9.02C Vancouver
ADS

Oct 20, 2026 12:25 PM - Connect Newsroom - Ramandeep Kaur with files from The Canadian Press

ਕੈਨੇਡਾ ਵਿੱਚ ਦੋ ਸਾਲਾਂ ਤੋਂ ਜਾਰੀ ਖਸਰੇ ਦਾ ਪ੍ਰਕੋਪ ਖ਼ਤਮ, 6,417 ਮਾਮਲੇ ਆਏ ਸਾਹਮਣੇ

Share On
canada-declares-two-year-measles-outbreak-over-after-6-417-cases
Canada officially declares its two-year measles outbreak over after 6,417 cases, following two months with no new infections. (Photo: The Canadian Press)

ਕੈਨੇਡਾ ਵਿਚ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਖਸਰੇ ਦਾ ਪ੍ਰਕੋਪ ਅਧਿਕਾਰਤ ਤੌਰ 'ਤੇ ਖ਼ਤਮ ਹੋ ਗਿਆ ਹੈ। ਪਬਲਿਕ ਹੈਲਥ ਏਜੰਸੀ ਔਫ ਕੈਨੇਡਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਇਸ ਵਾਇਰਸ ਨਾਲ ਸਬੰਧਤ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਇਸ ਨੂੰ ਖ਼ਤਮ ਐਲਾਨ ਦਿੱਤਾ ਗਿਆ ਹੈ।

ਇਹ ਪ੍ਰਕੋਪ ਅਕਤੂਬਰ 2024 ਵਿਚ ਨਿਊ ਬਰੰਸਵਿਕ ਤੋਂ ਸ਼ੁਰੂ ਹੋਇਆ ਸੀ ਅਤੇ ਦੇਖਦੇ ਹੀ ਦੇਖਦੇ ਕੈਨੇਡਾ ਦੇ 10 ਸੂਬਿਆਂ ਅਤੇ ਖੇਤਰ ਵਿਚ ਫੈਲ ਗਿਆ ਸੀ, ਜਿਸ ਦੌਰਾਨ ਕੁੱਲ 6,417 ਲੋਕ ਇਸ ਬੀਮਾਰੀ ਦੀ ਲਪੇਟ ਵਿਚ ਆਏ ਸਨ। ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿਚ ਓਨਟਾਰੀਓ ਅਤੇ ਐਲਬਰਟਾ ਸ਼ਾਮਲ ਸਨ, ਜਿੱਥੇ ਗਰਭ ਅਵਸਥਾ ਦੌਰਾਨ ਸੰਕਰਮਿਤ ਹੋਏ ਦੋ ਨਵਜੰਮੇ ਬੱਚਿਆਂ ਦੀ ਮੌਤ ਵੀ ਹੋ ਗਈ ਸੀ।

ਹੈਲਥ ਏਜੰਸੀ ਮੁਤਾਬਕ, ਇਸ ਬੀਮਾਰੀ ਦਾ ਸ਼ਿਕਾਰ ਹੋਣ ਵਾਲੇ ਜ਼ਿਆਦਾਤਰ ਉਹ ਲੋਕ ਸਨ ਜਿਨ੍ਹਾਂ ਨੇ ਖਸਰੇ ਦਾ ਟੀਕਾ ਨਹੀਂ ਲਗਵਾਇਆ ਹੋਇਆ ਸੀ। ਖਾਸ ਗੱਲ ਇਹ ਸੀ ਕਿ ਲਗਾਤਾਰ 12 ਮਹੀਨਿਆਂ ਤੋਂ ਵੱਧ ਸਮੇਂ ਤੱਕ ਇਸ ਵਾਇਰਸ ਦੇ ਫੈਲਣ ਕਾਰਨ ਪੈਨ ਅਮਰੀਕਨ ਹੈਲਥ ਆਰਗੇਨਾਈਜ਼ੇਸ਼ਨ ਨੇ ਨਵੰਬਰ 2025 ਵਿਚ ਕੈਨੇਡਾ ਦਾ ਖਸਰਾ-ਮੁਕਤ ਦੇਸ਼ ਹੋਣ ਦਾ ਸਟੇਟਸ ਵੀ ਖ਼ਤਮ ਕਰ ਦਿੱਤਾ ਸੀ, ਜਿਸ ਨੂੰ ਮੁੜ ਹਾਸਲ ਕਰਨ ਲਈ ਹੁਣ ਦੇਸ਼ ਨੂੰ ਅਗਲੇ 12 ਮਹੀਨਿਆਂ ਤੱਕ ਇਸ ਪ੍ਰੋਕਪ ਨੂੰ ਪੂਰੀ ਤਰ੍ਹਾਂ ਕੰਟਰੋਲ ਵਿਚ ਰੱਖਣਾ ਹੋਵੇਗਾ।

Latest news

canadas-federal-budget-set-for-november-5
Punjabi

ਕੈਨੇਡਾ ਦਾ ਫੈਡਰਲ ਬਜਟ 5 ਨਵੰਬਰ ਨੂੰ ਹੋਵੇਗਾ ਪੇਸ਼

ਕੈਨੇਡਾ ਦਾ ਫੈਡਰਲ ਬਜਟ 5 ਨਵੰਬਰ ਨੂੰ ਪੇਸ਼ ਹੋਵੇਗਾ, ਜਿਸ ਦਾ ਅਧਿਕਾਰਤ ਐਲਾਨ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਕਰ ਦਿੱਤਾ ਹੈ। ਮੰਗਲਵਾਰ ਨੂੰ ਹਾਊਸ ਔਫ ਕਾਮਨ ਵਿਚ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਇਸ ਤਾਰੀਖ਼ ਦੀ ਪੁਸ਼ਟੀ ਕੀਤੀ। ਇਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦਾ fall ਵਿਚ ਪੇਸ਼ ਕੀਤਾ ਜਾਣ ਵਾਲਾ ਦੂਜਾ ਬਜਟ ਹੋਵੇਗਾ।
amit-shah-meets-families-of-three-victims-in-punjab-assures-justice
Punjabi

ਅਮਿਤ ਸ਼ਾਹ ਵੱਲੋਂ ਪੰਜਾਬ ’ਚ ਤਿੰਨ ਪੀੜਤ ਪਰਿਵਾਰਾਂ ਨਾਲ ਕੀਤੀ ਗਈ ਮੁਲਾਕਾਤ, ਇਨਸਾਫ਼ ਦਾ ਦਿੱਤਾ ਭਰੋਸਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਝੋਟੇ ਦਾ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਦੌਰਾਨ ਕਤਲ ਕਰ ਦਿੱਤਾ ਗਿਆ ਸੀ।
poilievre-thanks-albertans-for-voting-to-keep-canada-united
Punjabi

ਐਲਬਰਟਾ ਰੈਫਰੈਂਡਮ: ਪੌਲੀਐਵ ਨੇ ਇੱਕਜੁੱਟ ਕੈਨੇਡਾ ਦੇ ਹੱਕ ’ਚ ਵੋਟ ਪਾਉਣ ਲਈ ਲੋਕਾਂ ਦਾ ਕੀਤਾ ਧੰਨਵਾਦ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਅੱਜ ਕੈਲਗਰੀ ਵਿਖੇ ਐਲਬਰਟਾ ਰੈਫਰੈਂਡਮ ਦੇ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਇੱਕਜੁੱਟ ਕੈਨੇਡਾ ਦੇ ਪੱਖ ਵਿਚ ਵੋਟ ਪਾਉਣ ਲਈ ਉੱਥੋਂ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਲਬਰਟਾ ਦੇ ਲੋਕਾਂ ਨੇ ਬਹੁਤ ਵੱਡਾ ਅਤੇ ਫੈਸਲਾਕੁੰਨ ਫ਼ਤਵਾ ਦਿੱਤਾ ਹੈ। ਪੌਲੀਐਵ ਖ਼ੁਦ ਐਲਬਰਟਾ ਦੇ ਜੰਮਪਲ ਹਨ, ਉਨ੍ਹਾਂ ਰੈਫਰੈਂਡਮ ਤੋਂ ਪਹਿਲਾਂ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਸੀ।
b-c-conservatives-announce-election-night-watch-party-in-vancouver
Punjabi

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੀ ਵੈਨਕੂਵਰ ’ਚ ਹੋਵੇਗੀ ਚੋਣ ਨਤੀਜਿਆਂ ਦੀ ਵਾਚ ਪਾਰਟੀ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸੂਬਾਈ ਚੋਣਾਂ ਦੇ ਨਤੀਜਿਆਂ ਦੀ ਰਾਤ ਲਈ ਆਪਣੇ ਅਧਿਕਾਰਤ ਈਵੈਂਟ ਦੇ ਵੇਰਵਿਆਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਮੁਤਾਬਕ, ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਵੱਲੋਂ ਵੋਟਾਂ ਪਾਏ ਜਾਣ ਤੋਂ ਬਾਅਦ ਪਾਰਟੀ ਲੀਡਰ ਲੋਰਨ ਡੋਰਕਸਨ ਆਪਣੇ ਕੰਪੇਨ ਸਟਾਫ ਅਤੇ ਸਮਰਥਕਾਂ ਨਾਲ ਵੈਨਕੂਵਰ ਦੇ ਰੌਕੀ ਮਾਉਂਟੇਨੀਅਰ ਸਟੇਸ਼ਨ ਵਿਖੇ ਇਲੈਕਸ਼ਨ ਨਾਈਟ ਵਾਚ ਪਾਰਟੀ ਹੋਸਟ ਕਰਨਗੇ।
surrey-mayor-doug-mccallum-reacts-to-skytrain-extension-promises-for-newton
Punjabi

ਸਰੀ ਦੇ ਮੇਅਰ ਡੱਗ ਮੈਕਕੈਲਮ ਦਾ ਸਕਾਈਟ੍ਰੇਨ ਵਿਸਥਾਰ ’ਤੇ ਸਖ਼ਤ ਰੁਖ਼, ਨਿਊਟਨ ਲਈ ਜਲਦ ਕਾਰਵਾਈ ਦਾ ਭਰੋਸਾ

ਸਰੀ ਦੇ ਨਵੇਂ ਚੁਣੇ ਗਏ ਮੇਅਰ ਡੱਗ ਮੈਕਕੈਲਮ ਨੇ ਨਿਊਟਨ ਇਲਾਕੇ ਤੱਕ ਸਕਾਈਟ੍ਰੇਨ ਦੇ ਵਿਸਥਾਰ ਲਈ ਦੋ ਪ੍ਰਮੁੱਖ ਸੂਬਾ ਪੱਧਰੀ ਪਾਰਟੀਆਂ ਵਲੋਂ ਕੀਤੇ ਗਏ ਐਲਾਨਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੈਕਕੈਲਮ ਦੀ ਸੇਫ ਸਰੀ ਕੋਲੀਸ਼ਨ ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੀ. ਸੀ.ਕੰਜ਼ਰਵੇਟਿਵ ਪਾਰਟੀ ਨੇ ਜਿਥੇ ਨਿਊਟਨ ਟਾਊਨ ਸੈਂਟਰ ਤੱਕ ਸਕਾਈਟ੍ਰੇਨ ਪ੍ਰੋਜੈਕਟ ਡਿਲਿਵਰ ਕਰਨ ਦਾ ਪੱਕਾ ਭਰੋਸਾ ਦਿੱਤਾ ਹੈ, ਉੱਥੇ ਹੀ ਬੀ. ਸੀ. ਐਨ.ਡੀ.ਪੀ. ਵੱਲੋਂ ਸਿਰਫ਼ ਇੱਕ ਹੋਰ ਮੀਟਿੰਗ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link