19.88C Vancouver
ADS

Feb 6, 2020 9:40 PM -

ਕੋਰੋਨਾਵਾਇਰਸ ਪ੍ਰਭਾਵਿਤ ਇਲਾਕੇ ਤੋਂ ਹੋਰ ਕਨੇਡੀਅਨਸ ਨੂੰ ਲਿਆਉਣ ਲਈ ਦੂਜੇ ਚਾਰਟਰ ਜਹਾਜ ਦਾ ਐਲਾਨ

Share On
canada-has-secured-second-charter-flight-to-get-canadians-out-of-wuhan
Foreign Affairs Minister Francois-Philippe Champagne and Minister of Health Patty Hajdu speak with the media in the Foyer of the House of Commons in Ottawa, Wednesday, February 5, 2020. THE CANADIAN PRESS/Adrian Wyld

ਕੈਨੇਡਾ ਨੇ ਚੀਨ ਦੇ ਕੋਰੋਨਾਵਾਇਰਸ ਪ੍ਰਭਾਵਿਤ ਸ਼ਹਿਰ ਵੁਹਾਨ ਤੋਂ ਅਜੇ ਪਿੱਛੇ ਰਹਿ ਗਏ ਕਨੇਡੀਅਨਸ ਨੂੰ ਵਾਪਿਸ ਕੈਨੇਡਾ ਲਿਆਉਣ ਲਈ, ਇੱਕ ਹੋਰ ਚਾਰਟਰ ਹਵਾਈ ਜਹਾਜ ਦਾ ਪ੍ਰਬੰਧ ਕਰ ਲਿਆ ਹੈ।

ਵਿਦੇਸ਼ ਮੰਤਰੀ ਨੇ ਦੱਸਿਆ ਹੈ ਕਿ ਇਹ ਹਵਾਈ ਜਹਾਜ਼ ਅਗਲੇ ਹਫਤੇ 10 ਫਰਵਰੀ ਨੂੰ ਵੁਹਾਨ ਪਹੁੰਚੇਗਾ, ਅਤੇ 11 ਫਰਵਰੀ ਨੂੰ ਵਾਪਿਸ ਕੈਨੇਡਾ ਪਰਤੇਗਾ।

ਕਨੇਡੀਅਨ ਨਾਗਰਿਕਾਂ ਨੂੰ ਵੁਹਾਨ ਤੋਂ ਲਿਆਉਣ ਲਈ, ਪਹਿਲੇ ਕਨੇਡੀਅਨ ਹਵਾਈ ਜਹਾਜ ਨੇ ਅੱਜ ਵੁਹਾਨ ਤੋਂ ਉਡਾਣ ਭਰ ਲਈ ਹੈ।

ਇਹ ਹਵਾਈ ਜਹਾਜ ਪਹਿਲਾਂ ਵੈਨਕੂਵਰ ਪਹੁੰਚ ਰਿਹਾ ਹੈ।

ਇਸ ਹਵਾਈ ਜਹਾਜ ਆਸਰੇ ਘਟੋ-ਘੱਟ 211 ਕਨੇਡੀਅਨਸ ਨੂੰ ਵੁਹਾਨ ਤੋਂ ਕੈਨੇਡਾ ਲਿਆਂਦੇ ਜਾਣ ਦੀਆਂ ਖਬਰਾਂ ਸਨ, ਪਰ ਫੈਡਰਲ ਸਰਕਾਰ ਨੇ ਪੁਸ਼ਟੀ ਕੀਤੀ ਕਿ, ਕਿਸੇ ਵਜ੍ਹਾ ਕਰਕੇ, 194 ਲੋਕ ਹੀ ਜਹਾਜ ਤਕ ਪਹੁੰਚੇ ਸਨ।

ਵਿਦੇਸ਼ ਮਾਮਲਿਆਂ ਬਾਰੇ ਮੰਤਰੀ, ਫ੍ਰਾਂਸੂਆ ਫਿਲਿਪ ਸ਼ੈਂਪੇਨ ਨੇ ਕਿਹਾ ਕਿ ਇਸਦੀ ਉਮੀਦ ਸੀ, ਅਤੇ ਕੁਝ ਲੋਕਾਂ ਨੇ ਆਖਰੀ ਮਿਨਟ 'ਤੇ ਮਨ ਬਦਲ ਲਿਆ।

ਕਈ ਵਾਰ ਸਕਰੀਨਿੰਗ ਪ੍ਰਕਿਰਿਆ ਚੋਂ ਲੰਘ ਚੁੱਕੇ, ਅਤੇ ਕੋਰੋਨਾ ਵਾਇਰਸ ਦੇ ਲੱਛਣਾਂ 'ਚ ਨੈਗੇਟਿਵ ਪਾਏ ਗਏ, ਕਨੇਡੀਅਨਸ ਨੂੰ ਹੀ ਜਹਾਜ 'ਤੇ ਸਵਾਰ ਹੋਣ ਦੀ ਇਜਾਜਤ ਦਿੱਤੀ ਗਈ ਹੈ।

ਇਸ ਜਹਾਜ ਨੇ ਔਂਟੈਰੀਓ ਪਹੁੰਚਣਾ ਹੈ, ਪਰ ਔਂਟੈਰੀਓ ਪਹੁੰਚਣ ਤੋਂ ਪਹਿਲਾਂ ਇਹ ਜਹਾਜ, ਤੇਲ ਭਰਨ ਲਈ ਇੱਕ ਵਾਰ ਵੈਨਕੂਵਰ 'ਚ ਉਤਰੇਗਾ, ਜਿਥੇ ਇੱਕ ਵਾਰ ਸਾਰੇ ਨਾਗਰਿਕਾਂ ਦੀ ਜਾਂਚ ਹੋਵੇਗੀ, ਅਤੇ ਜੇਕਰ ਕਿਸੇ ਦੀ ਸਿਹਤ ਵਿਗੜਦੀ ਵਿਖਾਈ ਦਿੰਦੀ ਹੈ, ਤਾਂ ਉਨ੍ਹਾਂ ਨੂੰ ਇਥੇ ਹੀ ਉਪਚਾਰ ਪ੍ਰਦਾਨ ਕੀਤਾ ਜਾਵੇਗਾ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link