13.66C Vancouver
ADS

Dec 2, 2024 5:22 PM - Connect Newsroom

ਕੈਨੇਡਾ ਆਪਣੇ ਬਾਰਡਰ ’ਤੇ ਵਧਾਉਣ ਜਾ ਰਿਹੈ ਸਖ਼ਤੀ

Share On
canada-to-increase-border-security-measures
Trudeau unexpectedly traveled to Florida on Friday night to address the tariff issue, where he met with Trump at his Mar-a-Lago resort. The meeting lasted approximately three hours.

ਕੈਨੇਡਾ ਆਪਣੇ ਬਾਰਡਰ ’ਤੇ ਡਰੋਨ, ਹੈਲੀਕਾਪਟਰ ਨਾਲ ਸਖ਼ਤ ਨਿਗਰਾਨੀ ਵਧਾਉਣ ਜਾ ਰਿਹਾ ਹੈ, ਨਾਲ ਹੀ ਬਾਰਡਰ ਸਕਿਓਰਟੀ ਏਜੰਟਸ ਦੀ ਤਾਇਨਾਤੀ ਵੀ ਵਧਾਈ ਜਾਵੇਗੀ। ਪੀਐੱਮ ਜਸਟਿਨ ਟਰੂਡੋ ਨੇ ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਦੌਰਾਨ ਇਹ ਵਾਅਦਾ ਕੀਤਾ ਹੈ।

ਉਹ ਟੈਰਿਫ ਦੇ ਮੁੱਦੇ ਨੂੰ ਸੁਲਝਾਉਣ ਲਈ ਸ਼ੁੱਕਰਵਾਰ ਰਾਤ ਅਚਾਨਕ ਫਲੋਰੀਡਾ ਗਏ ਸਨ, ਜਿੱਥੇ ਉਨ੍ਹਾਂ ਨੇ ਟਰੰਪ ਨਾਲ ਉਨ੍ਹਾਂ ਦੇ ਮਾਰਏਲਾਗੋ ਰਿਜੋਰਟ ਵਿਚ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ ਤਿੰਨ ਘੰਟੇ ਚੱਲੀ।

ਹਾਲਾਂਕਿ, ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੇਬਲੈਂਕ ਨੇ ਮੰਨਿਆ ਕਿ ਕੈਨੇਡਾ ਨੂੰ ਹੁਣ ਤੱਕ ਇਹ ਭਰੋਸਾ ਨਹੀਂ ਮਿਲਿਆ ਕਿ ਟਰੰਪ ਟੈਰਿਫ ਤੋਂ ਪਿੱਛੇ ਹਟਣਗੇ ਜਾਂ ਨਹੀਂ ਪਰ ਮਿਨਿਸਟਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ਕੋਲ ਅਜੇ ਵੀ ਆਪਣਾ ਪੱਖ ਰੱਖਣ ਲਈ ਸਮਾਂ ਹੈ ਅਤੇ ਟਰੰਪ ਅਖੀਰ ਇਸ ਗੱਲ ਨੂੰ ਮੰਨਣਗੇ ਕਿ ਟੈਰਿਫ ਲਗਾਉਣ ਦਾ ਕਦਮ ਸਹੀ ਨਹੀਂ ਹੈ।

ਗੌਰਤਲਬ ਹੈ ਕਿ ਕੈਨੇਡਾ ਲਈ ਅਮਰੀਕਾ ਵੱਡਾ ਵਪਾਰਕ ਭਾਈਵਾਲ ਹੈ ਅਤੇ ਟਰੰਪ ਦੇ ਪ੍ਰਸਤਾਵਿਤ 25 ਫੀਸਦੀ ਟੈਰਿਫ ਨਾਲ ਕੈਨੇਡਾ ਦੀ ਆਰਥਕਿਤਾ ਨੂੰ ਭਾਰੀ ਨੁਕਸਾਨ ਦਾ ਖ਼ਤਰਾ ਮੰਡਰਾ ਰਿਹਾ ਹੈ।

ਲੇਬਲੈਂਕ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਟਰੰਪ ਪ੍ਰਸ਼ਾਸਨ ਨਾਲ ਗੱਲਬਾਤ ਜਾਰੀ ਰੱਖੇਗੀ ਅਤੇ ਉਨ੍ਹਾਂ ਨੂੰ ਭਰੋਸੇ ਵਿਚ ਲਵੇਗੀ ਕਿ ਇਸ ਤਰ੍ਹਾਂ ਦਾ ਕਦਮ ਨਾ ਤਾਂ ਉਨ੍ਹਾਂ ਦੇ ਹਿੱਤ ਵਿਚ ਹੈ ਅਤੇ ਨਾ ਹੀ ਕੈਨੇਡਾ ਦੇ ਹਿੱਤ ਵਿਚ ਹੈ।

Latest news

canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
belleville-synagogue-shooting-29-year-old-suspect-dies-in-hospital
Punjabi

ਬੈਲਵਿਲ ਸਿਨਾਗੌਗ ਸ਼ੂਟਿੰਗ ਮਾਮਲਾ: 29 ਸਾਲਾ ਸ਼ੱਕੀ ਹਮਲਾਵਰ ਦੀ ਹਸਪਤਾਲ ਵਿੱਚ ਮੌਤ

ਓਨਟਾਰੀਓ ਦੇ ਬੈਲਵਿਲ ਵਿਚ Sons of Jacob Synagogue ਦੇ ਬਾਹਰ ਹੋਈ ਸ਼ੂਟਿੰਗ ਦੇ ਮਾਮਲੇ ਵਿਚ 29 ਸਾਲਾ ਸ਼ੱਕੀ ਹਮਲਾਵਰ ਸ਼ਾਨ ਵਾਰਡ ਦੀ ਹਸਪਤਾਲ ਵਿਚ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਐਤਵਾਰ ਰਾਤ ਉਸ ਸਮੇਂ ਵਾਪਰੀ ਸੀ ਜਦੋਂ Jewish ਭਾਈਚਾਰੇ ਦੇ ਲੋਕ ਪਵਿੱਤਰ ਤਿਉਹਾਰ ਯੋਮ ਕਿੱਪੁਰ ਦੀ ਪ੍ਰਾਰਥਨਾ ਲਈ synagogue ਅੰਦਰ ਇਕੱਠੇ ਹੋਏ ਸਨ।
surrey-councillor-calls-for-province-wide-e-scooter-regulations
Punjabi

ਸਰੀ ਕੌਂਸਲਰ ਦੀ ਮੰਗ, ਬੀ.ਸੀ. ਭਰ ਵਿੱਚ ਈ-ਸਕੂਟਰਾਂ ਲਈ ਬਣੇ ਇਕਸਾਰ ਨਿਯਮ

ਸਰੀ ਦੇ ਇੱਕ ਕੌਂਸਲਰ ਨੇ ਪੂਰੇ ਸੂਬੇ ਵਿਚ ਈ-ਸਕੂਟਰ ਨੂੰ ਰੈਗੂਲੇਟ ਕੀਤੇ ਜਾਣ ਦੀ ਮੰਗ ਉਠਾਈ ਹੈ। ਕੌਂਸਲਰ ਰੌਬ ਸਟੱਟ ਨੇ ਸੋਮਵਾਰ ਨੂੰ ਹੋਈ ਕੌਂਸਲ ਮੀਟਿੰਗ ਦੌਰਾਨ ਈ-ਸਕੂਟਰਾਂ ਦੀ ਵਰਤੋਂ ਸਬੰਧੀ ਰੈਗੂਲੇਟਰੀ ਫਰੇਮਵਰਕ ਤਿਆਰ ਕਰਨ ਦੀ ਤਜਵੀਜ਼ ਰੱਖੀ। ਉਨ੍ਹਾਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਸਿਟੀ ਸਟਾਫ਼ ਨੂੰ ਇੱਕ ਪੱਤਰ ਤਿਆਰ ਕਰਨ ਲਈ ਕਿਹਾ ਹੈ, ਜੋ ਮੇਅਰ ਵੱਲੋਂ ਸੂਬਾ ਦੀ ਆਉਣ ਵਾਲੀ ਸਰਕਾਰ ਨੂੰ ਭੇਜਿਆ ਜਾਵੇਗਾ।
canada-moves-to-extend-gas-and-diesel-tax-relief-until-january-2027
Punjabi

ਪੈਟਰੋਲ-ਡੀਜ਼ਲ ਟੈਕਸ ਰਾਹਤ ਜਨਵਰੀ 2027 ਤੱਕ ਵਧਾਉਣ ਲਈ ਬਿੱਲ ਪੇਸ਼

ਕੈਨੇਡਾ ਦੇ ਵਿੱਤ ਮਿਨਿਸਟਰ ਫ੍ਰਾਂਸੋਵਾ-ਫਿਲਿਪ ਸ਼ੈਂਪੇਨ ਨੇ ਪੈਟਰੋਲ ਅਤੇ ਡੀਜ਼ਲ 'ਤੇ ਫੈਡਰਲ ਈਂਧਨ ਆਬਕਾਰੀ ਟੈਕਸ ਵਿਚ ਦਿੱਤੀ ਗਈ ਰਾਹਤ ਨੂੰ 31 ਜਨਵਰੀ 2027 ਤੱਕ ਵਧਾਉਣ ਲਈ ਅੱਜ ਪਾਰਲੀਮੈਂਟ ਵਿਚ ਬਿੱਲ ਸੀ-38 ਪੇਸ਼ ਕੀਤਾ ਹੈ। ਇਸ ਕਾਨੂੰਨ ਤਹਿਤ, ਕੈਨੇਡਾ ਵਾਸੀਆਂ ਨੂੰ ਪੈਟਰੋਲ 'ਤੇ 10 ਸੈਂਟ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 4 ਸੈਂਟ ਪ੍ਰਤੀ ਲਿਟਰ ਦੀ ਮਿਲ ਰਹੀ ਪੂਰੀ ਰਾਹਤ ਜਨਵਰੀ ਦੇ ਅਖੀਰ ਤੱਕ ਜਾਰੀ ਰਹੇਗੀ।
b-c-premier-david-eby-expected-to-call-snap-election-today
Punjabi

ਬੀ.ਸੀ. ’ਚ ਅੱਜ ਹੋ ਸਕਦੈ ਚੋਣਾਂ ਦਾ ਐਲਾਨ, ਈਬੀ ਕਰਨਗੇ ਪ੍ਰੈੱਸ ਕਾਨਫਰੰਸ

ਬੀ.ਸੀ. ਦੀ ਸਿਆਸਤ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੀਮੀਅਰ ਡੇਵਿਡ ਈਬੀ ਅੱਜ ਦੁਪਹਿਰ ਵਿਕਟੋਰੀਆ ਸਥਿਤ ਸਰਕਾਰੀ ਭਵਨ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਸਕਦੇ ਹਨ। ਇਸ ਨਾਲ ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਿਆਸੀ ਅਟਕਲਾਂ 'ਤੇ ਪੂਰੀ ਤਰ੍ਹਾਂ ਵਿਰਾਮ ਲੱਗਣ ਦੀ ਉਮੀਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link