Mar 22, 2021 3:31 PM -

ਬੀਤੇ ਸ਼ੁੱਕਰਵਾਰ, 19 ਮਾਰਚ ਨੂੰ ਰਿਚਮੰਡ ਵਿੱਚ ਵਾਪਰੀ ਕਤਲ ਦੀ ਵਾਰਦਾਤ ਦੇ ਦੋ ਮ੍ਰਿਤਕਾਂ ਦੀ ਪਛਾਣ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਜਨਤਕ ਕਰ ਦਿੱਤੀ ਗਈ ਹੈ।
ਆਈ-ਹਿੱਟ ਅਨੁਸਾਰ ਮ੍ਰਿਤਕ ਦੋ ਭਰਾ ਸਨ, 25 ਸਾਲਾ ਚੇਤੰਨ ਢੀਂਡਸਾ ਅਤੇ 23 ਸਾਲਾ ਜੋਬਨ ਢੀਂਡਸਾ।
ਅਧਿਕਾਰੀਆਂ ਅਨੁਸਾਰ ਪੁਲਿਸ ਇਨ੍ਹਾਂ ਦੋਵਾਂ ਨਾਲ ਵਾਕਫ਼ ਸੀ।
ਟੀਮ ਮੁਤਾਬਕ ਸ਼ੁੱਕਰਵਾਰ ਸਵੇਰ ਤਕਰੀਬਨ 4:45 ਵਜੇ ਰਿਚਮੰਡ ਆਰ.ਸੀ.ਐਮ.ਪੀ ਨੂੰ ਇੱਕ ਘਰ ਨੂੰ ਲੱਗੀ ਅੱਗ ਦੀ ਖ਼ਬਰ ਮਿਲੀ।
ਅੱਗ ਬੁਝਾਉਣ ਤੋਂ ਬਾਅਦ ਘਰ ਦੇ ਅੰਦਰ ਦੋ ਮ੍ਰਿਤਕ ਸਰੀਰ ਬਰਾਮਦ ਕੀਤੇ ਗਏ ਸਨ।
ਜਾਂਚ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਦਰਅਸਲ ਇਹ ਇਕ ਕਤਲ ਦੀ ਵਾਰਦਾਤ ਸੀ।
ਅਧਿਕਾਰੀਆਂ ਮੁਤਾਬਕ ਇਸ ਘਟਨਾ ਦਾ ਸਬੰਧ ਲੋਅਰਮੇਨਲੈਂਡ ਵਿੱਚ ਚੱਲ ਰਹੀਆਂ ਗੈਂਗ ਗਤੀਵਿਧੀਆਂ ਨਾਲ ਹੈ ਅਤੇ ਪੀੜਤਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਸੀ।
ਕਿਸੇ ਨੂੰ ਵੀ ਇਸ ਸੰਬੰਧ ਵਿੱਚ ਜਾਣਕਾਰੀ ਹੋਣ ’ਤੇ ਆਈ-ਹਿੱਟ ਜਾਂ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।




