13.85C Vancouver
ADS

Jun 20, 2022 7:23 PM - The Canadian Press

ਕੈਨੇਡਾ ਵੱਲੋਂ ਨੋਰਾਡ ਦੇ ਆਧੁਨਿਕੀਕਰਨ ਲਈ $4.9 ਬਿਲੀਅਨ ਦੇ ਨਿਵੇਸ਼ ਦਾ ਐਲਾਨ

Share On
canada-investing-4-9-billion-to-modernize-norad
Defence Minister Anita Anand says Canada will invest 4.9 billion dollars over the next six years to modernize North America's aging defensive systems. (File photo - Anita Anand/Twitter)

ਰੱਖਿਆ ਮੰਤਰੀ ਅਨੀਤਾ ਅਨੰਦ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਅਗਲੇ 6 ਸਾਲ 'ਚ ਨੌਰਥ ਅਮਰੀਕਾ ਦੇ ਡਿਫੈਂਸ ਸਿਸਟਮ ਨੂੰ ਮੌਡਰਨਾਈਜ ਕਰਨ ਯਾਨੀ ਕਿ ਰੱਖਿਆ ਸਿਸਟਮ ਦੇ ਆਧੁਨਿਕੀਕਰਨ ਦੇ ਲਈ $4.9 ਬਿਲੀਅਨ ਦਾ ਨਿਵੇਸ਼ ਕੀਤਾ ਜਾਵੇਗਾ।

ਔਂਟੈਰੀਓ 'ਚ ਸੀ.ਐਫ.ਬੀ. ਟ੍ਰੈਂਟਨ 'ਚ ਇੱਕ ਨਿਊਜ ਕਾਨਫਰੰਸ ਦੌਰਾਨ ਅਨੀਤਾ ਅਨੰਦ ਨੇ ਕਿਹਾ ਕਿ ਇਹ ਕਰੀਬ 4 ਦਹਾਕਿਆਂ 'ਚ ਕੈਨੇਡਾ ਵੱਲੋਂ ਨੋਰਾਡ ਦੇ ਅਪਗ੍ਰੇਡ ਲਈ ਪਾਇਆ ਗਿਆ ਸਭ ਤੋਂ ਅਹਿਮ ਯੋਗਦਾਨ ਹੈ।

ਇਹ ਫੰਡਿੰਗ ਅਗਲੇ ਕਰੀਬ 20 ਸਾਲ ਦੌਰਾਨ ਕੈਨੇਡਾ ਵੱਲੋਂ ਕੀਤੇ ਜਾਣ ਵਾਲੇ $40 ਬਿਲੀਅਨ ਦੇ ਨਿਵੇਸ਼ ਦਾ ਹਿੱਸਾ ਹੈ।

ਇਸ ਆਸਰੇ 'ਅਰਲੀ ਵਾਰਨਿੰਗ' ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇਗਾ।

ਇਸ 'ਚ ਆਰਕਟਿਕ ਦੇ ਇਲਾਕੇ 'ਚ ਖਤਰੇ ਨੀ ਭਾਂਪ ਲੈਣ ਵਾਲੇ ਨਵੇਂ ਰਡਾਰ ਨੈਟਵਰਕ ਨੂੰ ਉਸਾਰਨ ਦਾ ਪਲੈਨ ਸ਼ਾਮਿਲ ਹੈ।

ਇਸ ਤੋਂ ਇਲਾਵਾ ਨਵੇਂ ਕੰਟਰੋਲ ਅਤੇ ਕਮਾਂਡ ਸਿਸਟਮ ਸਥਾਪਿਤ ਕਰਨ ਅਤੇ ਐਡਵਾਂਸਡ ਏਅਰ ਟੁ ਏਅਰ ਮਿਸਾਈਲ ਦਾ ਨਿਰਮਾਣ ਵੀ ਪਲੈਨਿੰਗ ਦਾ ਹਿੱਸਾ ਹੈ।

Latest news

japanese-prime-minister-sanae-takaichi-to-visit-india-from-july-1-to-3
Punjabi

ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਤੋਂ 3 ਜੁਲਾਈ ਤੱਕ ਭਾਰਤ ਦੇ ਦੌਰੇ 'ਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਜੁਲਾਈ ਤੋਂ 3 ਜੁਲਾਈ ਤੱਕ ਨਵੀਂ ਦਿੱਲੀ ਦਾ ਅਧਿਕਾਰਿਕ ਦੌਰਾ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ 16ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੀ ਸਾਂਝੀ ਅਗਵਾਈ ਕਰਨਗੇ। ਇਹ ਪ੍ਰਧਾਨ ਮੰਤਰੀ ਤਾਕਾਈਚੀ ਦਾ ਭਾਰਤ ਦਾ ਪਹਿਲਾ ਅਧਿਕਾਰਿਕ ਦੌਰਾ ਹੋਵੇਗਾ।
death-toll-from-venezuela-earthquakes-rises-to-589-as-international-rescue-efforts-intensify
Punjabi

ਵੈਨੇਜ਼ੁਏਲਾ ਭੂਚਾਲ: ਮ੍ਰਿਤਕਾਂ ਦੀ ਗਿਣਤੀ 589 ਤੱਕ ਪਹੁੰਚੀ, ਬਚਾਅ ਮੁਹਿੰਮ ਤੇਜ਼

ਵੈਨੇਜ਼ੁਏਲਾ ਵਿੱਚ ਬੁੱਧਵਾਰ ਨੂੰ ਆਏ 7.2 ਅਤੇ 7.5 ਦੀ ਤੀਬਰਤਾ ਵਾਲੇ ਦੋ ਜ਼ੋਰਦਾਰ ਭੂਚਾਲਾਂ ਤੋਂ ਬਾਅਦ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਲਈ ਅੰਤਰਰਾਸ਼ਟਰੀ ਬਚਾਅ ਟੀਮਾਂ ਨੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 589 ਹੋ ਗਈ ਹੈ ਅਤੇ ਲਗਭਗ 3000 ਲੋਕ ਜ਼ਖਮੀ ਹੋਏ ਹਨ।
b-c-premier-david-eby-cuts-china-trade-trip-short-amid-pipeline-debate
Punjabi

ਪ੍ਰੀਮੀਅਰ ਈਬੀ ਨੇ ਚੀਨ ਦਾ ਵਪਾਰਕ ਦੌਰਾ ਘਟਾਇਆ, ਨਵੀਂ ਪਾਈਪਲਾਈਨ 'ਤੇ ਸਿਆਸਤ ਗਰਮ

ਪ੍ਰੀਮੀਅਰ ਡੇਵਿਡ ਈਬੀ ਨੇ ਚੀਨ ਲਈ ਆਪਣੇ ਵਪਾਰਕ ਦੌਰੇ ਨੂੰ ਘਟਾ ਕੇ ਤਿੰਨ ਦਿਨਾਂ ਲਈ ਕਰ ਦਿੱਤਾ ਹੈ, ਪਹਿਲਾਂ ਇਹ 27 ਜੂਨ ਤੋਂ 3 ਜੁਲਾਈ ਤੱਕ ਦੇ ਇੱਕ ਹਫ਼ਤੇ ਲਈ ਤੈਅ ਕੀਤਾ ਗਿਆ ਸੀ। ਇਸ ਵਿਜ਼ਿਟ ਵਿਚ ਕਟੌਤੀ ਉਦੋਂ ਕੀਤੀ ਗਈ ਹੈ ਜਦੋਂ ਐਲਬਰਟਾ ਵਲੋਂ 1 ਜੁਲਾਈ ਨੂੰ ਨਵੀਂ ਤੇਲ ਪਾਈਪਲਾਈਨ ਲਈ ਫੈਡਰਲ ਮਨਜ਼ੂਰੀ ਵਾਸਤੇ ਰਸਮੀ ਤੌਰ 'ਤੇ ਅਰਜ਼ੀ ਦੇਣ ਦੀ ਉਮੀਦ ਹੈ।
calgary-police-officer-suspended-with-pay-after-assault-charge-tied-to-2025-arrest
Punjabi

2025 ਦੀ ਗ੍ਰਿਫ਼ਤਾਰੀ ਦੌਰਾਨ ਕਥਿਤ ਹਮਲੇ ਦੇ ਮਾਮਲੇ 'ਚ ਕੈਲਗਰੀ ਪੁਲਿਸ ਅਧਿਕਾਰੀ ਤਨਖਾਹ ਸਮੇਤ ਮੁਅੱਤਲ

ਕੈਲਗਰੀ ਪੁਲਿਸ ਦੇ ਇਕ ਕਾਂਸਟੇਬਲ 'ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਮੁਤਾਬਕ ਇਹ ਘਟਨਾ 22 ਮਈ, 2025 ਨੂੰ ਵਾਪਰੀ ਸੀ, ਜਿੱਥੇ ਦੋਸ਼ਾਂ ਅਨੁਸਾਰ ਉਕਤ ਪੁਲਿਸ ਮੁਲਾਜ਼ਮ ਨੇ ਹਿਰਾਸਤ ਵਿੱਚ ਲਏ ਵਿਅਕਤੀ 'ਤੇ ਬੇਲੋੜੀ ਤਾਕਤ ਦਾ ਇਸਤੇਮਾਲ ਕਰਦਿਆਂ ਉਸ ਦੇ ਕਈ ਮੁੱਕੇ ਮਾਰੇ ਸਨ।
cbsa-issues-dozens-of-removal-orders-in-gta-amid-extortion-related-immigration-investigations
Punjabi

ਜੀ.ਟੀ.ਏ. ਵਿਚ ਐਕਸਟੋਸ਼ਨ ਨਾਲ ਸੰਭਾਵਿਤ ਸਬੰਧਾਂ ਕਾਰਨ ਦਰਜਨਾਂ ਸ਼ੱਕੀਆਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ

ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਐਕਸਟੋਸ਼ਨ ਦੀਆਂ ਗਤੀਵਿਧੀਆਂ ਨਾਲ ਸੰਭਾਵਿਤ ਸਬੰਧਾਂ ਦੇ ਚੱਲਦਿਆਂ ਗ੍ਰੇਟਰ ਟੋਰਾਂਟੋ ਏਰੀਏ ਵਿਚ ਦਰਜਨਾਂ ਲੋਕਾਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਅਗਸਤ ਵਿਚ ਪੈਸੀਫਿਕ ਅਤੇ ਪ੍ਰੈਰੀ ਖੇਤਰਾਂ ਤੋਂ ਸ਼ੁਰੂ ਹੋਈ ਇਮੀਗ੍ਰੇਸ਼ਨ ਜਾਂਚ ਦੇ ਦਾਇਰੇ ਨੂੰ ਨਵੰਬਰ ਵਿਚ ਜੀ.ਟੀ.ਏ.ਤੱਕ ਵਧਾਇਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link