8.6C Vancouver
ADS

Dec 4, 2020 12:52 PM -

ਬੀਐੱਸ ਹੁੱਡਾ ਨੇ ਰਾਜਪਾਲ ਨੂੰ ਕਿਸਾਨਾਂ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਅਸੈਂਬਲੀ ਦਾ ਸਰਦ ਰੁੱਤ ਦਾ ਸੈਸ਼ਨ ਸੱਦਣ ਦੀ ਕੀਤੀ ਬੇਨਤੀ

Share On
bs-hooda-requests-governor-to-call-special-assembly-session-to-discuss-farmer-issue
BS Hooda requests Governor to call special Assembly session to discuss farmer issue

ਕਾਂਗਰਸ ਲੀਡਰ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰਿਆ ਨੂੰ ਵਿਰੋਧ ਕਰ ਰਹੇ ਕਿਸਾਨਾਂ ਦੇ ਮੁੱਦੇ ਅਤੇ ਉਹਨਾਂ ਦੇ ਅੰਦੋਲਨ ਨੂੰ ਲੈਕੇ ਅਸੈਂਬਲੀ ਦਾ ਸਰਦ ਰੁੱਤ ਦਾ ਸੈਸ਼ਨ ਸੱਦਣ ਦੀ ਅਪੀਲ ਕੀਤੀ ਹੈ|

ਹੁੱਡਾ ਨੇ ਇੱਕ ਪ੍ਰੈਸ ਕਾਨਫਰੈਂਸ ਦੌਰਾਨ ਕਿਹਾ,"ਹਰਿਆਣਾ ਦੇ ਰਾਜਪਾਲ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ 'ਤੇ ਚਰਚਾ ਕਰਨ ਲਈ ਸਰਦ ਰੁੱਤ ਦਾ ਸੈਸ਼ਨ ਸੱਦਣ ਲਈ ਬੇਨਤੀ ਕੀਤੀ ਗਈ ਹੈ|

ਉਹਨਾਂ ਕਿਹਾ ਕਿ ਕਾਂਗਰਸ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਖ਼ਿਲਾਫ਼ ਅਵਿਸ਼ਵਾਸ ਮਤਾ ਲਿਆਵੇਗੀ ਕਿਉਂਕਿ ਇਸਨੇ 'ਲੋਕਾਂ ਦਾ ਯਕੀਨ ਤੋੜਿਆ ਹੈ'|

ਉਹਨਾਂ ਕਿਹਾ,"ਕਿਸਾਨਾਂ ਦੀ ਬੇਜ਼ਤੀ ਕੀਤੀ ਜਾ ਰਹੀ ਹੈ| ਉਹਨਾਂ ਨੂੰ 'ਖਾਲਿਸਤਾਨੀ' ਅਤੇ 'ਕਾਂਗਰਸੀ' ਕਿਹਾ ਜਾ ਰਿਹਾ ਹੈ| ਕਿਸਾਨ ਸਿਰਫ਼ ਕਿਸਾਨ ਹੁੰਦੇ ਹਨ| ਉਹ ਇੱਥੇ ਧਰਮ, ਜ਼ਾਤ ਅਤੇ ਇਲਾਕੇ ਤੋਂ ਉੱਤੇ ਉੱਠ ਕੇ ਆਪਣੀਆਂ ਜਾਇਜ਼ ਮੰਗਾਂ ਲੈਕੇ ਆਏ ਹਨ| ਉਹ ਏਨੀ ਠੰਢ 'ਚ ਇੱਥੇ ਹਨ|"

ਗ਼ੌਰਤਲਬ ਹੈ ਕਿ ਨਵੇਂ ਲਾਗੂ ਕੀਤੇ ਗਏ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਦਿੱਲੀ 'ਚ ਹਜ਼ਾਰਾਂ ਹੀ ਕਿਸਾਨ ਰੋਹ ਵਿਖਾਵਾ ਕਰ ਰਹੇ ਹਨ|

Latest news

chinese-steel-to-be-used-again-in-33b-lng-canada-phase-2-project
Punjabi

$33 ਅਰਬ ਦੇ ਐਲ.ਐਨ.ਜੀ. ਕੈਨੇਡਾ ਫੇਜ਼-2 ਪ੍ਰੋਜੈਕਟ ’ਚ ਮੁੜ ਵਰਤੀ ਜਾਵੇਗੀ ਚੀਨੀ ਸਟੀਲ

ਬੀ.ਸੀ. ਦੇ ਕਿਟੀਮੈਟ ਵਿਖੇ $33-ਬਿਲੀਅਨ ਦੇ ਐਲ.ਐਨ.ਜੀ. ਕੈਨੇਡਾ ਫੇਜ਼-2 ਪ੍ਰੋਜੈਕਟ ਲਈ ਇੱਕ ਵਾਰ ਫਿਰ ਚੀਨੀ ਸਟੀਲ ਦੀ ਵਰਤੋਂ ਕੀਤੀ ਜਾਵੇਗੀ। ਇਸ ਜੁਆਇੰਟ ਵੈਨਚਰ ਵੱਲੋਂ ਚੀਨ ਦੀ ਸਰਕਾਰੀ ਕੰਪਨੀ ਚਾਈਨਾ ਆਫਸ਼ੋਰ ਆਇਲ ਇੰਜੀਨੀਅਰਿੰਗ ਤੋਂ ਕੰਪੋਨੈਂਟ ਖ਼ਰੀਦੇ ਜਾਣਗੇ, ਜਿਸ ਨੇ ਪਹਿਲੇ ਫੇਜ਼ ਦੌਰਾਨ ਵੀ ਦੋ ਤਰਲ ਕੁਦਰਤੀ ਗੈਸ ਪ੍ਰੋਸੈਸਿੰਗ ਯੂਨਿਟ ਦਾ ਨਿਰਮਾਣ ਕੀਤਾ ਸੀ।
pargat-singh-appointed-new-punjab-congress-chief
Punjabi

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ

ਪੰਜਾਬ ਦੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਨੂੰ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਵੱਲੋਂ ਇਹ ਫ਼ੈਸਲਾ ਪੰਜਾਬ ਕਾਂਗਰਸ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਦਰਮਿਆਨ ਲਿਆ ਗਿਆ ਹੈ।
vancouver-home-sales-fall-8-4-in-september-as-prices-decline
Punjabi

ਸਤੰਬਰ ’ਚ ਵੈਨਕੂਵਰ ਖੇਤਰ ਵਿਚ ਘਰਾਂ ਦੀ ਵਿਕਰੀ 8.4% ਘਟੀ, ਕੀਮਤਾਂ ’ਚ ਦਰਜ ਕੀਤੀ ਗਈ ਗਿਰਾਵਟ

ਵੈਨਕੂਵਰ ਖੇਤਰ ਵਿਚ ਸਤੰਬਰ ਮਹੀਨੇ ਘਰਾਂ ਦੀਆਂ ਕੀਮਤਾਂ ਡਿੱਗਣ ਦੇ ਨਾਲ-ਨਾਲ ਵਿਕਰੀ ਵਿਚ 8.4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਗ੍ਰੇਟਰ ਵੈਨਕੂਵਰ ਰੀਅਲਟਰ ਮੁਤਾਬਕ, ਪਿਛਲੇ ਮਹੀਨੇ ਕੁੱਲ 1,717 ਘਰਾਂ ਦੀ ਵਿਕਰੀ ਹੋਈ, ਜੋ 10 ਸਾਲਾਂ ਦੀ ਮੌਸਮੀ ਔਸਤਨ ਨਾਲੋਂ 25 ਫ਼ੀਸਦੀ ਘੱਟ ਹੈ।
poilievre-to-introduce-emergency-motion-over-rising-diesel-prices
Punjabi

ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪੌਲੀਐਵ ਲਿਆਉਣਗੇ ਐਮਰਜੈਂਸੀ ਮਤਾ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਦੇਸ਼ ਵਿਚ ਡੀਜ਼ਲ ਦੀਆਂ ਕੀਮਤਾਂ ਤੋਂ ਰਾਹਤ ਦਿਵਾਉਣ ਲਈ ਸੰਸਦ ਵਿਚ ਇੱਕ ਮਤਾ ਲਿਆਉਣ ਦਾ ਐਲਾਨ ਕੀਤਾ ਹੈ।ਪੌਲੀਐਵ ਮੁਤਾਬਕ, ਅਗਲੇ ਹਫ਼ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਪਾਰਲੀਮੈਂਟ ਵਿਚ ਐਮਰਜੈਂਸੀ ਬਾਲਣ ਰਾਹਤ ਮਤਾ ਪੇਸ਼ ਕੀਤਾ ਜਾਵੇਗਾ।
canada-seeks-indias-help-to-arrest-extradite-suspect-in-22m-toronto-gold-heist
Punjabi

ਟੋਰੌਂਟੋ ਏਅਰਪੋਰਟ 'ਤੇ ਹੋਈ $22 ਮਿਲੀਅਨ ਸੋਨੇ ਦੀ ਚੋਰੀ: ਕੈਨੇਡਾ ਨੇ ਭਾਰਤ ਤੋਂ ਪਨੇਸਰ ਦੀ ਹਵਾਲਗੀ ਕੀਤੀ ਮੰਗ

ਕੈਨੇਡਾ ਨੇ ਟੋਰੌਂਟੋ ਏਅਰਪੋਰਟ 'ਤੇ ਹੋਈ ਇਤਿਹਾਸਕ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਭਾਰਤ ਸਰਕਾਰ ਤੋਂ ਸਿਮਰਨਪ੍ਰੀਤ ਪਨੇਸਰ ਦੀ ਗ੍ਰਿਫ਼ਤਾਰੀ ਅਤੇ ਹਵਾਲਗੀ ਦੀ ਮੰਗ ਕੀਤੀ ਹੈ। ਪੀਲ ਪੁਲਿਸ ਦਾ ਮੰਨਣਾ ਹੈ ਕਿ ਏਅਰ ਕੈਨੇਡਾ ਦਾ ਇਹ ਸਾਬਕਾ ਕਰਮਚਾਰੀ ਇਸ ਪੂਰੀ ਸਾਜ਼ਿਸ਼ ਦਾ ਮੁੱਖ ਸੂਤਰਧਾਰ ਹੈ, ਜਿਸ ਨੇ ਏਅਰਲਾਈਨ ਦੇ ਕਾਰਗੋ ਵੇਅਰ ਹਾਊਸ ਵਿਚ ਆਪਣੀ ਸਥਿਤੀ ਦੀ ਦੁਰਵਰਤੋਂ ਕਰਕੇ ਕਰੀਬ $22 ਮਿਲੀਅਨ ਦੇ ਸੋਨੇ ਨੂੰ ਗਾਇਬ ਕਰਨ ਵਿਚ ਮਦਦ ਕੀਤੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link