17.63C Vancouver
ADS

Jul 31, 2026 1:50 PM - Connect Newsroom - Ramanpreet kaur with files from The Canadian Press

ਕੈਨੇਡੀਅਨ ਅਰਥਵਿਵਸਥਾ ਨੇ ਮਈ 'ਚ 0.3 ਫੀਸਦੀ ਦਾ ਵਾਧਾ ਕੀਤਾ ਦਰਜ

Share On
canadas-economy-grew-0-3-in-may-second-quarter-annualized-growth-estimated-at-3-4
Statistics Canada's preliminary estimate indicates gross domestic product is expected to grow by a further 0.2 per cent in June. (Photo: The Canadian Press)

ਕੈਨੇਡੀਅਨ ਅਰਥਵਿਵਸਥਾ ਵਿਚ ਪਿਛਲੇ ਤਿੰਨ ਸਾਲਾਂ ਦਾ ਸਭ ਤੋਂ ਮਜ਼ਬੂਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਸ਼ੁੱਕਰਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ, ਮਈ ਵਿਚ ਆਰਥਿਕਤਾ 0.1 ਫੀਸਦੀ ਦੀ ਉਮੀਦ ਨਾਲੋਂ 0.3 ਫੀਸਦੀ ਦੀ ਬਿਹਤਰ ਦਰ ਨਾਲ ਵਧੀ ਹੈ, ਜੋ ਅਪ੍ਰੈਲ ਦੇ 0.6 ਫੀਸਦੀ ਦੇ ਵਾਧੇ ਤੋਂ ਬਾਅਦ ਲਗਾਤਾਰ ਦੂਜੀ ਮਹੀਨਾਵਾਰ ਤੇਜ਼ੀ ਹੈ।

ਇਸ ਤਾਜ਼ਾ ਅੰਕੜੇ ਦੇ ਨਾਲ ਹੀ ਦੂਜੇ ਤਿਮਾਹੀ ਵਿਚ ਸਾਲਾਨਾ ਵਿਕਾਸ ਦਰ 3.4 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਹੈ। ਸਟੈਟਕੈਨ ਦੇ ਅੰਕੜਿਆਂ ਮੁਤਾਬਕ, ਇਸ ਸ਼ਾਨਦਾਰ ਰਿਕਵਰੀ ਨੂੰ ਮੁੱਖ ਤੌਰ 'ਤੇ ਮਾਈਨਿੰਗ ਅਤੇ ਤੇਲ-ਗੈਸ ਸੈਕਟਰ ਵਿਚ ਆਈ 1.0 ਫੀਸਦੀ ਦੀ ਮਜ਼ਬੂਤੀ, ਕੰਸਟ੍ਰਕਸ਼ਨ ਵਿਚ 0.8 ਫੀਸਦੀ ਅਤੇ ਮੈਨੂਫੈਕਚਰਿੰਗ ਸੈਕਟਰ ਵਿਚ ਹੋਏ 0.3 ਫੀਸਦੀ ਦੇ ਲਗਾਤਾਰ ਸੁਧਾਰ ਨੇ ਵੱਡਾ ਹੁਲਾਰਾ ਦਿੱਤਾ ਹੈ, ਜਿਸ ਨਾਲ ਦੇਸ਼ ਸਿਰੋਂ ਮੰਦੀ ਦੇ ਬੱਦਲ ਪੂਰੀ ਤਰ੍ਹਾਂ ਛੱਟ ਗਏ ਹਨ।

ਇਸ ਗ੍ਰੋਥ ਵਿਚ Real estate ਗਤੀਵਿਧੀਆਂ ਵਿਚ ਆਈ 5.1 ਫੀਸਦੀ ਦੀ ਤੇਜ਼ੀ ਵੀ ਸ਼ਾਮਲ ਹੈ, ਸਟੈਟਕੈਨ ਮੁਤਾਬਕ, ਖਾਸ ਕਰ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੀ ਹਾਊਸਿੰਗ ਮਾਰਕੀਟ ਵਿਚ ਹੋਏ ਵਾਧੇ ਨੇ ਇਸ ਸੈਕਟਰ ਦੀ ਅਗਵਾਈ ਕੀਤੀ ਹੈ। ਏਜੰਸੀ ਦੇ ਮੁੱਢਲੇ ਅਨੁਮਾਨਾਂ ਵਿਚ ਜੂਨ ਵਿਚ ਵੀ GDP ਵਿਚ 0.2 ਫੀਸਦੀ ਵਾਧੇ ਦੀ ਉਮੀਦ ਜਤਾਈ ਗਈ ਹੈ।

Latest news

swimmer-dies-after-rescue-from-okanagan-lake
Punjabi

ਬੀ.ਸੀ. 'ਚ ਓਕਾਨਾਗਨ ਲੇਕ ਵਿਚੋਂ ਬਾਹਰ ਕੱਢੇ ਗਏ ਇੱਕ ਤੈਰਾਕ ਦੀ ਹਸਪਤਾਲ ਵਿਚ ਮੌਤ

News details to be added here to fill up the area that looks good. Add more & more supporting text to fill it up, just keep adding until you are tired.
25-killed-44-injured-after-passenger-bus-overturns-in-algeria
Punjabi

ਅਲਜੀਰੀਆ ਵਿੱਚ ਯਾਤਰੀ ਬੱਸ ਪਲਟਣ ਨਾਲ 25 ਮੌਤਾਂ, 44 ਜ਼ਖ਼ਮੀ

ਅਲਜੀਰੀਆ ਦੇ ਬੂਮਰਡੇਸ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਯਾਤਰੀ ਬੱਸ ਪਲਟਣ ਕਾਰਨ ਲਗਭਗ 25 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖ਼ਮੀ ਹੋਏ ਹਨ। ਅਲਜੀਰੀਆ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।
canadas-economy-grew-0-3-in-may-second-quarter-annualized-growth-estimated-at-3-4
Punjabi

ਕੈਨੇਡੀਅਨ ਅਰਥਵਿਵਸਥਾ ਨੇ ਮਈ 'ਚ 0.3 ਫੀਸਦੀ ਦਾ ਵਾਧਾ ਕੀਤਾ ਦਰਜ

ਕੈਨੇਡੀਅਨ ਅਰਥਵਿਵਸਥਾ ਵਿਚ ਪਿਛਲੇ ਤਿੰਨ ਸਾਲਾਂ ਦਾ ਸਭ ਤੋਂ ਮਜ਼ਬੂਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਸ਼ੁੱਕਰਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ, ਮਈ ਵਿਚ ਆਰਥਿਕਤਾ 0.1 ਫੀਸਦੀ ਦੀ ਉਮੀਦ ਨਾਲੋਂ 0.3 ਫੀਸਦੀ ਦੀ ਬਿਹਤਰ ਦਰ ਨਾਲ ਵਧੀ ਹੈ, ਜੋ ਅਪ੍ਰੈਲ ਦੇ 0.6 ਫੀਸਦੀ ਦੇ ਵਾਧੇ ਤੋਂ ਬਾਅਦ ਲਗਾਤਾਰ ਦੂਜੀ ਮਹੀਨਾਵਾਰ ਤੇਜ਼ੀ ਹੈ।
high-river-man-charged-with-first-degree-murder-in-womans-death
Punjabi

ਹਾਈ ਰਿਵਰ ਵਿੱਚ ਔਰਤ ਦੇ ਕਤਲ ਮਾਮਲੇ ਵਿੱਚ 36 ਸਾਲਾ ਵਿਅਕਤੀ 'ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼

ਹਾਈ ਰਿਵਰ ਆਰ.ਸੀ.ਐਮ.ਪੀ. ਨੇ ਇੱਕ 36 ਸਾਲਾ ਵਿਅਕਤੀ ਨੂੰ ਔਰਤ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।ਮ੍ਰਿਤਕ ਔਰਤ ਦੀ ਪਛਾਣ Cayla Bleeker ਵਜੋਂ ਹੋਈ ਹੈ,ਜਦਕਿ ਮੁਲਜ਼ਮ ਦੀ ਪਛਾਣ Jarrett Stobbe ਵਜੋਂ ਕੀਤੀ ਗਈ ਹੈ। ਦੋਵੇਂ ਹਾਈ ਰਿਵਰ ਦੇ ਰਹਿਣ ਵਾਲੇ ਸਨ ਅਤੇ ਇਹ domestic homicide ਦਾ ਮਾਮਲਾ ਦੱਸਿਆ ਜਾ ਰਿਹਾ ਹੈ।
four-bodies-recovered-after-broad-peak-avalanche-as-search-continues-for-missing-climbers
Punjabi

ਬ੍ਰਾਡ ਪੀਕ ਬਰਫ਼ਬਾਰੀ ਤੋਂ ਬਾਅਦ ਚਾਰ ਲਾਸ਼ਾਂ ਬਰਾਮਦ, ਲਾਪਤਾ ਪਰਬਤਾਰੋਹੀਆਂ ਦੀ ਭਾਲ ਜਾਰੀ

ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਸਥਿਤ ਬ੍ਰਾਡ ਪੀਕ 'ਤੇ ਆਏ ਬਰਫ਼ਬਾਰੀ ਤੋਂ ਬਾਅਦ ਲਾਪਤਾ ਹੋਏ ਪਰਬਤਾਰੋਹੀਆਂ ਦੀ ਭਾਲ ਦੌਰਾਨ ਸ਼ੁੱਕਰਵਾਰ ਨੂੰ ਚਾਰ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 10 ਪਰਬਤਾਰੋਹੀ ਅਜੇ ਵੀ ਲਾਪਤਾ ਹਨ। ਲਾਪਤਾ ਵਿਅਕਤੀਆਂ ਵਿੱਚ 43 ਸਾਲਾ ਨੇਪਾਲੀ ਪਰਬਤਾਰੋਹੀ ਨਿਰਮਲ ਪੁਰਜਾ ਵੀ ਸ਼ਾਮਲ ਹਨ, ਜੋ ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ਨੂੰ ਸਭ ਤੋਂ ਘੱਟ ਸਮੇਂ ਵਿੱਚ ਸਰ ਕਰਨ ਦਾ ਵਿਸ਼ਵ ਰਿਕਾਰਡ ਰੱਖਦੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link