਤਰ ਕ੍ਰਿਕਟ ਫੈਸਿਲਿਟੀਸ ਦੀ ਲੋੜ ਸੰਬੰਧੀ ਸਵਾਲ ਵੀ ਕੀਤਾ।

ਮੰਤਰੀ ਕੈਂਗ ਦਾ ਕਹਿਣਾ ਸੀ ਕਿ ਉਹ ਪਹਿਲੀ ਵਾਰ ਇਸ ਪੱਧਰ ਦੇ ਕ੍ਰਿਕਟ ਮੁਕਾਬਲੇ ਨੂੰ ਲਾਈਵ ਵੇਖ ਰਹੀ ਹਨ ਅਤੇ ਉਹ ਖੇਡ ਤੋਂ ਬੇਹੱਦ ਐਕਸਾਈਟਿਡ ਹਨ।

ਉਨ੍ਹਾਂ ਕਿਹਾ ਕਿ ਅਗਲੀ ਵਾਰ ਜਦ ਲੀਗ ਵਾਪਿਸ ਪਰਤੇਗੀ ਤਾਂ ਉਸ ਵੇਲੇ ਤੱਕ ਉਹ ਖਿਡਾਰੀਆਂ ਦੀਆਂ ਮੰਗਾਂ ਸੰਬੰਧੀ ਬਿਹਤਰੀ ਲਿਆਂਦੀ ਜਾਣ ਦੀ ਆਸ ਕਰਦੇ ਹਨ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link