Oct 2, 2026 3:38 PM - Connect Newsroom - Ramandeep Kaur with files from The Canadian Press

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਦੇਸ਼ ਵਿਚ ਡੀਜ਼ਲ ਦੀਆਂ ਕੀਮਤਾਂ ਤੋਂ ਰਾਹਤ ਦਿਵਾਉਣ ਲਈ ਸੰਸਦ ਵਿਚ ਇੱਕ ਮਤਾ ਲਿਆਉਣ ਦਾ ਐਲਾਨ ਕੀਤਾ ਹੈ।ਪੌਲੀਐਵ ਮੁਤਾਬਕ, ਅਗਲੇ ਹਫ਼ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਪਾਰਲੀਮੈਂਟ ਵਿਚ ਐਮਰਜੈਂਸੀ ਬਾਲਣ ਰਾਹਤ ਮਤਾ ਪੇਸ਼ ਕੀਤਾ ਜਾਵੇਗਾ।
ਵਿਰੋਧੀ ਧਿਰ ਦੇ ਲੀਡਰ ਮੁਤਾਬਕ, ਇਸ ਸਮੇਂ ਕੈਨੇਡੀਅਨ ਨੂੰ ਵਿਸ਼ਵ ਦੇ ਔਸਤਨ ਪ੍ਰਾਈਸ ਨਾਲੋਂ 41 ਸੈਂਟ ਪ੍ਰਤੀ ਲਿਟਰ ਵੱਧ ਅਤੇ ਅਮਰੀਕਾ ਦੇ ਮੁਕਾਬਲੇ 32 ਸੈਂਟ ਪ੍ਰਤੀ ਲਿਟਰ ਮਹਿੰਗਾ ਡੀਜ਼ਲ ਮਿਲ ਰਿਹਾ ਹੈ, ਜਿਸ ਕਾਰਨ ਕਿਸਾਨਾਂ, ਕਾਰੋਬਾਰਾਂ ਅਤੇ ਆਮ ਪਰਿਵਾਰਾਂ 'ਤੇ ਆਰਥਿਕ ਬੋਝ ਲਗਾਤਾਰ ਵਧ ਰਿਹਾ ਹੈ।
ਪੌਲੀਐਵ ਨੇ ਲਿਬਰਲ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ 11 ਸਾਲਾਂ ਤੋਂ ਲਿਬਰਲਸ ਨੇ ਕੈਨੇਡਾ ਦੇ ਐਨਰਜੀ ਪ੍ਰੋਜੈਕਟਾਂ ਨੂੰ ਰੋਕਿਆ ਹੈ ਅਤੇ ਉਨ੍ਹਾਂ ਵਿਚ ਦੇਰੀ ਕੀਤੀ ਹੈ, ਜਿਸ ਦਾ ਖਮਿਆਜ਼ਾ ਅੱਜ ਕੈਨੇਡਾ ਭੁਗਤ ਰਿਹਾ ਹੈ।ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ Emergency Fuel Relief Plan ਜ਼ਰੀਏ ਕੈਨੇਡੀਅਨ ਦੇ ਪੈਸੇ ਬਚਾਉਣ ਅਤੇ ਨੌਕਰੀਆਂ ਸੁਰੱਖਿਅਤ ਕਰਨ ਲਈ ਸੰਸਦ ਵਿਚ ਵੋਟਿੰਗ ਕਰਵਾਉਣ ਲਈ ਜ਼ੋਰ ਪਾਵੇਗੀ।




