15.62C Vancouver
ADS

Jul 6, 2021 1:48 AM -

ਸਰੀ 'ਚ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਅਤੇ ਬੰਦੂਕਾਂ ਹੋਈਆਂ ਬਰਾਮਦ; ਦੋ ਆਦਮੀ ਅਤੇ ਇੱਕ ਔਰਤ ਗ੍ਰਿਫਤਾਰ

Share On
buying-illegal-cannabis-puts-money-into-the-hands-of-criminals
A large seizure by the Surrey RCMP Drug Unit demonstrates how buying cannabis from illegal sources, puts guns, and cash into the hands of criminals. (Photo - Surrey RCMP/Twitter)

ਸਰੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਗੈਰਕਨੂੰਨੀ ਢੰਗ ਨਾਲ ਕੈਨਬਿਸ ਖਰੀਦਣ ਦਾ ਨਤੀਜਾ ਇਹ ਹੁੰਦਾ ਹੈ ਕਿ ਅਪਰਾਧੀਆਂ ਲਈ ਬੰਦੂਕਾਂ ਅਤੇ ਕੈਸ਼ ਹਾਸਿਲ ਕਰਨਾ ਸੌਖਾ ਹੋ ਜਾਂਦਾ ਹੈ।

ਸਰੀ ਆਰ.ਸੀ.ਐਮ.ਪੀ. ਦੇ ਡਰੱਗ ਯੂਨਿਟ ਵੱਲੋਂ 22 ਜੂਨ ਨੂੰ ਇੱਕ ਡਰੱਗ ਤਸਕਰੀ ਮਾਮਲੇ ਦੀ ਜਾਂਚ ਅਰੰਭੀ ਗਈ ਸੀ।

ਅਗਲੇ ਦਿਨ ਯਾਨੀ ਕਿ 23 ਜੂਨ ਨੂੰ ਪੁਲਿਸ ਨੇ ਇੱਕ ਗੱਡੀ ਰੋਕੀ ਜੋ ਕਿ ਜਾਂਚ ਸੰਬੰਧੀ ਪ੍ਰਾਪਰਟੀ ਨਾਲ ਸੰਬੰਧਤ ਸੀ।

ਵਾਹਨ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਵਧੇਰੇ ਜਾਂਚ ਦੌਰਾਨ ਕਰੀਬ 1kg ਡਰਾਈ ਕੈਨਬਿਸ ਅਤੇ $35,000 ਕੈਸ਼ ਬਰਾਮਦ ਹੋਏ।

ਇਸੇ ਦਿਨ ਸਰੀ ਡਰੱਗ ਯੂਨਿਟ ਅਤੇ ਸਰੀ ਗੈਂਗ ਐਨਫੋਰਸਮੈਂਟ ਟੀਮ ਨੇ ਕੈਨਬਿਸ ਐਕਟ ਤਹਿਤ 2 ਤਲਾਸ਼ੀ ਵਰੰਟਾਂ ਨੂੰ ਅੰਜਾਮ ਦਿੱਤਾ।

ਲੈਂਗਲੀ 'ਚ 196 ਸਟ੍ਰੀਟ ਅਤੇ 2800 ਬਲੌਕ ਅਤੇ ਸਰੀ 'ਚ 98 ਐਵੀਨਿਊ ਅਤੇ 15700 ਬਲੌਕ 'ਚ ਤਲਾਸ਼ੀ ਲਈ ਗਈ।

ਇਸ ਦੌਰਾਨ 5 ਬੰਦੂਕਾਂ, 7,668 ਕੈਨਬਿਸ ਬੂਟੇ, $30,000 ਕੈਸ਼ ਅਤੇ ਕਈ ਹੋਰ ਪ੍ਰਕਾਰ ਦੇ ਪਦਾਰਥ ਬਰਾਮਦ ਕੀਤੇ।

ਇਸ ਮਾਮਲੇ 'ਚ 2 ਆਦਮੀ ਅਤੇ ਇੱਕ ਔਰਤ ਗ੍ਰਿਫਤਾਰ ਕੀਤੇ ਗਏ ਸਨ ਅਤੇ ਬਾਅਦ 'ਚ ਜਾਂਚ ਦੇ ਚਲਦਿਆਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

Latest news

kaduna-village-attack-leaves-about-30-dead-including-children
Punjabi

ਨਾਈਜੀਰੀਆ ਦੇ ਕਡੂਨਾ ਸੂਬੇ ਦੇ ਪਿੰਡ 'ਚ ਹਥਿਆਰਬੰਦ ਹਮਲਾ, ਕਰੀਬ 30 ਲੋਕਾਂ ਦੀ ਮੌਤ

ਨਾਈਜੀਰੀਆ ਦੇ ਨੌਰਥ ਵੈਸਟ ਵਿੱਚ ਪੈਂਦੇ ਕਡੂਨਾ ਸੂਬੇ ਦੇ ਇੱਕ ਪਿੰਡ ਵਿੱਚ ਸੋਮਵਾਰ ਤੜਕੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ ਲਗਭਗ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਸਨੀਕਾਂ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਪਿੰਡ ਦੇ ਮੁਖੀ ਦੇ ਸਕੱਤਰ Dogon Rana ਨੇ ਦੱਸਿਆ ਕਿ ਹਮਲਾਵਰ ਪਿੰਡ ਵਿੱਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਨਾਲ ਕਈ ਘਰਾਂ ਨੂੰ ਅੱਗ ਲਗਾ ਦਿੱਤੀ।
etobicoke-uber-driver-charged-after-alleged-sexual-assaults-in-burlington
Punjabi

ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਪੰਜਾਬੀ ਡਰਾਈਵਰ ਗ੍ਰਿਫਤਾਰ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਸਰਵਿਸਸ ਨੇ ਬਰਲਿੰਗਟਨ ਵਿਚ ਇੱਕ ਮਹਿਲਾ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ Etobicoke ਦੇ ਇੱਕ 25 ਸਾਲਾ ਪੰਜਾਬੀ ਉਬੇਰ ਡਰਾਈਵਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਘਟਨਾ 16 ਜੂਨ ਨੂੰ ਸ਼ਾਮ ਲਗਭਗ 5:15 ਵਜੇ ਵਾਪਰੀ, ਜਦੋਂ ਪੀੜਤ ਮਹਿਲਾ ਬਰਲਿੰਗਟਨ ਜੀ.ਓ. ਸਟੇਸ਼ਨ ਦੇ ਸਾਊਥ ਪਾਰਕਿੰਗ ਲਾਟ ਵਿਚ ਮੌਜੂਦ ਸੀ।
punjab-sanitation-workers-end-strike-after-agreement-with-government
Punjabi

ਪੰਜਾਬ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਖਤਮ ਕੀਤੀ ਹੜਤਾਲ

ਪੰਜਾਬ ‘ਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਕਰਮਚਾਰੀਆਂ ਦੇ ਹੱਕ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
gunfire-damages-u-s-consulate-building-in-toronto
Punjabi

ਟੋਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਮੁੜ ਹੋਈ ਗੋਲੀਬਾਰੀ

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
man-dies-after-police-involved-shooting-in-abbotsford
Punjabi

ਐਬਟਸਫੋਰਡ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀਬਾਰੀ ਮਗਰੋਂ ਵਿਅਕਤੀ ਦੀ ਮੌਤ

ਐਬਟਸਫੋਰਡ ਵਿਚ ਸੋਮਵਾਰ ਤੜਕੇ ਪੁਲਿਸ ਹੱਥੋਂ ਚੱਲੀ ਗੋਲੀ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਾਰਜੈਂਟ ਪਾਲ ਵਾਕਰ ਮੁਤਾਬਕ, ਘਟਨਾ ਟ੍ਰਾਂਸ-ਕੈਨੇਡਾ ਹਾਈਵੇਅ ਨੇੜੇ ਮੈਟਸਕਵੀ ਪਲੇਸ ਸਥਿਤ ਪੈਟਰੋ-ਪਾਸ ਟਰੱਕ ਸਟਾਪ 'ਤੇ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link