14.2C Vancouver
ADS

Dec 8, 2025 5:56 PM - Connect Newsroom - Ramandeep Kaur with files from The Canadian Press

ਬਰਨਬੀ ਆਰ.ਸੀ.ਐਮ.ਪੀ. ਨੇ ਚੋਰੀ ਦਾ ਸਾਮਾਨ ਵੇਚਣ ਦੇ ਮਾਮਲੇ ਵਿੱਚ ਇਕ ਵਿਅਕਤੀ ਨੂੰ ਕੀਤਾ ਕਾਬੂ

Share On
burnaby-rcmp-seizes-high-value-stolen-goods-after-search-at-vancouver-home
Recovered items are displayed by Burnaby RCMP following a residential search connected to an alleged retail theft scheme. (Photo: X Burnaby RCMP)

ਬਰਨਬੀ ਆਰ.ਸੀ.ਐਮ.ਪੀ. ਦੀ ਕਮਿਊਨਿਟੀ ਰਿਸਪਾਂਸ ਟੀਮ ਨੇ ਔਨਲਾਈਨ ਮਾਰਕਿਟ ਪਲੇਸ 'ਤੇ ਚੋਰੀ ਦੇ ਹਾਈ-ਐਂਡ ਕੱਪੜੇ ਅਤੇ ਹੋਰ ਸਮਾਨ ਵੇਚਣ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੀ ਵੈਨਕੂਵਰ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ, ਜਿਥੋਂ ਲਗਭਗ 40,000 ਡਾਲਰ ਮੁੱਲ ਦਾ ਚੋਰੀ ਦਾ ਸਾਮਾਨ ਅਤੇ 2,000 ਡਾਲਰ ਦੇ ਲਗਭਗ ਕੈਸ਼ ਦੀ ਜ਼ਬਤੀ ਹੋਈ।

ਆਰ.ਸੀ.ਐਮ.ਪੀ. ਮੁਤਾਬਕ, ਜ਼ਬਤ ਕੀਤਾ ਗਿਆ ਸਾਮਾਨ ਸਿਰਫ਼ ਬਰਨਬੀ ਤੱਕ ਸੀਮਤ ਨਹੀਂ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਇਹ ਮਾਲ ਲੋਅਰ ਮੇਨਲੈਂਡ ਦੇ ਘੱਟੋ-ਘੱਟ ਤਿੰਨ ਹੋਰ ਸ਼ਹਿਰਾਂ ਵੈਨਕੂਵਰ, ਕੋਕੁਟਲਮ ਅਤੇ ਵੈਸਟ ਵੈਨਕੂਵਰ ਦੇ ਕਾਰੋਬਾਰਾਂ ਤੋਂ ਚੋਰੀ ਕੀਤਾ ਗਿਆ ਸੀ।

ਇੰਟੈਲੀਜੈਂਸ ਦੇ ਆਧਾਰ 'ਤੇ 19 ਨਵੰਬਰ ਨੂੰ ਬਰਨਬੀ ਆਰ.ਸੀ.ਐਮ.ਪੀ. ਦੀ ਕਮਿਊਨਿਟੀ ਰਿਸਪਾਂਸ ਟੀਮ ਅਤੇ ਬਾਈਕ ਸੈਕਸ਼ਨ ਨੇ ਮਿਲ ਕੇ ਵੈਨਕੂਵਰ ਦੀ ਰਿਹਾਇਸ਼ 'ਤੇ ਤਲਾਸ਼ੀ ਵਾਰੰਟ ਲਾਗੂ ਕੀਤਾ, ਜਿਸ ਦੌਰਾਨ ਪੁਲਿਸ ਨੇ 230 ਤੋਂ ਵੱਧ ਉੱਚ-ਪੱਧਰੀ ਕੱਪੜਿਆਂ ਦੀਆਂ ਚੀਜ਼ਾਂ ਜ਼ਬਤ ਕੀਤੀਆਂ, ਜਿਨ੍ਹਾਂ ਵਿਚ 9 ਘੜੀਆਂ ਵੀ ਸ਼ਾਮਲ ਸਨ।

ਉੱਥੇ ਹੀ, ਬਰਾਮਦ ਕੀਤੇ ਗਏ ਕੈਸ਼ ਵਿਚ 500 ਡਾਲਰ ਅਮਰੀਕੀ ਸਨ। ਸਾਰਜੈਂਟ ਜੋਨਸ ਨੇ ਕਿਹਾ ਕਿ ਇਸ ਮਾਮਲੇ ਵਿਚ 41 ਸਾਲਾ ਵੈਨਕੂਵਰ ਨਿਵਾਸੀ ਕਈ ਸੰਭਾਵੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੋਰ ਜਾਂਚ ਅਜੇ ਜਾਰੀ ਹੈ।

Latest news

poilievre-criticizes-carney-economic-record-outlines-conservative-agenda-in-toronto-speech
Punjabi

ਪੌਲੀਐਵ ਨੇ ਟੌਰੋਂਟੋ 'ਚ ਭਾਸ਼ਣ ਦੌਰਾਨ ਕਾਰਨੀ ਦੀ ਆਰਥਿਕ ਕਾਰਗੁਜ਼ਾਰੀ ’ਤੇ ਸਾਧਿਆ ਨਿਸ਼ਾਨਾ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਅੱਜ ਟੌਰੋਂਟੋ ਵਿਖੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੱਤਾ ਵਿਚ ਇੱਕ ਸਾਲ ਤੋਂ ਵੀ ਵੱਧ ਸਮਾਂ ਹੋਣ ਦੇ ਬਾਵਜੂਦ ਆਪਣੇ ਆਰਥਿਕ ਵਾਅਦਿਆਂ ਨੂੰ ਪੂਰਾ ਕਰਨ ਵਿਚ ਨਾਕਾਮ ਰਹਿਣ ਦੇ ਇਲਜ਼ਾਮ ਗਏ।
surrey-traffic-stop-leads-to-seizure-of-fentanyl-cocaine-and-meth-two-arrested
Punjabi

ਸਰੀ ਵਿਚ ਟ੍ਰੈਫਿਕ ਸਟੌਪ ਦੌਰਾਨ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ, 2 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ

ਸਰੀ ਵਿਚ ਇੱਕ ਟ੍ਰੈਫਿਕ ਸਟੌਪ ਦੌਰਾਨ ਕੰਬਾਈਨ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਟੀਮ ਨੇ ਫੈਂਟਾਨਿਲ, ਕੋਕੀਨ ਅਤੇ ਮੇਥਾਮਫੇਟਾਮਾਈਨ ਸਮੇਤ 3.5 ਕਿਲੋਗ੍ਰਾਮ ਨਸ਼ਾ ਬਰਾਮਦ ਕਰਨ ਦੇ ਮਾਮਲੇ ਵਿਚ ਹਾਲ ਹੀ ਵਿਚ ਇੱਕ ਇੰਟਰਨੈਸ਼ਨਲ ਸਟੂਡੈਂਟ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਹੈ।
canada-post-begins-transition-from-door-to-door-delivery-to-community-mailboxes
Punjabi

ਕੈਨੇਡਾ ਪੋਸਟ ਨੇ ਡੋਰ-ਟੂ-ਡੋਰ-ਡਿਲਿਵਰੀ ਨੂੰ ਖਤਮ ਕਰਨ ਦੀ ਪ੍ਰਕਿਰਿਆ ਕੀਤੀ ਸ਼ੁਰੂ

ਕੈਨੇਡਾ ਪੋਸਟ ਨੇ ਡੋਰ-ਟੂ-ਡੋਰ-ਡਿਲਿਵਰੀ ਨੂੰ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਾਰਪੋਰੇਸ਼ਨ ਮੁਤਾਬਕ, ਘਰ-ਘਰ ਜਾ ਕੇ ਡਾਕ ਪਹੁੰਚਾਉਣ ਦੀ ਸੇਵਾ ਨੂੰ ਪੜਾਅਵਾਰ ਖਤਮ ਕਰਕੇ ਇਸ ਨੂੰ ਕਮਿਊਨਿਟੀ ਮੇਲਬਾਕਸ ਵਿਚ ਤਬਦੀਲ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਫੈਸਲੇ ਨਾਲ ਲਗਭਗ 4 ਮਿਲੀਅਨ ਪਤੇ ਪ੍ਰਭਾਵਿਤ ਹੋਣਗੇ, ਜਿਸ ਦੇ ਪਹਿਲੇ ਪੜਾਅ ਵਜੋਂ ਔਟਵਾ ਅਤੇ ਵਿਨੀਪੈਗ ਸਮੇਤ 13 ਕਮਿਊਨਿਟੀ ਵਿਚ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ।
surge-in-citizenship-by-descent-applications-after-canadas-bill-c-3-takes-effect
Punjabi

ਬਿੱਲ ਸੀ-3 ਲਾਗੂ ਹੋਣ ਮਗਰੋਂ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀਆਂ ਵਿੱਚ ਵੱਡਾ ਉਛਾਲ

ਕੈਨੇਡਾ ਦਾ ਨਾਗਰਿਕਤਾ ਸੁਧਾਰ ਬਿੱਲ ਸੀ-3 ਹਾਲ ਹੀ ਵਿਚ ਲਾਗੂ ਹੋਣ ਮਗਰੋਂ ਅਮਰੀਕਾ, ਬ੍ਰਿਟੇਨ ਅਤੇ ਮੈਕਸੀਕੋ ਵਰਗੇ ਦੇਸ਼ਾਂ ਤੋਂ ਨਾਗਰਿਕਤਾ ਲੈਣ ਵਾਲਿਆਂ ਦੀਆਂ ਅਰਜ਼ੀਆਂ ਵਿਚ ਵੱਡਾ ਉਛਾਲ ਦੇਖਿਆ ਗਿਆ ਹੈ। ਇਹ ਨਵਾਂ ਕਾਨੂੰਨ ਜਿਸ ਨੂੰ ਲੋਸਟ ਕੈਨੇਡੀਅਨ ਕਾਨੂੰਨ ਵੀ ਕਿਹਾ ਜਾਂਦਾ ਹੈ।
vancouver-driver-clocked-at-191-km-h-fails-roadside-test-with-children-in-vehicle-rcmp-say
Punjabi

ਮੈਪਲ ਰਿਜ ਵਿਚ ਟੇਸਲਾ ਡਰਾਈਵਰ 'ਤੇ ਸਪੀਡਿੰਗ ਦੇ ਮਾਮਲੇ $483 ਦਾ ਲੱਗਾ ਜੁਰਮਾਨਾ

ਮੈਪਲ ਰਿਜ ਵਿਚ ਪੁਲਿਸ ਨੇ ਇੱਕ ਟੇਸਲਾ ਡਰਾਈਵਰ 'ਤੇ 80 ਦੀ ਸਪੀਡ ਵਾਲੇ ਜ਼ੋਨ ਵਿਚ 191 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਦੌੜਾਉਣ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੈ। ਪੁਲਿਸ ਮੁਤਾਬਕ, ਡਰਾਈਵਰ ਨੇ ਆਪਣੇ ਬੱਚੇ ਵੀ ਕਾਰ ਵਿਚ ਬਿਠਾਏ ਹੋਏ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link