13.87C Vancouver
ADS

Oct 17, 2023 5:44 PM - Connect News

ਕੈਨੇਡਾ ਦੀ ਮਹਿੰਗਾਈ ਦਰ ਘਟ ਕੇ ਹੋਈ 3.8 ਫੀਸਦੀ

Share On
canadas-inflation-rate-decreased-to-3-8-percent
The data agency said that the decline in the cost of living was recorded due to decline in the prices of several goods and services, including travel, durable goods and some grocery items.

ਕੈਨੇਡਾ ਦੀ ਮਹਿੰਗਾਈ ਦਰ ਸਤੰਬਰ ਵਿੱਚ 3.8 ਫੀਸਦੀ 'ਤੇ ਆ ਗਈ, ਜਦਕਿ ਅਗਸਤ ਵਿੱਚ ਇਹ 4% ਰਹੀ ਸੀ।

ਇਹ ਅੰਕੜਾ ਸਟੈਟਿਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਰਿਪੋਰਟ ਕੀਤਾ ਗਿਆ ਹੈ।

ਅੰਕੜੇ ਮਹਿੰਗਾਈ ਦਰ ਵਿੱਚ ਅਰਥਸ਼ਾਸਤਰੀਆਂ ਦੀ ਉਮੀਦ ਨਾਲੋਂ ਵੀ ਜ਼ਿਆਦਾ ਗਿਰਾਵਟ ਦਰਸਾਉਂਦੇ ਹਨ।

ਡੇਟਾ ਏਜੰਸੀ ਨੇ ਕਿਹਾ ਕਿ ਰਹਿਣ-ਸਹਿਣ ਦੀ ਲਾਗਤ ਵਿੱਚ ਗਿਰਾਵਟ ਟ੍ਰੈਵਲ, ਟਿਕਾਊ ਸਮਾਨ ,ਕੁਝ ਗ੍ਰੋਸਰੀ ਵਸਤੂਆਂ ਸਮੇਤ ਕਈ ਵਸਤਾਂ ਅਤੇ ਸੇਵਾਵਾਂ ਦੇ ਭਾਅ ਘਟਣ ਕਰਕੇ ਦਰਜ ਹੋਈ ਹੈ।

ਸਤੰਬਰ ਦੌਰਾਨ ਗੈਸੋਲੀਨ ਦੀਆਂ ਕੀਮਤਾਂ ਵਿੱਚ 1.3 ਪ੍ਰਤੀਸ਼ਤ ਦੀ ਗਿਰਾਵਟ ਆਈ, ਪਰ ਇਹ ਪਿਛਲੇ ਸਾਲ ਨਾਲੋਂ ਅਜੇ ਵੀ 7.5 ਪ੍ਰਤੀਸ਼ਤ ਵੱਧ ਹੈ, ਜਿਸ ਕਾਰਨ ਈਂਧਨ ਦੀਆਂ ਕੀਮਤਾਂ ਸਾਲਾਨਾ ਮਹਿੰਗਾਈ ਦਰ ਨੂੰ ਵਧਾਉਣ ਵਾਲੇ ਸਭ ਤੋਂ ਵੱਡੇ ਕਾਰਕਾਂ ਵਿੱਚੋਂ ਇੱਕ ਰਹੀਆਂ।

ਜੇਕਰ ਗੈਸੋਲੀਨ ਨੂੰ ਮਹਿੰਗਾਈ ਦੇ ਅੰਕੜਿਆਂ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਇਹ ਦਰ 3.7 ਪ੍ਰਤੀਸ਼ਤ ਹੋਣੀ ਸੀ।

Latest news

rcmp-seeks-public-assistance-in-locating-amandeep-singh
Punjabi

ਲੈਂਗਲੀ ਤੋਂ ਪੰਜਾਬੀ ਵਿਅਕਤੀ ਲਾਪਤਾ,ਆਰਸੀਐਮਪੀ ਵਲੋਂ ਕੀਤੀ ਜਾ ਰਹੀ ਭਾਲ

ਲੈਂਗਲੀ ਤੋਂ ਇੱਕ ਪੰਜਾਬੀ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰਸੀਐਮਪੀ ਵਲੋਂ ਉਸ ਦੀ ਪਛਾਣ 45 ਸਾਲਾ ਅਮਨਦੀਪ ਸਿੰਘ ਦੱਸੀ ਗਈ ਹੈ। ਪੁਲਿਸ ਮੁਤਾਬਕ, ਅਮਨਦੀਪ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ 8 ਅਗਸਤ ਨੂੰ ਦਿੱਤੀ ਗਈ ਅਤੇ ਉਸ ਨੂੰ ਆਖਰੀ ਵਾਰ 6 ਅਗਸਤ ਨੂੰ ਦੇਖਿਆ ਗਿਆ ਸੀ।
sukhbir-badal-discharged-from-hospital-gives-first-statement-after-attack
Punjabi

ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਹਮਲੇ ਤੋਂ ਬਾਅਦ ਆਇਆ ਪਹਿਲਾ ਬਿਆਨ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਨਲੇਵਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫ਼ਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ।
canada-u-s-trade-talks-intensify-as-50-tariff-deadline-nears
Punjabi

Canada-U.S. Trade Talks Intensify as 50% Tariff Deadline Nears

ਕੈਨੇਡਾ-ਅਮਰੀਕਾ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅੱਜ ਦੇਸ਼ ਭਾਰ ਦੇ ਵਪਾਰ ਮੰਤਰੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਲਾਹਕਾਰ ਕਮੇਟੀ ਨੂੰ ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਬਾਰੇ ਬ੍ਰੀਫਿੰਗ ਦੇਣਗੇ ਕਿਉਂਕਿ 19 ਅਗਸਤ ਨੂੰ ਕੈਨੇਡੀਅਨ ਸਾਮਾਨ 'ਤੇ ਲੱਗਣ ਵਾਲੇ 50 ਫੀਸਦੀ ਨਵੇਂ ਟੈਰਿਫ ਦੀ ਡੈੱਡਲਾਈਨ ਬਹੁਤ ਨੇੜੇ ਆ ਗਈ ਹੈ।
alberta-plans-100-year-study-of-provinces-water-security
Punjabi

ਐਲਬਰਟਾ ਕਰੇਗਾ ਪਾਣੀ ਟਰਾਂਸਫਰ ਪ੍ਰੋਜੈਕਟ ਦੀ ਸਮੀਖਿਆ, ਹੋਵੇਗਾ $400,000 ਦਾ ਖਰਚਾ

ਐਲਬਰਟਾ ਸਰਕਾਰ ਨੇ ਸੂਬੇ ਵਿੱਚ ਅਗਲੇ 100 ਸਾਲਾਂ ਲਈ ਪਾਣੀ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਵ੍ਹਾਈਟ ਪੇਪਰ ਤਿਆਰ ਕਰਨ ਲਈ ਤਜਵੀਜ਼ਾਂ ਦੀ ਮੰਗ (RFP) ਜਾਰੀ ਕੀਤੀ ਹੈ। $400,000 ਦੀ ਲਾਗਤ ਵਾਲੇ ਇਸ ਅਧਿਐਨ ਤਹਿਤ ਦੁਨੀਆ ਭਰ ਦੇ ਵੱਡੇ ਵਾਟਰ ਟਰਾਂਸਫਰ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਐਲਬਰਟਾ ਵੀ ਅਜਿਹੀ ਤਕਨੀਕ ਅਪਣਾ ਸਕਦਾ ਹੈ।
saskatchewan-sees-40-drop-in-u-s-alcohol-and-wine-sales
Punjabi

ਸਸਕੈਚਵਨ ਵਿੱਚ ਅਮਰੀਕੀ ਸ਼ਰਾਬ ਤੇ ਵਾਈਨ ਦੀ ਵਿਕਰੀ 40% ਘਟੀ

ਸਸਕੈਚਵਨ ਨੇ ਅਮਰੀਕੀ ਸ਼ਰਾਬ ਅਤੇ ਵਾਈਨ ਦੀ ਵਿਕਰੀ ਵਿਚ 2025-26 ਦੌਰਾਨ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ, ਜਿਸ ਵਿਚ ਸਭ ਤੋਂ ਵੱਡੀ ਮਾਰ ਕੈਲੀਫੋਰਨੀਆ ਦੀਆਂ wines ਨੂੰ ਪਈ ਹੈ। ਇਹ ਗਿਰਾਵਟ ਉਦੋਂ ਦੇਖਣ ਨੂੰ ਮਿਲੀ ਹੈ ਜਦੋਂ ਸੂਬਾ ਸਰਕਾਰ ਨੇ ਸਾਲ ਪਹਿਲਾਂ ਟੈਰਿਫ ਵਿਵਾਦ ਦੇ ਬਾਵਜੂਦ ਅਮਰੀਕੀ ਸ਼ਰਾਬ ਨੂੰ ਸਟੋਰਾਂ 'ਤੇ ਵਾਪਸ ਲਿਆਉਣ ਦਾ ਫੈਸਲਾ ਕੀਤਾ ਸੀ ਪਰ ਗਾਹਕਾਂ ਨੇ ਖੁਦ ਹੀ ਅਮਰੀਕੀ ਬ੍ਰਾਂਡ ਤੋਂ ਦੂਰੀ ਬਣਾ ਲਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link