8.86C Vancouver
ADS

Apr 7, 2022 9:38 PM - The Canadian Press

ਬਜਟ 2022 'ਚ ਹਾਊਸਿੰਗ: ਲਿਬਰਲ ਸਰਕਾਰ ਦੇ ਬਜਟ 'ਚ ਘਰਾਂ ਦੀ ਖਰੀਦ 'ਤੇ ਇੱਕ ਸਾਲ 'ਚ ਵੇਚਣ 'ਤੇ ਵਧੇਰੇ ਟੈਕਸ ਦਾ ਐਲਾਨ, ਪਰ ਕੁਝ ਖਾਸ ਮੌਕਿਆਂ 'ਤੇ ਮਿਲ ਸਕਦੀ ਢਿੱਲ

Share On
budget-2022-housing-supply-gets-10b-boost-budget-makes-good-on-dental-care-but-little-in-new-health-spending
The federal Liberal government is promising $500 million in additional military aid to Ukraine as well as more humanitarian and financial support to Kyiv in response to Russia’s invasion. (Photo - Chrystia Freeland/Twitter)

ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਸਾਲ 2022-2023 ਲਈ ਬਜਟ ਪੇਸ਼ ਕਰ ਦਿੱਤਾ ਹੈ। ਸਾਲ 2021-2022 'ਚ ਪੇਸ਼ ਕੀਤੇ ਗਏ ਫੈਡਰਲ ਬਜਟ ਡੈਫੀਸੀਟ ਦੇ $113.8 ਬਿਲੀਅਨ ਰਹਿਣ ਤੋਂ ਬਾਅਦ, 2022-2023 ਦਾ ਡੈਫੀਸੀਟ $52.8 ਬਿਲੀਅਨ ਦਾ ਦੱਸਿਆ ਗਿਆ ਹੈ।

ਸਾਲ 2022-2023 ਲਈ ਫੈਡਰਲ ਡੈਬਟ ਪ੍ਰੋਜੈਕਸ਼ਨ $1.160 ਟ੍ਰਿਲੀਅਨ ਦੀ ਦੱਸੀ ਗਈ ਹੈ। ਆਗਾਮੀ ਸਾਲ ਦਾ ਡੈਬਤ ਟੁ ਜੀ.ਡੀ.ਪੀ. ਰੇਸ਼ੋ 46.5% ਦਾ ਦੱਸਿਆ ਗਿਆ ਹੈ।

ਡੈਂਟਲ ਅਤੇ ਫਾਰਮਾਕੇਅਰ

ਆਗਾਮੀ ਸਾਲ ਲਈ ਡੈਂਟਲ ਕੇਅਰ 'ਚ ਨਿਵੇਸ਼ ਦਾ ਵੀ ਐਲਾਨ ਕੀਤਾ ਗਿਆ ਹੈ। ਅਗਲੇ ਸਾਲ ਤਕ $300 ਮਿਲੀਅਨ ਦੇ ਨਿਵੇਸ਼ ਤੋਂ ਬਾਅਦ ਇਸ ਖੇਤਰ 'ਚ ਸਾਲ 2026-2027 ਇਕ $1.7 ਬਿਲੀਅਨ ਦੇ ਨਿਵੇਸ਼ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਖੇਤਰ 'ਚ 5 ਸਾਲ ਦਾ ਕੁੱਲ ਖਰਚਾ $5.3 ਬਿਲੀਅਨ ਰਵੇਗਾ। ਹਾਲਾਂਕਿ ਫੈਡਰਲ ਸਰਕਾਰ ਨੇ ਨੈਸ਼ਨਲ ਫਾਰਮਾਕੇਅਰ ਸੰਬੰਧੀ ਕੋਈ ਐਲਾਨ ਨਹੀਂ ਕੀਤਾ। ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਨੈਸ਼ਨਲ ਫਾਰਮਾਕੇਅਰ ਨੂੰ ਡਿਵੈਲਪ ਕੀਤਾ ਜਾਵੇਗਾ ਅਤੇ ਇਸ ਸੰਬੰਧੀ 2024 'ਚ ਮਨਜੂਰੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਲੌਂਗ ਟਰਮ ਕੋਵਿਡ ਰਿਸਰਚ ਲਈ $20 ਮਿਲੀਅਨ ਦਾ ਐਲਾਨ ਕੀਤਾ ਗਿਆ ਹੈ। ਆਗਾਮੀ ਸਾਲ ਲਈ ਵੈਕਸੀਨ ਕਰੀਡੈਂਸ਼ੀਅਲਸ ਅਤੇ ਅਰਾਈਵੀਕੈਨ ਐਪ ਲਈ $43 ਮਿਲੀਅਨ ਦਾ ਐਲਾਨ ਕੀਤਾ ਗਿਆ ਹੈ।

ਹਾਊਸਿੰਗ

ਹਾਊਸਿੰਗ ਦੇ ਖੇਤਰ 'ਚ ਕਈ ਐਲਾਨ ਕੀਤੇ ਗਏ ਹਨ। ਅਗਲੇ 5 ਸਾਲ 'ਚ 1,00,000 ਨਵੇਂ ਘਰਾਂ ਦੀ ਉਸਾਰੀ ਲਈ $4 ਬਿਲੀਅਨ ਦਾ ਐਲਾਨ ਕੀਤਾ ਗਿਆ ਹੈ। 40 ਸਾਲ ਤੋਂ ਘੱਟ ਉਮਰ ਦੇ ਵਰਗ ਲਈ ਟੈਕਸ ਫ੍ਰੀ ਹੋਮ ਸੇਵਿੰਗਸ ਅਕਾਊਂਟ ਤਹਿਤ $40,000 ਦੀ ਰਾਸ਼ੀ ਰੱਖੀ ਗਈ ਹੈ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਟੈਕਸ ਕਰੈਡਿਟ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ ਅਤੇ $1,500 ਤਕ ਦੀ ਰਿਬੇਟ ਦਿੱਤੀ ਜਾਵੇਗੀ। ਪ੍ਰਾਪਰਟੀ ਫਲਿਪਿੰਗ ਸੰਬੰਧੀ ਨਵੇਂ ਟੈਕਸ ਰੂਲ ਲਾਗੂ ਕੀਤੇ ਗਏ ਹਨ।

ਲਿਬਰਲਸ ਨੇ ਇਸ ਬਜਟ 'ਚ ਘਰਾਂ ਨੂੰ ਫਲਿਪ ਕਰਨ ਵਾਲਿਆਂ 'ਤੇ ਵੀ ਨਿਸ਼ਾਨਾ ਸਾਧਿਆ ਹੈ। ਜੇਕਰ ਕੋਈ ਵਿਅਕਤੀ ਕਿਸੇ ਘਰ ਦੀ ਖਰੀਦ ਤੋਂ ਬਾਅਦ ਇੱਕੋ ਸਾਲ ਵਿਚਾਲੇ ਉਸ ਨੂੰ ਵੇਚਦਾ ਹੈ ਤਾਂ ਉਸ ਦੇ ਮੁਨਾਫੇ 'ਤੇ ਬਿਜਨਸ ਇੰਕਮ ਦੇ ਤੌਰ 'ਤੇ ਟੈਕਸ ਲੱਗੇਗਾ। ਇਹ ਨਿਯਮ ਜਨਵਰੀ 2023 ਤੋਂ ਲਾਗੂ ਹੋਣਗੇ। ਹਾਲਾਂਕਿ ਇਸ 'ਚ ਕੁਝ ਐਕਸੈਪਸ਼ਨ ਰੱਖੇ ਗਏ ਹਨ, ਜਿਸ ਅਨੁਸਟ ਕਿਸੇ ਦੀ ਮੌਤ, ਬੱਚੇ ਦੇ ਜਨਮ ਜਾਂ ਤਲਾਕ ਦੇ ਹਾਲਾਤਾਂ 'ਚ ਇਹ ਨਿਯਮ ਲਾਗੂ ਨਹੀਂ ਹੋਣਗੇ।

ਫੈਡਰਲ ਬਜਟ 'ਚ ਵਿਦੇਸ਼ੀ ਨਾਗਰਿਕਾਂ ਲਈ ਇਹ ਗੈਰਕਨੂੰਨੀ ਬਣਾਇਆ ਜਾਵੇਗਾ ਕਿ ਉਹ ਅਗਲੇ 2 ਸਾਲ 'ਚ ਕੈਨੇਡਾ 'ਚ ਕੋਈ ਘਰ ਖਰੀਦ ਸਕਣ। ਇਸ ਬੈਨ 'ਚ ਕੌਂਡੋਸ, ਅਪਾਰਟਮੈਂਟਸ, ਜਾਂ ਸਿੰਗਲ ਯੂਨਿਟ ਸ਼ਾਮਿਲ ਹੋਣਗੇ। ਹਾਲਾਂਕਿ ਇਸ ਬੈਨ 'ਚ ਪਰਮਾਨੈਂਟ ਰੈਜ਼ੀਡੈਂਟਸ, ਵਿਦੇਸ਼ੀ ਵਰਕਰ ਅਤੇ ਵਿਦਿਆਰਥੀ ਸ਼ਾਮਿਲ ਨਹੀਂ ਕੀਤੇ ਗਏ ਹਨ।

ਇੰਡੀਜਨਸ ਕਮਿਊਨਿਟੀਸ ਸੰਬੰਧੀ ਹਾਊਸਿੰਗ ਲਈ ਅਗਲੇ 5 ਸਾਲ 'ਚ $3.9 ਬਿਲੀਅਨ ਖਰਚੇ ਜਾਣਗੇ। ਰੈਜ਼ੀਡੈਂਸ਼ੀਅਲ ਸਕੂਲ ਲੈਗੇਸੀ ਨੂੰ ਐਡਰੈਸ ਕਰਨ ਲਈ $275 ਮਿਲੀਅਨ ਦੀ ਰਾਸ਼ੀ ਐਲਾਨੀ ਗਈ ਹੈ।

ਡਿਫੈਂਸ

ਰਾਸ਼ਟਰੀ ਡਿਫੈਂਸ ਲਈ ਅਗਲੇ 5 ਸਾਲ 'ਚ $17.2 ਬਿਲੀਅਨ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ। ਡਿਫੈਂਸ ਅਤੇ ਸਾਈਬਰ ਸਿਕਿਉਰਿਟੀ ਦੇ ਖੇਤਰ 'ਚ ਅਗਲੇ ਇੱਕ ਸਾਲ 'ਚ $224 ਮਿਲੀਅਨ ਖਰਚੇ ਜਾਣਗੇ। ਇਸੇ ਖੇਤਰ 'ਚ ਅਗਲੇ 5 ਸਾਲ 'ਚ $7.2 ਬਿਲੀਅਨ ਦੇ ਖਰਚੇ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਯੂਕਰੇਨ ਦੇ ਸਹਿਯੋਗ ਲਈ $500 ਮਿਲੀਅਨ ਦਾ ਐਲਾਨ ਕੀਤਾ ਗਿਆ ਹੈ।

ਨਵੇਂ ਖਰਚਿਆਂ 'ਚ ਅਗਲੇ 6 ਸਾਲ 'ਚ $62.6 ਬਿਲੀਅਨ ਦਾ ਬਜਟ ਦੱਸਿਆ ਗਿਆ ਹੈ।

ਬੈਂਕਸ ਅਤੇ ਇੰਸ਼ੋਰੈਂਸ ਕੰਪਨੀਆਂ ਨੂੰ $1 ਬਿਲੀਅਨ ਤੋਂ ਵਧੇਰੇ ਦੀ ਟੈਕਸੇਬਲ ਇੰਕਮ 'ਤੇ ਇੱਕ ਵਾਰ ਦਾ 15% ਟੈਕਸ ਲਗਾਇਆ ਗਿਆ ਹੈ। ਫਾਈਨੈਂਸ਼ੀਅਲ ਇੰਸਟੀਟਿਊਸ਼ਨਸ 'ਤੇ $100 ਮਿਲੀਅਨ ਤੋਂ ਵਧੇਰੇ ਦੀ ਟੈਕਸੇਬਲ ਇੰਕਮ 'ਤੇ ਕੌਰਪੋਰੇਟ ਇੰਕਮ ਟੈਕਸ ਨੂੰ 1.5% ਨਾਲ ਵਧਾਇਆ ਗਿਆ ਹੈ।

ਨਿਊ ਕੈਨੇਡਾ ਗਰੋਥ ਫੰਡ ਤਹਿਤ ਅਗਲੇ 5 ਸਾਲ 'ਚ $15 ਬਿਲੀਅਨ ਰੱਖੇ ਗਏ ਹਨ।

ਨਵੀਂ ਕਨੇਡੀਅਨ ਇਨੋਵੇਸ਼ਨ ਅਤੇ ਇਨਵੈਸਟਮੈਂਟ ਏਜੈਂਸੀ ਦਾ ਵੀ ਐਲਾਨ ਕੀਤਾ ਗਿਆ ਹੈ।

Latest news

canada-germany-sign-intelligence-sharing-agreement
Punjabi

ਕੈਨੇਡਾ-ਜਰਮਨੀ ਵਿਚਾਲੇ ਇੰਟੈਲੀਜੈਂਸ-ਸ਼ੇਅਰਿੰਗ ਡੀਲ, ਸੁਰੱਖਿਆ ਤੇ ਤਕਨਾਲੋਜੀ ਸਹਿਯੋਗ ਹੋਵੇਗਾ ਮਜ਼ਬੂਤ

ਕੈਨੇਡਾ ਨੇ ਇੱਕ ਮਹੱਤਵਪੂਰਨ ਕਦਮ ਤਹਿਤ ਜਰਮਨੀ ਨਾਲ ਇੰਟੈਲੀਜੈਂਸ-ਸ਼ੇਅਰਿੰਗ ਡੀਲ ਕਰਨ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਜਰਮਨੀ ਦੇ Foreign Affairs Minister Johann Wadepuhl ਨੇ ਸ਼ੁੱਕਰਵਾਰ ਨੂੰ ਔਟਵਾ ਵਿਚ ਇਹ ਡੀਲ ਸਾਈਨ ਕੀਤੀ। ਇਹ ਸਮਝੌਤਾ ਨਾ ਸਿਰਫ਼ ਡਿਫੈਂਸ ਅਤੇ ਸਕਿਓਰਿਟੀ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ 'ਤੇ ਲਾਗੂ ਹੋਵੇਗਾ ਬਲਕਿ ਵਪਾਰਕ ਅਤੇ ਐਡਵਾਂਸ ਤਕਨਾਲੋਜੀਆਂ ਵਰਗੇ ਖੇਤਰਾਂ ਵਿਚ ਵੀ ਖੁਫੀਆ ਜਾਣਕਾਰੀਆਂ ਦੇ ਸੁਰੱਖਿਅਤ ਆਦਾਨ-ਪ੍ਰਦਾਨ ਦਾ ਰਾਹ ਪੱਧਰਾ ਹੋਵੇਗਾ।
canada-u-s-air-travel-rebounds-passenger-numbers-rise-5-9-in-august
Punjabi

ਕੈਨੇਡਾ ਤੋਂ ਅਮਰੀਕਾ ਹਵਾਈ ਯਾਤਰਾ ’ਚ ਮੁੜ ਤੇਜ਼ੀ, ਅਗਸਤ ’ਚ 5.9% ਦਾ ਵਾਧਾ ਦੇਖਣ ਨੂੰ ਮਿਲਿਆ

ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਪਿਛਲੇ 18 ਮਹੀਨਿਆਂ ਤੋਂ ਲਗਾਤਾਰ ਸਾਲ-ਦਰ-ਸਾਲ ਆ ਰਹੀ ਗਿਰਾਵਟ ਹੁਣ ਖ਼ਤਮ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅਗਸਤ ਮਹੀਨੇ ਦੇ ਅੰਕੜੇ ਦੱਸਦੇ ਹਨ ਕਿ ਸਾਲ 2025 ਦੀ ਸ਼ੁਰੂਆਤ ਵਿਚ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤੇ ਸਿਆਸੀ ਤਣਾਅ ਕਾਰਨ ਕੈਨੇਡੀਅਨ ਦੀ ਅਮਰੀਕਾ ਯਾਤਰਾ ਵਿਚ ਜੋ ਵੱਡੀ ਮੰਦੀ ਆਈ ਸੀ ਉਹ ਹੁਣ ਸੁਧਾਰ ਵੱਲ ਵਧ ਰਹੀ ਹੈ।
eby-announces-new-tax-on-empty-condos-in-b-c
Punjabi

ਈਬੀ ਦਾ ਐਲਾਨ, ਬੀ.ਸੀ. ’ਚ ਖਾਲੀ ਕੰਡੋ ’ਤੇ ਲੱਗੇਗਾ ਨਵਾਂ ਟੈਕਸ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਬਰਨਬੀ ਵਿਚ ਚੋਣ ਪ੍ਰਚਾਰ ਦੌਰਾਨ ਇੱਕ ਨਵਾਂ ਐਲਾਨ ਕਰਦਿਆਂ ਕਿਹਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਉਹ ਸੂਬੇ ਵਿਚ empty ਕੰਡੋ ਟੈਕਸ ਲਾਗੂ ਕਰਨਗੇ। ਇਹ ਨਵਾਂ ਟੈਕਸ ਸਿੱਧੇ ਤੌਰ 'ਤੇ ਉਨ੍ਹਾਂ ਡਿਵੈਲਪਰਜ਼ 'ਤੇ ਲਗਾਇਆ ਜਾਵੇਗਾ ਜਿਨ੍ਹਾਂ ਵਲੋਂ ਤਿਆਰ ਹੋ ਚੁੱਕੇ ਕੰਡੋ ਯੂਨਿਟ ਇੱਕ ਸਾਲ ਤੋਂ ਵੱਧ ਸਮੇਂ ਲਈ ਬਿਨਾਂ ਵਿਕੇ ਖਾਲੀ ਛੱਡੇ ਜਾਂਦੇ ਹਨ ਅਤੇ ਇਹ ਟੈਕਸ ਹਰ ਖਾਲੀ ਸਾਲ ਦੇ ਨਾਲ 1 ਫੀਸਦੀ ਹੋਰ ਵਧਦਾ ਜਾਵੇਗਾ।
canada-u-s-trade-deal-could-take-time-as-trump-administration-shows-no-urgency
Punjabi

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
45-year-old-man-arrested-over-alleged-threats-against-pm-mark-carney-on-social-media
Punjabi

ਪੀ.ਐਮ. ਕਾਰਨੀ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ’ਚ 45 ਸਾਲਾ ਵਿਅਕਤੀ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਆਰ.ਸੀ.ਐਮ.ਪੀ. ਵੱਲੋਂ ਕਿਊਬੈਕ ਸਿਟੀ ਦੇ ਇੱਕ 45 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ Ousmane Bah ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ADS

Related News

post card alt

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link