10.76C Vancouver
ADS

Jun 11, 2022 12:28 AM - The Canadian Press

ਕੈਨੇਡਾ ਦੇ ਸੌਕਰ ਮੁਕਾਬਲੇ 'ਚ ਪਹੁੰਚੇ ਟੌਪਲੈਸ ਪ੍ਰਦਰਸ਼ਨਕਾਰੀ; ਸ਼ਰੀਰ 'ਤੇ ਲਿਖਿਆ '1,022 ਦਿਨ ਰਹਿ ਗਏ ਹਨ'

Share On
canada-beat-curacao-4-0-to-put-a-dramatic-week-behind
The Canadian men's soccer team put a dramatic week behind them with a decisive 4-0 win over Curacao to open their CONCACAF Nations League campaign on Thursday. (Photo - Rob Williams/Twitter/screengrab)

ਕੈਨੇਡਾ ਦੀ ਪੁਰਸ਼ਾਂ ਦੀ ਸੌਕਰ ਟੀਮ ਨੇ ਕੁਝ ਵਿਵਾਦਾਂ ਨੂੰ ਪਿੱਛੇ ਛੱਡਦੇ ਹੋਏ ਵੀਰਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਜਬਰਦਸਤ ਜਿੱਤ ਦਰਜ ਕੀਤੀ।

ਕੈਨੇਡਾ ਦੀ ਵੀਰਵਾਰ ਨੂੰ ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ 'ਚ ਕੁਰਸਾਓ ਨਾਲ ਟੱਕਰ ਹੋਈ ਸੀ।

ਇਸ ਮੁਕਾਬਲੇ 'ਚ ਕੈਨੇਡਾ ਨੇ 4-0 ਨਾਲ ਬਾਜੀ ਮਾਰੀ।

ਕੈਨੇਡਾ ਲਈ ਮੁਕਾਬਲੇ 'ਚ ਅਲਫਾਂਸੋ ਡੇਵਿਸ ਨੇ 2 ਗੋਲ ਕੀਤੇ।

ਪਹਿਲੇ ਹਾਫ 'ਚ ਪੈਨਲਟੀ ਨੂੰ ਗੋਲ 'ਚ ਤਬਦੀਲ ਕਰਨ ਤੋਂ ਬਾਅਦ ਦੂਜੇ ਹਾਫ 'ਚ ਡੇਵਿਸ ਨੇ 71ਵੇਂ ਮਿੰਟ 'ਚ ਗੋਲ ਕੀਤਾ।

ਇਸ ਤੋਂ ਇਲਾ ਕੈਨੇਡਾ ਲਈ ਸਟੀਵਨ ਵਿਟੋਰੀਆ ਨੇ 42ਵੇਂ ਅਤੇ ਲੁਕਾਸ ਕਾਵਾਲੀਨੀ ਨੇ 85ਵੇਂ ਮਿੰਟ 'ਚ ਗੋਲ ਕੀਤੇ।

ਵਿਸ਼ਵ ਰੈਂਕਿੰਗ 'ਚ 38ਵੇਂ ਨੰਬਰ 'ਤੇ ਟਿਕੇ ਕੈਨੇਡਾ ਨੇ ਵਿਸ਼ਵ ਨੰਬਰ 79 ਦੀ ਟੀਮ ਕੁਰਸਾਓ ਨੂੰ ਆਸਾਨੀ ਨਾਲ ਮਾਤ ਦੇ ਦਿੱਤੀ।

ਮੁਕਾਬਲਾ ਇਸ ਹੱਦ ਤਕ ਇੱਕ ਪਾਸੜ ਸੀ ਕਿ ਕੈਨੇਡਾ ਦੇ ਗੋਲਕੀਪਰ ਮਿਲਾਨ ਬੌਰਜਾਨ ਨੂੰ ਇੱਕ ਵੀ ਔਨ-ਟਾਰਗੈਟ ਸ਼ਾਟ ਦਾ ਬਚਾਅ ਨਹੀਂ ਕਰਨਾ ਪਿਆ।

ਹੁਣ ਕੈਨੇਡਾ ਦਾ ਸੋਮਵਾਰ ਨੂੰ ਹੌਂਡੂਰਾਸ ਦੇ ਖਿਲਾਫ ਸੈਨ ਪੈਡਰੋ ਸੁਲਾ 'ਚ ਮੁਕਾਬਲਾ ਹੋਵੇਗਾ।

ਇਸ ਤੋਂ ਪਹਿਲਾਂ ਕੈਨੇਡਾ ਦੇ ਇਸੇ ਹਫ਼ਤੇ 2 ਟਰੇਨਿੰਗ ਸੈਸ਼ਨ ਮਿਸ ਹੋਏ ਸਨ ਅਤੇ ਵੈਨਕੂਵਰ 'ਚ ਪਨਾਮਾ ਖਿਲਾਫ ਖੇਡਿਆ ਜਾਣ ਵਾਲਾ ਮੁਕਾਬਲਾ ਵੀ ਰੱਦ ਹੋ ਗਿਆ ਸੀ।

ਪੂਰਾ ਮਾਮਲਾ ਕੰਟਰੈਕਟ ਵਿਵਾਦ ਨਾਲ ਸੰਬੰਧਤ ਸੀ।

ਮੁਕਾਬਲੇ ਦੌਰਾਨ ਮੈਦਾਨ 'ਤੇ ਪਹੁੰਚੇ ਟੌਪਲੈਸ ਪ੍ਰਦਰਸ਼ਨਕਾਰੀ

ਕੱਲ ਦੇ ਕੈਨੇਡਾ ਤੇ ਕੁਰਸਾਓ ਦੇ ਸੌਕਰ ਮੁਕਾਬਲੇ 'ਚ 2 ਐਨਵਾਇਰਨਮੈਂਟਲ ਪ੍ਰਦਰਸ਼ਨਕਾਰੀ ਟੌਪਲੈਸ ਹੋ ਕੇ ਵਿਰੋਧ ਦਰਜ ਕਰਵਾਉਣ ਵਾਸਤੇ ਪਹੁੰਚ ਗਏ ਸਨ।

ਬੀ.ਸੀ. ਪਲੇਸ ਸਟੇਡੀਅਮ 'ਚ ਇਹ ਦੋਵੇਂ ਸ਼ਰਟਲੈਸ ਪ੍ਰਦਰਸ਼ਨਕਾਰੀ ਗੋਲ ਪੋਸਟ ਕੋਲ ਖੜ੍ਹ ਗਏ ਸਨ।

ਇਸ ਦੌਰਾਨ ਕਈ ਮਿੰਟ ਤਕ ਮੁਕਾਬਲੇ ਨੂੰ ਰੋਕਣਾ ਪਿਆ।

ਪ੍ਰਦਰਸ਼ਨਕਾਰੀਆਂ 'ਚ ਇੱਕ ਔਰਤ ਤੇ ਇੱਕ ਆਦਮੀ ਸ਼ਾਮਿਲ ਸਨ।

ਬਾਅਦ 'ਚ ਸਿਕਿਉਰਿਟੀ ਤੇ ਪੁਲਿਸ ਨੇ ਮਿਲ ਕੇ ਦੋਵਾਂ ਨੂੰ ਮੈਦਾਨ ਦੇ ਬਾਹਰ ਦਾ ਰਸਤਾ ਵਿਖਾ ਦਿੱਤਾ।

ਦੋਵਾਂ ਪ੍ਰਦਰਸ਼ਨਕਾਰੀਆਂ ਦੇ ਸ਼ਰੀਰ 'ਤੇ '1,022 days left' ਲਿਖਿਆ ਹੋਇਆ ਸੀ।

ਇਹ ਸੰਦੇਸ਼ ਮੁੱਖ ਤੌਰ 'ਤੇ ਯੂ.ਕੇ. ਸਰਕਾਰ ਦੇ ਸਾਬਕਾ ਚੀਫ਼ ਸਾਇੰਟਿਫਿਕ ਐਡਵਾਈਜਰ, ਸਰ ਡੇਵਿਡ ਕਿੰਗ ਦੇ ਸੰਦੇਸ਼ ਵੱਲ ਇਸ਼ਾਰਾ ਕਰਦਾ ਸੀ ਜਿੰਨਾ ਦਾ ਕਹਿਣਾ ਹੈ ਕਿ ਅਗਲੇ ਕੁਝ ਸਾਲ ਮਨੁੱਖਤਾ ਦੇ ਭਵਿੱਖ ਦਾ ਫੈਸਲਾ ਕਰਨਗੇ।

ਇਨ੍ਹਾਂ ਪ੍ਰਦਰਸ਼ਨਕਾਰੀਆਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ 'ਸੇਵ ਓਲਡ ਗਰੋਥ' ਨਾਮ ਦੇ ਐਂਟੀ ਲੌਗਿੰਗ ਗਰੁੱਪ ਦੇ ਸਮਰਥਕ ਹਨ।

ਇਸ ਗਰੁੱਪ ਨੇ ਪਿਛਲੇ ਕੁਝ ਸਮੇਂ ਦੌਰਾਨ ਕਈ ਥਾਵਾਂ 'ਤੇ ਵਾਤਾਵਰਨ ਬਚਾਅ ਸੰਬੰਧੀ ਪ੍ਰਦਰਸ਼ਨ ਕੀਤੇ ਹਨ।

ਇਸ ਗਰੁੱਪ ਵੱਲੋਂ ਅਗਲੇ ਹਫ਼ਤੇ ਤੋਂ ਵੀ ਸੂਬੇ ਦੇ ਕਈ ਅਹਿਮ ਇਨਫਰਾਸਟਰਕਚਰ 'ਤੇ ਵਿਘਨ ਪਾਉਣ ਸੰਬੰਧੀ ਐਲਾਨ ਕੀਤਾ ਗਿਆ ਹੈ।

ਹਾਲਾਂਕਿ ਇਹ ਦੱਸਣਾ ਵੀ ਜਰੂਰੀ ਹੈ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਸਿਰਫ ਗੋਲ ਪੋਸਟ ਕੋਲ ਖੜ੍ਹ ਕੇ ਆਪਣਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸੇ ਖਿਡਾਰੀ ਕੋਲ ਪਹੁੰਚ ਕਰਨ ਜਾਂ ਕਿਸੇ ਪ੍ਰਕਾਰ ਦੀ ਹਿੰਸਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ।

ਇਸ ਤੋਂ ਇਲਾਵਾ ਕੁਝ ਖਿਡਾਰੀ ਇਨ੍ਹਾਂ ਪ੍ਰਦਰਸ਼ਨਕਾਰੀਆਂ ਕੋਲ ਜਰੂਰ ਪਹੁੰਚੇ ਪਰ ਜਲਦੀ ਹੀ ਉਹ ਪ੍ਰਦਰਸ਼ਨਕਾਰੀਆਂ ਤੋਂ ਦੂਰ ਹਟ ਗਏ ਤੇ ਸਿਕਿਉਰਿਟੀ ਤੇ ਪੁਲਿਸ ਵੱਲੋਂ ਮਾਮਲੇ ਨੂੰ ਸੁਲਝਾਉਣ ਦੀ ਉਡੀਕ ਕਰਦੇ ਰਹੇ।

Latest news

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link