Jan 25, 2023 2:12 AM - Connect News

ਬੀ.ਸੀ. 'ਚ ਰੈਵਲਸਟੋਕ ਕੋਲ ਸੋਮਵਾਰ ਨੂੰ ਐਵਲਾਂਚ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਬਾਰੇ ਦੁੱਖਦਾਈ ਜਾਣਕਾਰੀ ਉਜਾਗਰ ਹੋਈ ਹੈ।
ਮੀਡੀਆ ਰਿਪੋਰਟਸ ਮੁਤਾਬਿਕ ਇਸ ਘਟਨਾ 'ਚ 2 ਭਰਾਵਾਂ ਦੀ ਜਾਨ ਚਲੀ ਗਈ ਹੈ।
ਪੀੜਤ ਭਰਾਵਾਂ ਦੀ ਪਛਾਣ ਟਿਮੋਥੀ ਅਤੇ ਜੌਨਾਥਨ ਕਿੰਸਲੇ ਦੇ ਤੌਰ 'ਤੇ ਹੋਈ ਹੈ।
ਦੋਵੇਂ ਪੈਂਸਿਲਵੇਨੀਆ ਤੋਂ ਵਾਸਤਾ ਰੱਖਦੇ ਸਨ। ਟਿਮੋਥੀ ਕਿੰਸਲੇ ਬਾਰੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਉਹ ਪੈਂਸਿਲਵੇਨੀਆ 'ਚ ਰੀਅਲ ਐਸਟੇਟ ਡਵੈਲਪਰ ਸਨ।
ਉਹ ਕਿੰਸਲੇ ਪ੍ਰਾਪਰਟੀਸ ਦੇ ਪ੍ਰਧਾਨ ਸਨ।
ਇਸੇ ਵਪਾਰ 'ਚ ਜੌਨਾਥਨ ਕਿੰਸਲੇ ਇੱਕ ਐਗਜੀਕਿਊਟਿਵ ਦੀ ਭੂਮਿਕਾ ਨਿਭਾ ਰਹੇ ਸਨ। ਯਾਦ ਰਹੇ ਬੀ.ਸੀ. ਆਰ.ਸੀ.ਐਮ.ਪੀ. ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਐਵਲਾਂਚ ਦੀ ਘਟਨਾ 'ਚ 2 ਲੋਕਾਂ ਦੀ ਜਾਨ ਚਲੀ ਗਈ ਹੈ।
ਘਟਨਾ 'ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਸੋਮਵਾਰ ਨੂੰ ਦੁਪਹਿਰ ਕਰੀਬ 2.30 ਵਜੇ ਰੈਵਲਸਟੋਕ ਆਰ.ਸੀ.ਐਮ.ਪੀ. ਨੂੰ ਮਾਊਂਟ ਮੈਕਰੀ ਕੋਲ ਐਵਲਾਂਚ ਦੀ ਜਾਣਕਾਰੀ ਦਿੱਤੀ ਗਈ ਸੀ।
ਪੁਲਿਸ ਨੂੰ ਰਿਪੋਰਟ ਮਿਲੀ ਸੀ ਕਿ ਇਲਾਕੇ 'ਚ ਲੋਕਾਂ ਦਾ ਇੱਕ ਛੋਟਾ ਗਰੁੱਪ ਹੈਲੀ-ਸਕਿੰਗ (heli-skiing) ਕਰ ਰਿਹਾ ਸੀ।
ਮੌਕੇ ਤੋਂ 3 ਲੋਕਾਂ ਨੂੰ ਲੋਕੇਟ ਕੀਤਾ ਗਿਆ ਅਤੇ ਹੈਲੀਕਾਪਟਰ ਆਸਰੇ ਹਸਪਤਾਲ ਲਿਜਾਇਆ ਗਿਆ।
ਰੈਵਲਸਟੋਕ ਆਰ.ਸੀ.ਐਮ.ਪੀ. ਡਿਟੈਚਮੈਂਟ ਕਮਾਂਡਰ ਸਾਰਜੈਂਟ ਕ੍ਰਿਸ ਡੌਡਸ ਨੇ ਦੱਸਿਆ ਕਿ 2 ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਨਾਕਾਮ ਰਹੀ।
ਤੀਜੇ ਵਿਅਕਤੀ ਬਾਰੇ ਦੱਸਿਆ ਗਿਆ ਕਿ ਉਹ ਹਸਪਤਾਲ 'ਚ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਗਈ।
ਰੈਵਲਸਟੋਕ ਆਰ.ਸੀ.ਐਮ.ਪੀ. ਵੱਲੋਂ ਮਾਮਲੇ ਸੰਬੰਧੀ ਬੀ.ਸੀ. ਕੋਰੋਨਰਸ ਸਰਵਿਸ ਦੀ ਜਾਂਚ 'ਚ ਸਹਿਯੋਗ ਕੀਤਾ ਜਾ ਰਿਹਾ ਹੈ।




