Dec 9, 2021 10:24 PM - The Canadian Press

ਔਡੀਟਰ ਜਨਰਲ ਦੀ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੈਨੇਡਾ ਵੱਲੋਂ ਬਾਰਡਰ ਸੰਬੰਧੀ ਸਖਤਾਈ ਅਤੇ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ।
ਕੋਵਿਡ-19 ਨੂੰ ਅੰਤਰਰਾਸ਼ਟਰੀ ਯਾਤਰੀਆਂ ਵੱਲੋਂ ਦੇਸ਼ 'ਚ ਇੰਪੋਰਟ ਕੀਤੇ ਜਾਣ ਸੰਬੰਧੀ ਜਰੂਰੀ ਕਦਮ ਨਾ ਚੁੱਕੇ ਜਾਣ ਸੰਬੰਧੀ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ।
ਏ.ਜੀ. ਨੇ ਕਿਹਾ ਕਿ ਪਬਲਿਕ ਹੈਲਥ ਏਜੈਂਸੀ ਆਫ ਕੈਨੇਡਾ ਨੂੰ ਕੋਈ ਅੰਦਾਜਾ ਨਹੀਂ ਸੀ ਕਿ 59% ਯਾਤਰੀਆਂ ਵੱਲੋਂ ਕੁਆਰੰਟੀਨ ਨਿਰਦੇਸ਼ਾਂ ਦੀ ਉਲੰਘਣਾ ਕੀਤੇ ਜਾਣ ਦਾ ਸ਼ੱਕ ਹੈ।
ਔਡੀਟਰ ਵੱਲੋਂ ਕੋਵਿਡ-19 ਸੰਬੰਧੀ ਮੈਂਡੇਟਸ ਅਤੇ ਨਿਯਮਾਂ ਦੀ 1 ਜੁਲਾਈ 2020 ਤੋਂ 30 ਜੂਨ 2021 ਵਿਚਾਲੇ ਦੀ ਜਾਂਚ ਕੀਤੀ ਗਈ ਹੈ।
ਇਹ ਰਿਪੋਰਟ ਉਸ ਵੇਲੇ ਸਾਂਝੀ ਕੀਤੀ ਗਈ ਹੈ ਜਦ ਕੈਨੇਡਾ ਵੱਲੋਂ ਬਾਰਡਰ 'ਤੇ ਸਖਤ ਕਦਮ ਲਾਗੂ ਕੀਤੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿੱਚ ਮੈਂਡੇਟੋਰੀ ਕੁਆਰੰਟੀਨ ਵੀ ਸ਼ਾਮਿਲ ਹਨ ਜੋ ਕਿ ਓਮੀਕਰੌਨ ਵੇਰੀਐਂਟ ਕਾਰਨ 'ਚ ਹੋਂਦ 'ਚ ਲਿਆਂਦੇ ਜਾ ਰਹੇ ਹਨ।




