Jun 10, 2021 8:21 PM -

ਬਰਨਬੀ ਆਰ.ਸੀ.ਐਮ.ਪੀ. ਨੂੰ ਹਥਿਆਰ, ਡਰੱਗਸ ਅਤੇ ਕੈਸ਼ ਦੀ ਬਰਾਮਦਗੀ 'ਚ ਕਾਮਯਾਬੀ ਹਾਸਿਲ ਹੋਈ ਹੈ।
ਕਈ ਮਹੀਨਿਆਂ ਤੋਂ ਲੋਅਰ ਮੇਨਲੈਂਡ ਨਾਲ ਸੰਬੰਧਤ ਇੱਕ ਡਰੱਗ ਸੰਗਠਨ ਸੰਬੰਧੀ ਜਾਂਚ ਕੀਤੀ ਜਾ ਰਹੀ ਸੀ।
ਬਰਨਬੀ ਆਰ.ਸੀ.ਐਮ.ਪੀ. ਨੇ ਸਟ੍ਰਾਈਕ ਫੋਰਸ ਅਤੇ ਕਮਿਊਨਿਟੀ ਰਿਸਪਾਂਸ ਟੀਮ ਦੇ ਸਹਿਯੋਗ ਨਾਲ ਇੱਕ ਰੈਜ਼ੀਡੈਂਸ਼ੀਅਲ ਸਰਚ ਵਾਰੰਟ ਨੂੰ ਅੰਜਾਮ ਦਿੱਤਾ।
ਇਸ ਦੇ ਚਲਦਿਆਂ ਇੱਕ ਕੋਕਟਲਮ ਨਿਵਾਸੀ ਦੀ ਗ੍ਰਿਫਤਾਰੀ ਹੋਈ।
ਜ਼ਬਤ ਕੀਤੇ ਗਏ ਪਦਾਰਥਾਂ 'ਚ ਸ਼ੱਕੀ ਕੋਕੇਨ ਅਤੇ ਸਟ੍ਰੀਟ ਪੱਧਰ 'ਤੇ ਤਸਕਰੀ ਲਈ ਤਿਆਰ ਮੰਨੀ ਜਾ ਰਹੀ ਫੈਂਟਾਨਿਲ ਸ਼ਾਮਿਲ ਸੀ।
ਇਸ ਤੋਂ ਇਲਾਵਾ $15,000 ਕੈਸ਼, ਮਹਿੰਗਾ ਵਾਹਨ, ਕਈ ਹਥਿਆਰ, ਅਸਲਾ ਅਤੇ ਹੋਰ ਚੀਜ਼ਾਂ ਸ਼ਾਮਿਲ ਸਨ।
ਬਰਨਬੀ ਆਰ.ਸੀ.ਐਮ.ਪੀ. ਤੋਂ ਇੰਸਪੈਕਟਰ ਮੈਟ ਟਾਉਸ ਦਾ ਕਹਿਣਾ ਸੀ ਕਿ ਇਸ ਐਨਫੋਰਸਮੈਂਟ ਐਕਸ਼ਨ ਨਾਲ ਸਟ੍ਰੀਟ ਡਰੱਗਸ ਦੀ ਵੱਡੀ ਸਪਲਾਈ 'ਚ ਵਿਘਨ ਪਵੇਗਾ।




