18.92C Vancouver
ADS

Sep 8, 2026 2:14 PM - Connect Newsroom - Ramandeep Kaur with files from The Canadian Press

ਕੈਨੇਡਾ-ਅਮਰੀਕਾ ਟ੍ਰੇਡ ਵਾਰ ਹੋ ਸਕਦੀ ਹੈ ਲੰਮੀ, ਹੋਰ ਟੈਰਿਫ ਲਗਾਉਣ ਦੀ ਤਿਆਰੀ ’ਚ ਵਾਸ਼ਿੰਗਟਨ

Share On
canada-u-s-trade-war-could-drag-on-as-washington-weighs-more-tariffs
The Prime Minister said he had warned last spring that the United States was trying to divide Canada, but stressed that “it will never happen.” (Photo: The Canadian Press)

ਕੈਨੇਡਾ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਲੰਮੀ ਖਿੱਚ ਸਕਦੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਚਿਤਾਵਨੀ ਦਿੱਤੀ ਹੈ ਕਿ ਵਾਸ਼ਿੰਗਟਨ ਕੈਨੇਡੀਅਨ ਸਾਮਾਨ 'ਤੇ ਹੋਰ ਜਵਾਬੀ ਟੈਰਿਫ ਲਗਾਉਣ 'ਤੇ ਅੱਜ ਹੀ ਵਿਚਾਰ ਕਰ ਸਕਦਾ ਹੈ। ਉਥੇ ਹੀ, ਇਸ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕੈਨੇਡੀਅਨਜ਼ ਨੂੰ ਇਹ ਸਾਫ ਕਿਹਾ ਹੈ ਕਿ ਅਮਰੀਕਾ ਤੋਂ ਵਪਾਰਕ ਦੂਰੀ ਬਣਾਉਣ ਦੇ ਫੈਸਲੇ ਦੀ ਕੈਨੇਡਾ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਮਾਰੂ ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਅਮਰੀਕਾ 'ਤੇ ਨਿਰਭਰਤਾ ਘਟਾਉਣ ਅਤੇ ਆਰਥਿਕ ਤੌਰ 'ਤੇ ਖੁਸ਼ਹਾਲ ਹੋਣ ਲਈ ਸਾਰੇ ਜ਼ਰੂਰੀ ਸਾਧਨ ਮੌਜੂਦ ਹਨ ਪਰ ਕੋਈ ਵੀ ਵੱਡਾ ਕਦਮ ਚੁੱਕਣ ਦੀ ਇੱਕ ਕੀਮਤ ਹੁੰਦੀ ਹੈ, ਹਾਲਾਂਕਿ ਇਹ ਕੀਮਤ ਹੱਥ 'ਤੇ ਹੱਥ ਧਰ ਕੇ ਬੈਠਣ ਨਾਲ ਹੋਣ ਵਾਲੇ ਨੁਕਸਾਨ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਕਾਰਨੀ ਮੁਤਾਬਕ, ਇਹ ਲੜਾਈ ਸਿਰਫ਼ ਵਪਾਰ ਦੀ ਨਹੀਂ ਬਲਕਿ ਕੈਨੇਡੀਅਨ ਦੀ ਪਛਾਣ, ਸਾਡੀ ਰੋਜ਼ੀ-ਰੋਟੀ ਅਤੇ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਪਿਛਲੇ ਸਾਲ ਸਪਰਿੰਗ ਵਿਚ ਹੀ ਚਿਤਾਵਨੀ ਦਿੱਤੀ ਸੀ ਕਿ ਅਮਰੀਕਾ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਜਿਹਾ ਕਦੇ ਨਹੀਂ ਹੋਵੇਗਾ।ਕਾਰਨੀ ਨੇ ਕਿਹਾ ਕਿ ਪਿਛਲੇ ਡੇਢ ਸਾਲ ਵਿਚ ਅਸੀਂ 20 ਦੇਸ਼ਾਂ ਨਾਲ ਟਰੇਡ ਅਤੇ ਡਿਫੈਂਸ ਸਮਝੌਤੇ ਕੀਤੇ ਹਨ ਅਤੇ ਮੌਜੂਦਾ ਸਮੇਂ ਸਾਡੇ ਕਾਰੋਬਾਰਾਂ ਕੋਲ 1.5 ਅਰਬ ਖਪਤਕਾਰ ਤੱਕ ਟੈਰਿਫ ਫ੍ਰੀ ਪਹੁੰਚ ਹੈ, ਜਿਸ ਨੂੰ ਅਗਲੇ 6 ਮਹੀਨਿਆਂ ਵਿਚ ਦੁੱਗਣਾ ਕਰਨ ਦਾ ਟੀਚਾ ਹੈ।

Latest news

delta-election-one-delta-school-board-candidate-suraj-uppal-withdraws-candidacy
Punjabi

ਡੈਲਟਾ ਚੋਣਾਂ: ਵਨ ਡੈਲਟਾ ਦੇ ਸਕੂਲ ਬੋਰਡ ਉਮੀਦਵਾਰ ਸੂਰਜ ਉੱਪਲ ਨੇ ਵਾਪਸ ਲਈ ਉਮੀਦਵਾਰੀ

ਡੈਲਟਾ ਮਿਊਂਸੀਪਲ ਚੋਣਾਂ ਵਿਚ ਵਨ ਡੈਲਟਾ ਪਾਰਟੀ ਦੇ ਸਕੂਲ ਬੋਰਡ ਉਮੀਦਵਾਰ ਸੂਰਜ ਉੱਪਲ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਉੱਪਲ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਈ ਵਾਰ ਅੱਗੇ ਵਧਣ ਲਈ ਪਿੱਛੇ ਹਟਣਾ ਹੀ ਸਭ ਤੋਂ ਵਧੀਆ ਰਸਤਾ ਹੁੰਦਾ ਹੈ, ਇਸ ਲਈ ਉਹ ਸਕੂਲ ਟਰੱਸਟੀ ਦੀ ਦੌੜ ਵਿਚੋਂ ਬਾਹਰ ਹੋ ਰਹੇ ਹਨ।
ottawa-alberta-pledge-to-build-1-460-affordable-houses
Punjabi

ਐਲਬਰਟਾ ਅਤੇ ਫੈਡਰਲ ਸਰਕਾਰ ਮਿਲ ਕੇ ਬਣਾਉਣਗੇ 1,460 ਕਿਫਾਇਤੀ ਘਰ

ਐਲਬਰਟਾ ਅਤੇ ਫੈਡਰਲ ਸਰਕਾਰ ਨੇ ਰਲ ਕੇ ਸੂਬੇ ਭਰ ਵਿੱਚ ਘੱਟੋ-ਘੱਟ 1,460 ਕਿਫਾਇਤੀ ਰਿਹਾਇਸ਼ੀ ਯੂਨਿਟ ਬਣਾਉਣ ਦਾ ਅਹਿਮ ਵਾਅਦਾ ਕੀਤਾ ਹੈ। ਇਸ ਪ੍ਰੋਜੈਕਟ ਤਹਿਤ ਫੈਡਰਲ ਸਰਕਾਰ ਆਪਣੀ ਨਵੀਂ ਏਜੰਸੀ ਬਿਲਡ ਕੈਨੇਡਾ ਹੋਮ ਰਾਹੀਂ 220 ਮਿਲੀਅਨ ਡਾਲਰ ਦਾ ਯੋਗਦਾਨ ਪਾਵੇਗੀ, ਜਦਕਿ ਐਲਬਰਟਾ ਸਰਕਾਰ ਵੱਲੋਂ 165 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।
court-restrains-majithia-khaira-and-retired-justice-ranjit-singh-in-gurpreet-kaur-case
Punjabi

ਮਜੀਠੀਆ-ਖਹਿਰਾ ਸਮੇਤ 3 ਖ਼ਿਲਾਫ਼ ਗੁਰਪ੍ਰੀਤ ਕੌਰ ਦੀ ਪਟੀਸ਼ਨ, ਅਦਾਲਤ ਨੇ ਲਾਈ ਰੋਕ

ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਖ਼ਿਲਾਫ਼ ਰਿਸ਼ਵਤ ਦੀ ਮੰਗ ਦੇ ਕਥਿਤ ਦੋਸ਼ਾਂ ਨਾਲ ਜੁੜੀ ਕੋਈ ਵੀ ਬੇਬੁਨਿਆਦ ਅਤੇ ਬਦਨਾਮ ਕਰਨ ਵਾਲੀ ਸਮੱਗਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਪ੍ਰਕਾਸ਼ਤ ਕਰਨ, ਫੈਲਾਉਣ ਜਾਂ ਜਾਰੀ ਕਰਨ ਤੋਂ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਨੇ ਅਗਲੇ ਹੁਕਮਾਂ ਤੱਕ ਆਰਜ਼ੀ ਤੌਰ ’ਤੇ ਰੋਕ ਦਿੱਤਾ ਹੈ।
carney-government-set-to-boost-foreign-investment-and-support-canadian-businesses
Punjabi

ਵਿਦੇਸ਼ੀ ਨਿਵੇਸ਼ ਵਧਾਉਣ ਲਈ ਕਾਰਨੀ ਸਰਕਾਰ ਦੇਵੇਗੀ ਕਾਰੋਬਾਰਾਂ ਨੂੰ ਵੱਡਾ ਹੁਲਾਰਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਵਿਦੇਸ਼ੀ ਨਿਵੇਸ਼ ਵਧਾਉਣ ਅਤੇ ਆਰਥਿਕ ਵਿਕਾਸ ਨੂੰ ਆਸਰਾ ਦੇਣ ਲਈ ਜਲਦ ਹੀ ਕਈ ਕਦਮ ਉਠਾਏ ਜਾ ਸਕਦੇ ਹਨ, ਇਨ੍ਹਾਂ ਵਿਚ ਕਈ ਫੈਸਲੇ ਫਾਲ ਦੇ ਫੈਡਰਲ ਬਜਟ ਵਿਚ ਦੇਖਣ ਨੂੰ ਮਿਲਣਗੇ। ਉਥੇ ਇਸ ਸਮੇਂ ਕਾਰੋਬਾਰਾਂ ਨੂੰ ਦਿੱਤੀ ਜਾਣ ਵਾਲੀ ਸਪੋਰਟ ਲਈ ਪ੍ਰਧਾਨ ਮੰਤਰੀ ਵਲੋਂ ਕਈ ਮੰਤਰੀ ਮੈਦਾਨ ਵਿਚ ਸਰਗਰਮ ਕਰ ਦਿੱਤੇ ਗਏ ਹਨ।
kalwinder-dosanjh-case-lawyer-questions-fairness-of-investigation
Punjabi

ਕਲਵਿੰਦਰ ਦੁਸਾਂਝ ਮਾਮਲਾ: ਜਾਂਚ ਦੀ ਨਿਰਪੱਖਤਾ 'ਤੇ ਵਕੀਲ ਨੇ ਚੁੱਕੇ ਸਵਾਲ

ਵੈਨਕੂਵਰ ਪੁਲਿਸ ਦੇ ਸੀਨੀਅਰ ਅਧਿਕਾਰੀ ਕਲਵਿੰਦਰ ਦੁਸਾਂਝ ਦੇ ਮਾਮਲੇ ਵਿਚ ਉਹਨਾਂ ਦੇ ਵਕੀਲ ਨੇ ਜਾਂਚ ਦੀ ਨਿਰਪੱਖਤਾ 'ਤੇ ਸਵਾਲ ਉਠਾਏ ਹਨ। ਦੁਸਾਂਝ 26 ਸਾਲਾਂ ਤੋਂ ਪੁਲਿਸ ਸੇਵਾ ਵਿਚ ਸਰਗਰਮ ਸਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੋਂ ਦੂਰ ਰੱਖਣ ਵਾਲੀ ਸੰਸਥਾ ਕਿਡਜ਼ ਪਲੇ ਫਾਊਂਡੇਸ਼ਨ ਦੇ ਸੰਸਥਾਪਕ ਵੀ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link