Jul 11, 2025 2:13 PM - The Canadian Press

ਕੈਨੇਡੀਅਨ ਅਰਥਵਿਵਸਥਾ ਨੇ ਟੈਰਿਫ ਅਨਿਸ਼ਚਿਤਤਾ ਨੂੰ ਦਰਕਿਨਾਰ ਕਰਦੇ ਹੋਏ ਜੂਨ ਵਿਚ 83,000 ਨਵੀਂਆਂ ਨੌਕਰੀਆਂ ਸ਼ਾਮਲ ਕੀਤੀਆਂ ਹਨ, ਇਹ 2025 ਦਾ ਸਭ ਤੋਂ ਵੱਡਾ ਵਾਧਾ ਹੈ।
ਇਸ ਦੇ ਨਾਲ ਹੀ ਜਨਵਰੀ ਤੋਂ ਬਾਅਦ ਪਹਿਲੀ ਵਾਰ ਬੇਰੁਜ਼ਗਾਰੀ ਦਰ ਵਿਚ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਅੰਕੜਿਆਂ ਮੁਤਾਬਕ, ਕੈਨੇਡਾ ਦੀ ਬੇਰੁਜ਼ਗਾਰੀ ਦਰ ਜੂਨ ਵਿਚ 0.1 ਫੀਸਦੀ ਘੱਟ ਕੇ 6.9 ਫੀਸਦੀ ਹੋ ਗਈ। ਇਸ ਦੌਰਾਨ ਥੋਕ, ਪਰਚੂਨ ਵਪਾਰ, ਸਿਹਤ ਸੰਭਾਲ ਤੇ ਸਮਾਜਿਕ ਸਹਾਇਤਾ ਸੈਕਟਰ ਵਿਚ ਰੁਜ਼ਗਾਰ ਵਿਚ ਵਾਧਾ ਹੋਇਆ, ਹਾਲਾਂਕਿ,ਲੰਬੇ ਸਮੇਂ ਵਿਚ ਬੇਰੁਜ਼ਗਾਰੀ ਦੇ ਅੰਕੜੇ ਅਜੇ ਵੀ ਨਕਾਰਾਤਮਕ ਤਸਵੀਰ ਪੇਸ਼ ਕਰਦੇ ਹਨ।
ਪਿਛਲੇ ਮਹੀਨੇ ਵੀ ਲਗਭਗ 1.6 ਮਿਲੀਅਨ ਲੋਕ ਬੇਰੁਜ਼ਗਾਰ ਸਨ। ਰਿਪੋਰਟ ਮੁਤਾਬਕ, ਪੰਜ ਵਿਚੋਂ ਇੱਕ ਤੋਂ ਵੱਧ ਲੋਕ 27 ਹਫ਼ਤਿਆਂ ਜਾਂ ਇਸ ਤੋਂ ਵੱਧ ਸਮੇਂ ਤੋਂ ਕੰਮ ਦੀ ਭਾਲ ਕਰ ਰਹੇ ਹਨ। ਇਹ 30 ਜੁਲਾਈ ਨੂੰ ਬੈਂਕ ਔਫ ਕੈਨੇਡਾ ਦੇ ਫੈਸਲੇ ਤੋਂ ਪਹਿਲਾਂ ਅੰਤਿਮ ਜੌਬਸ ਰਿਪੋਰਟ ਹੈ ਅਤੇ ਉਮੀਦ ਹੈ ਕਿ ਵਿਆਜ ਦਰਾਂ ਨੂੰ ਇੱਕ ਵਾਰ ਹੋਰ ਹੋਲਡ 'ਤੇ ਰੱਖਿਆ ਜਾ ਸਕਦਾ ਹੈ।




