19.53C Vancouver
ADS

Feb 12, 2026 3:27 PM - Connect Newsroom - Jasmine Singh with files from The Canadian Press

ਕੈਕਟਸ ਕਲੱਬ ਦੇ ਬਾਹਰ ਹੋਈ ਗੋਲੀਬਾਰੀ ਦੀ ਕੈਲਗਰੀ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

Share On
calgary-police-investigate-targeted-shooting-outside-southeast-restaurant
Calgary police vehicles near Macleod Trail Southeast as officers investigate a late night shooting outside a restaurant. (Photo: The Canadian Press)

ਕੈਲਗਰੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੈਕਟਸ ਕਲੱਬ ਦੇ ਬਾਹਰ ਮੰਗਲਵਾਰ ਰਾਤ ਹੋਈ ਗੋਲੀਬਾਰੀ ਸੰਗਠਿਤ ਅਪਰਾਧ ਨਾਲ ਸਬੰਧਤ ਹੈ । ਉਨ੍ਹਾਂ ਕਿਹਾ ਕਿ ਪੀੜਤ ਨੂੰ ਟਾਰਗੇਟ ਬਣਾ ਕੇ ਹਮਲਾ ਕੀਤਾ ਗਿਆ ਕਿਉਂਕਿ ਉਹ ਅਜੇ ਰੈਸਟੋਰੈਂਟ ਵਿਚੋਂ ਨਿਕਲਿਆ ਹੀ ਸੀ। ਇਹ ਵਾਰਦਾਤ ਮੈਕਲਾਊਡ ਟ੍ਰੇਲ ਸਾਊਥਈਸਟ ਦੇ 7000 ਬਲੌਕ ਵਿੱਚ ਰਾਤ 10 ਵਜੇ ਦੇ ਕਰੀਬ ਵਾਪਰੀ।ਜਿਵੇਂ ਹੀ ਪੀੜਤ ਆਪਣੀ ਗੱਡੀ ਵਿੱਚ ਬੈਠਾ, ਉਸ 'ਤੇ ਕਈ ਰਾਊਂਡ ਫਾਇਰ ਕੀਤੇ ਗਏ।

ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਲਗਭਗ 17 ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ।ਪੀੜਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਰੈਸਟੋਰੈਂਟ ਦੇ ਸਟਾਫ ਅਤੇ ਨੇੜੇ ਮੌਜੂਦ ਲੋਕਾਂ ਨੇ ਮੌਕੇ 'ਤੇ ਉਸਨੂੰ ਮੁੱਢਲੀ ਸਹਾਇਤਾ ਦਿੱਤੀ।

ਇਸ ਕਾਰਨ ਮੈਕਲਾਊਡ ਨੇਲ ਲਾਊਂਜ ਦੇ ਸਾਹਮਣੇ ਵਾਲੇ ਸ਼ੀਸ਼ੇ ਅਤੇ ਦਰਵਾਜ਼ੇ ਟੁੱਟ ਗਏ ਅਤੇ ਨੇੜਲੇ ਦੁਕਾਨਾਂ ਵਾਲੇ ਡਰ ਗਏ।ਜੇਕਰ ਕਿਸੇ ਕੋਲ ਇਸ ਸਬੰਧੀ ਹੋਰ ਜਾਣਕਾਰੀ ਹੋਵੇ ਤਾਂ ਉਹ ਫੋਨ ਕਰਕੇ ਪੁਲਿਸ ਨੂੰ ਦੱਸ ਸਕਦਾ ਹੈ।

Latest news

suv-seized-after-driver-allegedly-tried-to-bypass-police-road-closure-in-abbotsford
Punjabi

ਐਬਟਸਫੋਰਡ 'ਚ ਡਰਾਈਵਰ ਵੱਲੋਂ ਬਾਈਪਾਸ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ SUV ਕੀਤੀ ਗਈ ਜ਼ਬਤ

ਐਬਟਸਫੋਰਡ ਵਿੱਚ ਇੱਕ ਮਹਿਲਾ ਡਰਾਈਵਰ ਨੂੰ ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਟੀਮ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਆਪਣੀ ਐਸ.ਯੂ.ਵੀ. ਕੁਰਕ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਮੁਤਾਬਕ, ਸ਼ਨੀਵਾਰ ਸ਼ਾਮ ਵੌਟਕਾਮ ਰੋਡ 'ਤੇ ਇੱਕ ਮੋਟਰਸਾਈਕਲ ਐਕਸੀਡੈਂਟ ਹੋਣ ਕਰਕੇ ਰਸਤਾ ਬੰਦ ਕੀਤਾ ਗਿਆ ਸੀ।
iio-investigating-death-of-man-in-vancouver-police-custody
Punjabi

ਵੈਨਕੂਵਰ ਪੁਲਿਸ ਦੀ ਹਿਰਾਸਤ ਦੌਰਾਨ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਦੀ ਕੀਤੀ ਜਾ ਰਹੀ ਜਾਂਚ

ਵੈਨਕੂਵਰ ਪੁਲਿਸ ਦੀ ਹਿਰਾਸਤ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜਾਂਚ Independent Investigations Office ਵੱਲੋਂ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਔਫੀਸਰ ਵੱਲੋਂ ਵਿਅਕਤੀ ਨੂੰ ਐਤਵਾਰ ਦੁਪਹਿਰ ਲਗਭਗ 3 ਵਜੇ ਗ੍ਰਿਫ਼ਤਾਰ ਕਰਕੇ ਕੋਰਡੋਵਾ ਸਟ੍ਰੀਟ ਸਥਿਤ ਵੈਨਕੂਵਰ ਪੁਲਿਸ ਵਿਭਾਗ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ,ਜਿੱਥੇ ਸੋਮਵਾਰ ਸਵੇਰੇ 8 ਵਜੇ ਜੇਲ੍ਹ ਸਟਾਫ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਅਤੇ ਮੌਕੇ 'ਤੇ ਪਹੁੰਚੇ ਬੀ.ਸੀ. ਐਮਰਜੈਂਸੀ ਹੈਲਥ ਸਰਵਿਸਸ ਦੇ ਅਧਿਕਾਰੀਆਂ ਨੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਨੇ ਮੌਕੇ 'ਤੇ ਦਮ ਤੋੜ ਦਿੱਤਾ।
modi-trump-meet-at-g7-summit-in-france-ahead-of-bilateral-talks
Punjabi

ਜੀ7 ਸੰਮੇਲਨ ਦੌਰਾਨ ਪੀ.ਐਮ.ਮੋਦੀ ਅਤੇ ਟਰੰਪ ਦੀ ਹੋਈ ਮੁਲਾਕਾਤ, ਬੁੱਧਵਾਰ ਨੂੰ ਹੋਵੇਗੀ ਦੁਵੱਲੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਰਾਂਸ ਵਿੱਚ ਜੀ7 ਸੰਮੇਲਨ ਵਿੱਚ ਮੁਲਾਕਾਤ ਹੋਈ। ਦੋਵਾਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ। 16 ਮਹੀਨਿਆਂ ਬਾਅਦ ਹੋਈ ਇਸ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ 52ਵੇਂ G7 ਸੰਮੇਲਨ ਲਈ ਫਰਾਂਸ ਦੇ ਏਵੀਅਨ ਵਿੱਚ ਹਨ, ਜਿੱਥੇ ਉਹ ਕਈ ਮਹੱਤਵਪੂਰਨ ਕੂਟਨੀਤਕ ਮੀਟਿੰਗਾਂ ਵਿੱਚ ਹਿੱਸਾ ਲੈਣਗੇ।
four-year-old-girl-dies-after-being-struck-by-vehicle-in-northeast-edmonton
Punjabi

ਐਡਮਿੰਟਨ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਚਾਰ ਸਾਲਾ ਬੱਚੀ ਦੀ ਹੋਈ ਮੌਤ

ਐਡਮਿੰਟਨ ਵਿੱਚ ਐਤਵਾਰ ਸ਼ਾਮ ਨੂੰ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ 5:15 ਵਜੇ ਦੇ ਕਰੀਬ 66 ਸਟ੍ਰੀਟ ਅਤੇ 170 ਐਵੇਨਿਊ ਨੇੜੇ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀ ਆਪਣੀ ਮਾਂ ਨਾਲ ਇੱਕ ਪਾਰਕਿੰਗ ਲਾਟ ਵਿੱਚ ਪੈਦਲ ਚੱਲ ਰਹੀ ਸੀ।
b-c-considers-new-hydroelectric-project-on-peace-river-as-electricity-demand-projected-to-rise
Punjabi

ਬੀ.ਸੀ. ਸਰਕਾਰ ਸੂਬੇ ਵਿਚ ਨਵਾਂ ਹਾਈਡ੍ਰੋ ਇਲ਼ੈਕਟ੍ਰਿਕ ਪ੍ਰਾਜੈਕਟ ਲਗਾਉਣ ਬਾਰੇ ਕਰ ਰਹੀ ਵਿਚਾਰ

ਬੀ.ਸੀ. ਸਰਕਾਰ ਸੂਬੇ ਵਿਚ ਨਵਾਂ ਹਾਈਡ੍ਰੋ ਇਲ਼ੈਕਟ੍ਰਿਕ ਪ੍ਰਾਜੈਕਟ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਬੀ.ਸੀ. ਹਾਈਡ੍ਰੋ ਮੁਤਾਬਕ ਸੂਬੇ ਵਿੱਚ ਬਿਜਲੀ ਦੀ ਮੰਗ 2030 ਤੱਕ ਲਗਭਗ 20 ਫੀਸਦੀ ਅਤੇ 2050 ਤੱਕ ਤਕਰੀਬਨ 50 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link