13.4C Vancouver
ADS

Apr 22, 2024 4:15 PM - The Canadian Press

ਕੈਨੇਡਾ ਸਰਕਾਰ ਨੇ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਕ ਨਵਾਂ ਟੂਲ ਸ਼ੁਰੂ ਕਰਨ ਦੀ ਕੀਤੀ ਘੋਸ਼ਣਾ

Share On
canada-to-force-plastic-makers-to-report-how-much-they-make-reuse-and-recycle
Guilbeault is a key player in the talks, which aim to establish an international agreement to eliminate plastic waste by 2040.(Photo: The Canadian Press)

ਕੈਨੇਡਾ ਸਰਕਾਰ ਨੇ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਦੇ ਕਦਮ ਵਜੋਂ ਉਤਪਾਦਕ ਅਤੇ ਇਸ ਨਾਲ ਸਬੰਧਤ ਹੋਰ ਕੰਪਨੀਆਂ ਲਈ ਫੈਡਰਲ ਪਲਾਸਟਿਕ ਰਜਿਸਟਰੀ ਨਾਮ ਦਾ ਇੱਕ ਨਵਾਂ ਟੂਲ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸ ਤਹਿਤ ਉਨ੍ਹਾਂ ਨੂੰ ਪਲਾਸਟਿਕ ਦੇ ਉਤਪਾਦਨ ਦੇ ਸਮੇਂ ਤੋਂ ਇਸ ਦੇ ਜੀਵਨ ਦੇ ਅੰਤ ਤੱਕ ਯਾਨੀ ਪੂਰੇ ਜੀਵਨ ਚੱਕਰ ਨੂੰ ਟਰੈਕ ਕਰਨਾ ਹੋਵੇਗਾ।

ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਪਲਾਸਟਿਕ ਦੀ ਰਹਿੰਦ ਅਤੇ ਪ੍ਰਦੂਸ਼ਣ ਨੂੰ ਬਿਹਤਰ ਢੰਗ ਨਾਲ ਹੱਲ ਕਰਨ ਵਿਚ ਮਦਦ ਮਿਲੇਗੀ। ਓਟਵਾ ਵਿਖੇ ਪਲਾਸਟਿਕ ਪ੍ਰਦੂਸ਼ਣ ਨਾਲ ਸਬੰਧਤ ਇੱਕ ਸੈਸ਼ਨ ਵਿਚ ਵਾਤਾਵਰਣ ਮੰਤਰੀ ਸਟੀਵਨ ਗਿਲਬੌਲਟ ਨੇ ਕਿਹਾ ਕਿ ਪਲਾਸਟਿਕ ਉਤਪਾਦਕ ਨੂੰ ਹੁਣ ਤੋਂ ਹਰ ਸਾਲ ਬਾਜ਼ਾਰ ਵਿਚ ਭੇਜੇ ਜਾਣ ਵਾਲੇ ਪਲਾਸਟਿਕ ਦੀ ਮਾਤਰਾ ਅਤੇ ਕਿਸਮ ਬਾਰੇ ਰਿਪੋਰਟ ਦੇਣੀ ਹੋਵੇਗੀ ਅਤੇ ਇਨ੍ਹਾਂ ਦੀ ਆਰਥਿਕਤਾ ਵਿਚ ਮੂਵਮੈਂਟ ਬਾਰੇ ਤੇ ਨਾਲ ਇਹ ਵੀ ਦੱਸਣਾ ਹੋਵੇਗਾ ਕਿ ਲਾਈਫ ਖ਼ਤਮ ਹੋਣ ’ਤੇ ਇਨ੍ਹਾਂ ਨੂੰ ਕਿਵੇਂ ਮੈਨੇਜ ਕੀਤਾ।

ਸਰਕਾਰ ਦਾ ਕਹਿਣਾ ਹੈ ਕਿ 2019 ਵਿਚ ਕੈਨੇਡੀਅਨਾਂ ਨੇ 4.4 ਮਿਲੀਅਨ ਟਨ ਪਲਾਸਟਿਕ ਕੂੜਾ ਸੁੱਟਿਆ, ਜਿਸ ਵਿਚੋਂ ਸਿਰਫ 9 ਫੀਸਦੀ ਦੀ ਹੀ ਰੀਸਾਈਕਲ ਵਿਚ ਵਰਤੋਂ ਹੋਈ। ਇਸ ਲਈ ਕੈਨੇਡਾ ਸਰਕਾਰ ਪਲਾਸਟਿਕ ਦੇ ਕਚਰੇ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਾਰਵਾਈ ਕਰ ਰਹੀ ਹੈ।

Latest news

calgary-shaw-by-election-set-for-sept-14-following-vacant-seat
Punjabi

ਕੈਲਗਰੀ-ਸ਼ਾਅ ਉਪ-ਚੋਣ 14 ਸਤੰਬਰ ਨੂੰ, ਨਾਮਜ਼ਦਗੀਆਂ ਦੀ ਆਖ਼ਰੀ ਮਿਤੀ 27 ਅਗਸਤ

ਇਲੈਕਸ਼ਨ ਐਲਬਰਟਾ ਨੇ ਪੁਸ਼ਟੀ ਕੀਤੀ ਕਿ ਕੈਲਗਰੀ-Shaw ਵਿਧਾਨ ਸਭਾ ਹਲਕੇ ਲਈ ਉਪ-ਚੋਣ 14 ਸਤੰਬਰ ਨੂੰ ਕਰਵਾਈ ਜਾਵੇਗੀ। ਇਸ ਹਲਕੇ ਵਿੱਚ ਚੋਣ ਕਰਵਾਉਣ ਲਈ ਅਧਿਕਾਰਤ ਤੌਰ 'ਤੇ Writ ਜਾਰੀ ਕਰ ਦਿੱਤੀ ਗਈ ਹੈ।ਇਹ ਸੀਟ ਮਈ ਮਹੀਨੇ ਤੋਂ ਖ਼ਾਲੀ ਪਈ ਸੀ, ਜਦੋਂ ਵਾਤਾਵਰਣ ਅਤੇ ਸੁਰੱਖਿਅਤ ਖੇਤਰ ਬਾਰੇ ਸਾਬਕਾ ਮੰਤਰੀ Rebecca Schulz ਨੇ ਆਪਣੇ ਖ਼ਿਲਾਫ਼ ਚੱਲੀ ਰੀਕਾਲ ਪਟੀਸ਼ਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।
petition-to-remove-u-s-ambassador-pete-hoekstra-surpasses-225-000-signatures
Punjabi

ਹੋਇਕਸਟਰਾ ਨੂੰ ਹਟਾਉਣ ਦੀ ਪਟੀਸ਼ਨ ’ਤੇ ਦਸਤਖ਼ਤ 2.25 ਲੱਖ ਤੋਂ ਪਾਰ

ਕੈਨੇਡਾ ਵਿਚ ਅਮਰੀਕਾ ਦੇ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ ਚੱਲ ਰਹੀ ਪਟੀਸ਼ਨ 'ਤੇ ਦਸਤਖ਼ਤ 225,000 ਤੋਂ ਪਾਰ ਹੋ ਗਏ ਹਨ। ਹਾਲਾਂਕਿ, ਮਾਹਰਾਂ ਦਾ ਤਰਕ ਹੈ ਕਿ ਹੋਇਕਸਟਰਾ ਦੇ actions ਉਸ ਪੱਧਰ ਤੱਕ ਨਹੀਂ ਪਹੁੰਚੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ।
canadian-exports-face-50-per-cent-tariff-threat-as-carney-speaks-with-trump
Punjabi

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਦਾ ਖ਼ਤਰਾ, ਕਾਰਨੀ ਨੇ ਟਰੰਪ ਨਾਲ ਕੀਤੀ ਫੋਨ 'ਤੇ ਗੱਲਬਾਤ

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਲੱਗਣ ਦੇ ਮੰਡਰਾ ਰਹੇ ਖ਼ਤਰੇ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸੋਮਵਾਰ ਸ਼ਾਮ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ। ਹਾਲਾਂਕਿ, ਦੋਹਾਂ ਵਿਚਾਕਰ ਕਿਸੇ ਚਰਚਾ ਦੀ ਡਿਟੇਲਸ ਬਾਹਰ ਨਹੀਂ ਆਈ। ਕੈਨੇਡਾ 'ਤੇ ਟੈਰਿਫ ਲਾਗੂ ਹੋਣ ਵਿਚ ਹੁਣ 24 ਘੰਟੇ ਤੋਂ ਵੀ ਘੱਟ ਦਾ ਸਮਾਂ ਹੈ ਅਤੇ ਸਰਕਾਰ ਨੇ ਇਹ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਜੇ ਇਹ ਟੈਰਿਫਸ ਪ੍ਰਭਾਵੀ ਹੁੰਦੇ ਹਨ ਤਾਂ ਔਟਵਾ ਵੀ ਪਲਟਵਾਰ ਕਰ ਸਕਦਾ ਹੈ।
b-c-conservatives-slam-eby-cabinet-shuffle
Punjabi

ਬੀ.ਸੀ. ਕੰਜ਼ਰਵੇਟਿਵਜ਼ ਵੱਲੋਂ ਈਬੀ ਦੇ ਕੈਬਨਿਟ ਫੇਰਬਦਲ ਦੀ ਤਿੱਖੀ ਆਲੋਚਨਾ

ਬੀ.ਸੀ.ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਅਤੇ ਸਰੀ-ਕਲੋਵਰਡੇਲ ਦੀ ਵਿਧਾਇਕ ਏਲੇਨੋਰ ਸਟਰਕੋ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਨਵੇਂ ਕੈਬਨਿਟ ਫੇਰਬਦਲ 'ਤੇ ਤਿੱਖੇ ਹਮਲੇ ਕੀਤੇ ਹਨ। ਰਸਟੈਡ ਨੇ ਸੂਬਾ ਸਰਕਾਰ ਵਿਚ ਹੋਈਆਂ ਨਵੀਂਆਂ ਨਿਯੁਕਤੀਆਂ ਜਿਸ ਵਿਚ ਜੋਸੀ ਓਸਬੋਰਨ ਨੂੰ ਵਿੱਤ ਮੰਤਰਾਲਾ ਅਤੇ ਰਵੀ ਕਾਹਲੋਂ ਨੂੰ ਹੈਲਥ ਮਿਨਿਸਟਰੀ ਸੌਂਪੀ ਗਈ ਹੈ ਨੂੰ ਮਹਿਜ਼ ਕੁਰਸੀਆਂ ਦੀ ਅਦਲਾ-ਬਦਲੀ ਕਰਾਰ ਦਿੱਤਾ ਹੈ।
shots-fired-at-abbotsford-home-while-family-was-sleeping
Punjabi

ਐਬਟਸਫੋਰਡ ਵਿਚ ਇੱਕ ਘਰ ’ਤੇ ਚੱਲੀਆਂ ਗੋਲੀਆਂ, ਸੁੱਤੇ ਪਰਿਵਾਰ ਦਾ ਹੋਇਆ ਬਚਾਅ

ਐਬਟਸਫੋਰਡ ਵਿਚ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਮੁਤਾਬਕ, ਉਨ੍ਹਾਂ ਨੂੰ ਐਤਵਾਰ ਰਾਤ ਲਗਭਗ 1 ਵਜੇ ਮੈਕਮਿਲਨ ਰੋਡ ਨੇੜੇ ਐਂਡਰਬੀ ਸਟ੍ਰੀਟ ਦੇ 2100 ਬਲਾਕ ਵਿਚ ਸਥਿਤ ਇੱਕ ਘਰ 'ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੋਲੀਆਂ ਸਿੱਧੀਆਂ ਘਰ ਦੀ ਇਮਾਰਤ 'ਤੇ ਲੱਗੀਆਂ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link