Dec 28, 2023 4:22 PM - Connect News

ਵੈਸਟ ਕੈਲਗਰੀ ਵਿਚ ਕ੍ਰਿਸਮਿਸ ਵਾਲੇ ਦਿਨ ਬਰਫ਼ ਤੋਂ ਫਿਸਲਣ ਕਾਰਨ ਬੋਅ ਨਦੀ ਵਿਚ ਡਿਗਣ ਵਾਲੇ 61 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਸਟੋਨੀ ਨਕੋਡਾ ਪੁਲਿਸ ਮੁਤਾਬਕ ਉਨ੍ਹਾਂ ਨੂੰ ਮੋਰਲੇ ਦੇ ਪੁਲ ਕੋਲ ਪਾਣੀ ਵਿਚ ਫਸੇ ਇਕ ਵਿਅਕਤੀ ਸਬੰਧੀ ਰਿਪੋਰਟ ਮਿਲੀ ਸੀ। ਇਹ ਇਲਾਕਾ ਸਿਟੀ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਰੈਸਕਿਊ ਬੋਟ ਟੀਮ ਨੇ ਵਿਅਕਤੀ ਨੂੰ ਲੱਭਣ ਲਈ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।
ਕੰਸਟ ਕੈਸਲੀ ਡੇਵਿਡਜ ਮੁਤਾਬਕ ਉਨ੍ਹਾਂ ਨੂੰ 26 ਦਸੰਬਰ ਨੂੰ ਵਿਅਕਤੀ ਦੀ ਡੈੱਡ ਬੌਡੀ ਮਿਲੀ। ਪੁਲਿਸ ਦਾ ਮੰਨਣਾ ਹੈ ਕਿ ਉਹ ਤਸਵੀਰਾਂ ਖਿੱਚ ਰਿਹਾ ਸੀ ਅਤੇ ਇਸ ਦੌਰਾਨ ਡਿੱਗ ਗਿਆ। ਫਿਲਹਾਲ ਉਸ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ।
ਗੌਰਤਲਬ ਹੈ ਕਿ ਐਲਬਰਟਾ ਵਿਚ ਹਾਲ ਹੀ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਹੌਲੀਡੇਅਜ਼ ਦੌਰਾਨ ਲਾਪਤਾ ਹੋਏ ਐਡਮਿੰਟਨ ਦੇ ਤਿੰਨ ਪਰਿਵਾਰਕ ਮੈਂਬਰਾਂ ਦੀਆਂ ਡੈੱਡ ਬੌਡੀਜ਼ ਮਿਲੀਆਂ ਹਨ।




