16.96C Vancouver
ADS

Nov 6, 2023 7:34 PM - The Canadian Press

ਹਾਈ ਰਿਸਕ 'ਸੈਕਸ ਅਪਰਾਧੀ' ਖਿਲਾਫ ਕੈਨੇਡਾ ਵਾਈਡ ਵਾਰੰਟ ਜਾਰੀ :ਵੈਨਕੂਵਰ ਪੁਲਿਸ

Share On
canada-wide-warrant-issued-against-high-risk-sex-offender-vancouver-police
Hopley has a history of convictions for assault, property and sexual crimes, including three sex offences against children. (Photo: The Canadian Press)

ਵੈਨਕੂਵਰ ਪੁਲਿਸ ਨੇ ਇੱਕ ਹਾਈ ਰਿਸਕ ਸੈਕਸ ਅਪਰਾਧੀ ਖਿਲਾਫ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਹਨ, ਜੋ ਨਵਾਂ ਮੁਕੱਦਮਾ ਸ਼ੁਰੂ ਹੋਣ ਦੇ ਦੋ ਦਿਨ ਪਹਿਲਾਂ ਸ਼ਨੀਵਾਰ ਨੂੰ ਭਗੌੜਾ ਹੋ ਗਿਆ।

ਇਸ ਘਟਨਾ 'ਤੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ।

58 ਸਾਲਾ ਮੁਲਜ਼ਮ ਰੈਂਡਲ ਹੋਪਲੇ 2011 ਵਿੱਚ ਇੱਕ ਤਿੰਨ ਸਾਲਾ ਲੜਕੇ ਨੂੰ ਅਗਵਾ ਕਰਨ ਦਾ ਦੋਸ਼ੀ ਹੈ।

ਵੈਨਕੂਵਰ ਪੁਲਿਸ ਨੇ ਸ਼ਨੀਵਾਰ ਸ਼ਾਮ ਹੋਪਲੇ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਪਬਲਿਕ ਨੂੰ 911 'ਤੇ ਉਸ ਦੇ ਟਿਕਾਣੇ ਬਾਰੇ ਸੂਚਨਾ ਦੇਣ ਦੀ ਅਪੀਲ ਕੀਤੀ।

ਪ੍ਰੀਮੀਅਰ ਡੇਵਿਡ ਈਬੀ ਨੇ ਸਵਾਲ ਉਠਾਏ ਕਿ ਹੋਪਲੇ ਦੀ ਕ੍ਰਿਮੀਨਲ ਹਿਸਟਰੀ ਨੂੰ ਦੇਖਦੇ ਹੋਏ ਅਤੇ ਜਨਵਰੀ ਵਿੱਚ ਪੈਰੋਲ ਬੋਰਡ ਵੱਲੋਂ ਉਸ ਖਿਲਾਫ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਬਾਵਜੂਦ ਲੋੜੀਂਦੇ ਸੁਰੱਖਿਆ ਉਪਾਅ ਕਿਉਂ ਨਹੀਂ ਕੀਤੇ ਗਏ।

ਵੈਨਕੂਵਰ ਪੁਲਿਸ ਨੇ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਹੋਪਲੇ ਨੇ ਪਿਛਲੇ ਸਮੇਂ ਵਿੱਚ ਬੱਚਿਆਂ ਵਿਰੁੱਧ ਜਿਨਸੀ ਸੁਭਾਅ ਦੇ ਤਿੰਨ ਅਪਰਾਧ ਤਹਿ ਕੀਤੇ ਹਨ।

2011 ਵਿੱਚ ਉਸ ਨੂੰ ਸਪਾਰਵੁੱਡ ਤੋਂ ਇੱਕ ਸੌਂ ਰਹੇ ਤਿੰਨ ਸਾਲਾ ਲੜਕੇ ਨੂੰ ਅਗਵਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਨੈਸ਼ਨਲ ਪੈਰੋਲ ਬੋਰਡ ਮੁਤਾਬਕ, 2018 ਵਿੱਚ ਰਿਹਾਅ ਹੋਣ ਤੋਂ ਬਾਅਦ ਉਸ ਨੇਨਿਗਰਾਨੀ ਦੇ ਆਦੇਸ਼ ਦੀ ਉਲੰਘਣਾ ਕੀਤੀ ਸੀ, ਉਸ ਨੂੰ ਇੱਕ ਲਾਇਬ੍ਰੇਰੀ ਵਿੱਚ ਬੱਚਿਆਂ ਦੇ ਇੱਕ ਗਰੁੱਪ ਤੋਂ ਮਹਿਜ ਇੱਕ ਮੀਟਰ ਦੂਰੀ 'ਤੇ ਫੜਿਆ ਗਿਆ ਸੀ।

Latest news

mark-carney-announces-new-canadian-consul-general-appointments-in-the-united-states
Punjabi

ਪੀ.ਐਮ. ਕਾਰਨੀ ਨੇ ਅਮਰੀਕਾ 'ਚ ਕੈਨੇਡਾ ਦੇ ਕੌਂਸਲਰ ਅਹੁਦਿਆਂ ਦੀਆਂ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਵਿਚ ਕੈਨੇਡੀਅਨ ਕੌਂਸਲਰ ਨਿਯੁਕਤੀਆਂ ਵਿਚ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੀ ਸਾਬਕਾ ਲਿਬਰਲ ਐਮ.ਪੀ. ਅਤੇ ਕੈਬਨਿਟ ਮੰਤਰੀ ਰਹੀ ਕਮਲ ਖਹਿਰਾ ਨੂੰ ਲਾਸ ਏਂਜਲਸ ਵਿਚ ਨਵੀਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ।
ottawa-announces-30m-drone-defence-innovation-centre-in-quebec
Punjabi

ਕੈਨੇਡਾ ਕਿਊਬੈਕ ਵਿਚ ਡਰੋਨ-ਟੈਸਟਿੰਗ ਸਹੂਲਤ ਕਰੇਗਾ ਸਥਾਪਤ

ਕੈਨੇਡਾ ਸਰਕਾਰ ਨੇ ਨੈਸ਼ਨਲ ਡਿਫੈਂਸ ਰਣਨੀਤੀ ਤਹਿਤ ਕਿਊਬੈਕ ਦੇ ਮੀਰਾਬੇਲ ਵਿਚ ਡਰੋਨ-ਟੈਸਟਿੰਗ ਸਹੂਲਤ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਆਧੁਨਿਕ ਫੌਜੀ ਕਾਰਵਾਈਆਂ ਵਿਚ ਡਰੋਨ ਦੀ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ, ਜਿਸ ਕਾਰਨ ਕੈਨੇਡਾ ਲਈ ਇਨ੍ਹਾਂ ਤਕਨਾਲੋਜੀਆਂ ਦਾ ਤੇਜ਼ੀ ਨਾਲ ਪ੍ਰੀਖਣ ਅਤੇ ਵਿਕਾਸ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।
west-vancouver-man-charged-in-alleged-northgate-break-ins-police-seek-publics-help-to-locate-him
Punjabi

ਵੈਸਟ ਵੈਨਕੂਵਰ ਦੇ 35 ਸਾਲਾ ਵਿਅਕਤੀ ਖ਼ਿਲਾਫ਼ ਘਰਾਂ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ

ਵੈਸਟ ਵੈਨਕੂਵਰ ਵਿਚ ਇੱਕ 35 ਸਾਲਾ ਮੁਲਜ਼ਮ 'ਤੇ ਘਰਾਂ ਵਿਚ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇੱਕ ਹੋਰ ਵੱਖਰੇ ਮਾਮਲੇ ਵਿਚ ਵੀ ਉਸ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹਨ ਅਤੇ ਭਲਕੇ ਪੇਸ਼ੀ ਤੋਂ ਪਹਿਲਾਂ ਪੁਲਿਸ ਉਸ ਦੀ ਭਾਲ ਵਿਚ ਜਨਤਾ ਤੋਂ ਮਦਦ ਮੰਗ ਰਹੀ ਹੈ। ਔਫੀਸਰ ਮੁਤਾਬਕ, ਇਹ ਮਾਮਲੇ 23 ਅਪ੍ਰੈਲ ਨੂੰ ਹੋਏ ਸਨ।
israeli-strikes-in-gaza-kill-at-least-nine-palestinians-including-child-and-hamas-police-official
Punjabi

ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 10 ਸਾਲਾ ਬੱਚੇ ਸਮੇਤ ਮਾਰੇ ਗਏ 9 ਫ਼ਲਸਤੀਨੀ

ਗਾਜ਼ਾ ਪੱਟੀ ਵਿੱਚ ਮੰਗਲਵਾਰ ਨੂੰ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਅਤੇ ਗੋਲੀਬਾਰੀ ਵਿੱਚ 10 ਸਾਲਾ ਬੱਚੇ ਸਮੇਤ ਲਗਭਗ 9 ਫ਼ਲਸਤੀਨੀ ਮਾਰੇ ਗਏ। ਮ੍ਰਿਤਕਾਂ ਵਿੱਚ ਹਮਾਸ ਪੁਲਿਸ ਦਾ ਇੱਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੈ। ਇਹ ਜਾਣਕਾਰੀ ਗਾਜ਼ਾ ਦੇ ਸਿਹਤ ਅਤੇ ਪੁਲਿਸ ਅਧਿਕਾਰੀਆਂ ਨੇ ਦਿੱਤੀ।
canada-post-awarded-nearly-30-million-in-performance-bonuses-despite-record-annual-loss
Punjabi

ਘਾਟੇ ਦੇ ਬਾਵਜੂਦ ਕੈਨੇਡਾ ਪੋਸਟ ਨੇ ਕਾਰਜਕਾਰੀਆਂ ਅਤੇ ਮੈਨੇਜਰਾਂ ਨੂੰ ਕਰੀਬ $30 ਮਿਲੀਅਨ ਦੇ ਦਿੱਤੇ ਬੋਨਸ

ਕੈਨੇਡਾ ਪੋਸਟ ਵਲੋਂ ਰਿਕਾਰਡ ਘਾਟੇ ਦੇ ਬਾਵਜੂਦ ਆਪਣੇ ਕਾਰਜਕਾਰੀ ਅਤੇ ਮੈਨੇਜਰ ਨੂੰ ਸਾਲ 2025 ਲਈ ਕਰੀਬ $30 ਮਿਲੀਅਨ performance-based ਬੋਨਸ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਉਦੋਂ ਹੈ ਜਦੋਂ ਕੈਨੇਡਾ ਪੋਸਟ ਨੇ ਸਾਲ 2025 ਵਿਚ before tax $1.57 ਬਿਲੀਅਨ ਦਾ ਨੁਕਸਾਨ ਦਰਜ ਕੀਤਾ ਸੀ, ਜੋ ਕਿ ਇਸ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link