Nov 26, 2020 9:24 PM -

ਫੈਡਰਲ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਕੋਲ ਹੁਣ 7 ਕੋਵਿਡ-19 ਵੈਕਸੀਨ ਪਰੌਡਿਊਸਰਾਂ ਦੇ ਖਰੀਦ ਕਰਾਰ ਮੌਜੂਦ ਹਨ।
ਅੱਜ ਡਿਪਟੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਹੌਵਰਡ ਨਿਊ ਨੇ ਕਿਹਾ ਕਿ ਇਸ 'ਚ ਬਹੁਤੇ ਵੈਕਸੀਨ ਟੈਸਟਿੰਗ ਦੇ ਆਖਰੀ ਦੌਰ 'ਚ ਹਨ।
ਉਨ੍ਹਾਂ ਕਿਹਾ ਕਿ ਇਹ ਹੈਲਥ ਕੈਨੇਡਾ ਤੋਂ ਐਪਰੂਵਲ ਲੈਣਗੇ।
ਉਨ੍ਹਾਂ ਕਿਹਾ ਕਿ ਵੈਕਸੀਨ ਦੀਆਂ ਪਹਿਲੀਆਂ ਡੋਜ਼, ਅਗਲੇ ਸਾਲ ਦੇ ਪਹਿਲੇ 3 ਮਹੀਨਿਆਂ 'ਚ ਪਹੁੰਚ ਸਕਦੀਆਂ ਹਨ।
ਯਾਦ ਰਹੇ ਟਰੂਡੋ ਸਰਕਾਰ ਇਸ ਹਫ਼ਤੇ ਸਵਾਲਾਂ ਦੇ ਘੇਰੇ 'ਚ ਰਹੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨੇ ਮੰਨਿਆ ਸੀ ਕਿ ਕੁਝ ਹੋਰ ਦੇਸ਼ਾਂ ਨੂੰ ਕੈਨੇਡਾ ਤੋਂ ਪਹਿਲਾਂ ਵੈਕਸੀਨ ਦੀਆਂ ਡੋਜ਼ ਮਿਲ ਸਕਦੀਆਂ ਹਨ।




