Feb 4, 2021 8:30 PM -

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਬੀਤੇ 2 ਹਫ਼ਤੇ 'ਚ ਦੇਸ਼ ਦੇ ਐਕਟਿਵ ਕੋਵਿਡ-19 ਮਾਮਲਿਆਂ 'ਚ ਕਰੀਬ 30% ਦੀ ਗਿਰਾਵਟ ਆਈ ਹੈ।
ਅਜੈਂਸੀ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਦੇਸ਼ 'ਚ 48,221 ਐਕਟਿਵ ਮਾਮਲੇ ਹਨ।
2 ਹਫ਼ਤੇ ਪਹਿਲਾਂ ਇਹ ਮਾਮਲੇ 68,400 ਤਕ ਪਹੁੰਚੇ ਹੋਏ ਸਨ।
ਰਾਸ਼ਟਰੀ ਡਾਟਾ ਦਰਸ਼ਾਉਂਦਾ ਹੈ ਕਿ ਹਰ ਰੋਜ਼ ਰਿਪੋਰਟ ਹੁੰਦੇ ਮਾਮਲਿਆਂ 'ਚ ਵੀ ਕੁਝ ਗਿਰਾਵਟ ਵੇਖਣ ਨੂੰ ਮਿਲੀ ਹੈ।
ਬੀਤੇ ਇੱਕ ਹਫ਼ਤੇ ਤੋਂ ਹਰ ਰੋਜ਼ ਰਿਪੋਰਟ ਹੁੰਦੇ ਮਾਮਲਿਆਂ ਦੀ ਔਸਤ 4,061 ਦੀ ਰਹੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਜ ਕੀਤੀ ਗਈ ਗਿਰਾਵਟ ਆਸਰੇ ਮੌਤਾਂ ਹੋਣ ਜਾਂ ਹਸਪਤਾਲ ਪਹੁੰਚ ਰਹੇ ਪੀੜਤਾਂ ਦੀ ਗਿਣਤੀ 'ਚ ਵੀ ਕੁਝ ਗਿਰਾਵਟ ਵੇਖਣ ਨੂੰ ਮਿਲੀ ਹੈ।
ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਡਾਟਾ ਦਰਸ਼ਾਉਂਦਾ ਹੈ ਕਿ ਬੀਤੇ 7 ਦਿਨ ਦੀ ਔਸਤ ਅਨੁਸਾਰ ਹਸਪਤਾਲ 'ਚ ਇਲਾਜ ਅਧੀਨ ਵਾਇਰਸ ਪੀੜਤਾਂ ਦੀ ਔਸਤ 3,711 ਦੀ ਰਹੀ ਹੈ।




