Feb 20, 2021 1:40 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 508 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਦੁੱਖ ਦੀ ਗੱਲ ਸੀ ਕਿ 6 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 75,835 ਤੱਕ ਪਹੁੰਚ ਗਈ ਹੈ।
ਬੀ.ਸੀ. ਦੀ ਡਿਪਟੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਰੀਕਾ ਗੁਸਤਾਸਨ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,327 ਹੋ ਗਈ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,486 ਤੱਕ ਪਹੁੰਚ ਗਏ ਹਨ।
ਕੁੱਲ 217 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 61 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਸੂਬੇ 'ਚ ਇੱਕੋ ਦਿਨ 'ਚ ਰਿਕਾਰਡ ਲੋਕਾਂ ਨੂੰ ਕੀਤਾ ਗਿਆ ਵੈਕਸੀਨੇਟ
ਬੀ.ਸੀ. 'ਚ ਹੁਣ ਤਕ ਕੋਵਿਡ-19 ਵੈਕਸੀਨ ਦੀਆਂ 1,92,942 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।
ਡਾ. ਰੀਕਾ ਗੁਸਤਾਸਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਦੇ ਦਿਨ ਸੂਬੇ 'ਚ ਵੈਕਸੀਨੇਸ਼ਨ ਦਾ ਰਿਕਾਰਡ ਸਥਾਪਿਤ ਹੋ ਗਿਆ।
ਉਨ੍ਹਾਂ ਦੱਸਿਆ ਕਿ ਇੱਕੋ ਦਿਨ 'ਚ 12,250 ਡੋਜ਼ ਪ੍ਰਦਾਨ ਕੀਤੀਆਂ ਗਈਆਂ ਜੋ ਕਿ ਇੱਕ ਰਿਕਾਰਡ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਪ੍ਰਦਾਨ ਕੀਤੀਆਂ ਗਈਆਂ ਖੁਰਾਕਾਂ 'ਚ 36,923 ਲੋਕ ਅਜਿਹੇ ਹਨ ਜਿੰਨਾ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਸ਼ੁੱਕਰਵਾਰ ਤਕ ਦੇ ਅੰਕੜਿਆਂ ਅਨੁਸਾਰ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਹੁਣ ਤੱਕ ਸੂਬੇ 'ਚ ਕੁੱਲ 234,325 ਵੈਕਸੀਨ ਖੁਰਾਕਾਂ ਡਿਲਿਵਰ ਹੋ ਚੁੱਕੀਆਂ ਹਨ।
ਬੀ.ਸੀ. 'ਚ ਕੋਵਿਡ-19 ਵੇਰੀਐਂਟਸ ਦੇ 72 ਮਾਮਲੇ ਹੋ ਚੁੱਕੇ ਰਿਪੋਰਟ
ਬੀ.ਸੀ. 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਦੇ 72 ਮਾਮਲੇ ਰਿਪੋਰਟ ਹੋ ਚੁੱਕੇ ਹਨ।
ਇਸ 'ਚ 52 ਮਾਮਲੇ ਯੂ.ਕੇ. ਵੇਰੀਐਂਟ ਦੇ ਹਨ ਜਦਕਿ 20 ਮਾਮਲੇ ਦੱਖਣੀ ਅਫਰੀਕਾ ਵੇਰੀਐਂਟ ਨਾਲ ਸੰਬੰਧਤ ਹਨ।
ਇਸ ਤੋਂ ਇਲਾਵਾ ਬੀ.ਸੀ. 'ਚ ਨਾਈਜੀਰੀਆ ਦੇ ਕੋਵਿਡ-19 ਵੇਰੀਐਂਟ ਦਾ ਇੱਕ ਮਾਮਲਾ ਵੀ ਰਿਪੋਰਟ ਹੋ ਚੁੱਕਿਆ ਹੈ।
ਇਹ ਮਾਮਲਾ ਇੰਟੀਰੀਆ ਹੈਲਥ ਰਿਜਨ 'ਚ ਉਜਾਗਰ ਹੋਇਆ ਸੀ।




