Nov 21, 2023 6:20 PM - The Canadian Press

ਕੈਨੇਡਾ ਵਿੱਚ ਗੈਸ ਦੀਆਂ ਘਟਦੀਆਂ ਕੀਮਤਾਂ ਦੌਰਾਨ ਅਕਤੂਬਰ ਵਿੱਚ ਮਹਿੰਗਾਈ ਦਰ ਵੀ ਘਟ ਕੇ 3.1 % 'ਤੇ ਆ ਗਈ ਹੈ।
ਇਹ ਖੁਲਾਸਾ ਅੱਜ ਸਟੈਟਿਸਟਿਕਸ ਕੈਨੇਡਾ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਇਹ ਸਤੰਬਰ ਵਿੱਚ 3.8 % ਦੀ ਸਮੁੱਚੀ ਮਹਿੰਗਾਈ ਦਰ ਤੋਂ ਘੱਟ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ ਗੈਸ ਕੀਮਤਾਂ ਮਹੀਨਾ-ਦਰ-ਮਹੀਨਾ 6.4% ਘੱਟ ਹੋਈਆਂ ਹਨ ਜਿਸ ਦਾ ਕਾਰਨ ਉਤਪਾਦਕਾਂ ਦਾ ਸਸਤੇ ਬਦਲਾਂ ਵੱਲ ਜਾਣਾ ਹੈ।
ਅਕਤੂਬਰ ਵਿੱਚ ਗਰੌਸਰੀ ਦੀਆਂ ਕੀਮਤਾਂ ਵਿੱਚ 5.4% ਦੀ ਗਿਰਾਵਟ ਆਈ ਹੈ ਜੋ ਜ਼ਿਆਦਾ ਤਾਂ ਹੈ ਪਰ ਪਿਛਲੇ ਮਹੀਨੇ ਦੇ 5.8% ਨਾਲੋਂ ਘੱਟ ਹੈ। ਘਰਾਂ ਦੀਆਂ ਕੀਮਤਾਂ ਖਾਸ ਤੌਰ 'ਤੇ ਕਿਰਾਏ ਅਤੇ ਰਿਹਾਇਸ਼ ਦਾ ਵਿਆਜ ਅਜੇ ਵੀ ਮਹਿੰਗਾਈ ਨੂੰ ਵਧਾ ਰਿਹਾ ਹੈ।
ਸਟੈਟਿਸਟਿਕਸ ਕੈਨੇਡਾ ਅਨੁਸਾਰ ਪਿਛਲੇ ਮਹੀਨੇ ਜਿੱਥੇ ਚੀਜ਼ਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਉਥੇ ਸਰਵਿਸਜ਼ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਯਾਤਰਾ ਟੂਰ, ਕਿਰਾਏ ਅਤੇ ਪ੍ਰਾਪਰਟੀ ਟੈਕਸਾਂ ਦੀ ਉੱਚੀ ਲਾਗਤ ਨੇ ਮਹਿੰਗਾਈ ਵਾਧੇ ਵਿੱਚ ਬਹੁਤ ਯੋਗਦਾਨ ਦਿੱਤਾ ਹੈ। ਅੱਜ ਦੀ ਰਿਪੋਰਟ ਵਿੱਚ 6 ਦਸੰਬਰ ਨੂੰ ਸਾਲ ਦੇ ਅੰਤਮ ਦਰ ਦੇ ਫੈਸਲੇ ਤੋਂ ਪਹਿਲਾਂ ਬੈਂਕ ਆਫ ਕੈਨੇਡਾ ਲਈ ਮਹਿੰਗਾਈ ਅੰਕੜਿਆਂ ਦੇ ਆਖਰੀ ਸੈੱਟ ਨੂੰ ਦਰਸਾਇਆ ਗਿਆ ਹੈ।




