11.72C Vancouver
ADS

Apr 15, 2025 6:05 PM - Connect Newsroom

ਕੈਨੇਡਾ 'ਚ ਗੈਸੋਲੀਨ ਅਤੇ ਟਰੈਵਲ ਟੂਰ ਕੀਮਤਾਂ ਵਿਚ ਗਿਰਾਵਟ ਕਾਰਨ ਮਹਿੰਗਾਈ ਦਰ 'ਚ ਆਈ ਕਮੀ

Share On
canadas-inflation-rate-eases-to-2-3-in-march-amid-falling-gasoline-and-travel-costs
The latest inflation data comes just ahead of the Bank of Canada’s interest rate decision, scheduled for Wednesday.(Photo: The Canadian Press)

ਕੈਨੇਡਾ ਨੇ ਗੈਸੋਲੀਨ ਅਤੇ ਟਰੈਵਲ ਟੂਰ ਕੀਮਤਾਂ ਵਿਚ ਗਿਰਾਵਟ ਕਾਰਨ ਮਾਰਚ ਵਿਚ ਮਹਿੰਗਾਈ ਦਰ ਵਿਚ ਕਮੀ ਦਰਜ ਕੀਤੀ ਹੈ। ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਸਾਲਾਨਾ ਮਹਿੰਗਾਈ ਦਰ 2.3 ਫੀਸਦੀ ਰਹੀ, ਜੋ ਫਰਵਰੀ ਵਿਚ 2.6 ਫੀਸਦੀ 'ਤੇ ਪਹੁੰਚ ਗਈ ਸੀ।

ਏਜੰਸੀ ਨੇ ਕਿਹਾ ਕਿ ਟਰੰਪ ਦੀਆਂ ਕੈਨੇਡਾ ਖਿਲਾਫ ਟੈਰਿਫ ਧਮਕੀਆਂ ਕਾਰਨ ਕੈਨੇਡੀਅਨਾਂ ਨੇ ਅਮਰੀਕਾ ਦੀਆਂ ਯਾਤਰਾਵਾਂ ਨੂੰ ਘੱਟ ਕੀਤਾ ਹੈ ਜਿਸ ਨਾਲ ਹਵਾਈ ਕਿਰਾਏ ਵਿਚ ਵੀ ਗਿਰਾਵਟ ਆਈ। ਮਹਿੰਗਾਈ ਦੇ ਤਾਜ਼ਾ ਅੰਕੜੇ ਉਦੋਂ ਆਏ ਹਨ ਜਦੋਂ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਵਿਆਜ ਦਰ ਬਾਰੇ ਆਪਣਾ ਫੈਸਲਾ ਜਾਰੀ ਕਰਨ ਵਾਲਾ ਹੈ।

ਮੁਦਰਾ ਬਾਜ਼ਾਰ ਦਾ ਅਨੁਮਾਨ ਹੈ ਕਿ ਸੈਂਟਰਲ ਬੈਂਕ ਵਲੋਂ ਲਗਾਤਾਰ 7 ਵਾਰ ਵਿਆਜ ਦਰਾਂ ਵਿਚ ਕਟੌਤੀ ਕਰਨ ਤੋਂ ਬਾਅਦ ਇਸ ਵਾਰ ਵਿਆਜ ਦਰਾਂ ਵਿਚ ਹੋਰ ਕਟੌਤੀ 'ਤੇ ਵਿਰਾਮ ਲਗਾਏ ਜਾਣ ਦੀ ਸੰਭਾਵਨਾ ਕਰੀਬ 60 ਫੀਸਦੀ ਹੈ।

ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ, ਮਾਰਚ ਵਿਚ ਬੇਸ਼ੱਕ ਕੁੱਲ ਮਿਲਾ ਕੇ ਮਹਿੰਗਾਈ ਹੋਲੀ ਹੋਈ ਪਰ ਸਾਲਾਨਾ ਆਧਾਰ 'ਤੇ ਖਾਣ-ਪੀਣ ਦੀਆਂ ਕੀਮਤਾਂ ਵਿਚ 3.2 ਫੀਸਦੀ ਅਤੇ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਵਿਚ 2.4 ਫੀਸਦੀ ਦਾ ਵਾਧਾ ਹੋਇਆ ਹੈ।

Latest news

carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
surreys-310m-newton-community-centre-construction-officially-begins
Punjabi

ਸਰੀ ਦੇ $310 ਮਿਲੀਅਨ ਦੇ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ

ਸਰੀ ਵਿਚ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਿਟੀ ਔਫ ਸਰੀ ਮੁਤਾਬਕ, ਸਾਈਟ ’ਤੇ ਨਿਰਮਾਣ ਟੀਮਾਂ ਹੁਣ ਪੁਰਾਣੇ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਪੱਧਰਾ ਕਰਨ ਵਿੱਚ ਜੁਟੀਆਂ ਹੋਈਆਂ ਹਨ।
jason-kenney-links-ucp-calgary-shaw-defeat-to-alberta-separation-debate
Punjabi

ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕੈਲਗਰੀ-ਸ਼ਾਅ ’ਚ UCP ਦੀ ਹਾਰ ਨੂੰ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕੈਲਗਰੀ-ਸ਼ਾਅ ਦੀ ਉਪ-ਚੋਣ ਵਿੱਚ ਯੂ.ਸੀ.ਪੀ. ਦੀ ਹਾਰ ਨੂੰ ਆਉਣ ਵਾਲੇ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ ਹੈ।ਉਨ੍ਹਾਂ ਅਨੁਸਾਰ ਕੈਨੇਡਾ ਤੋਂ ਵੱਖ ਹੋਣ ਦੀ ਬਹਿਸ ਕੰਜ਼ਰਵੇਟਿਵ ਵੋਟਰਾਂ ਨੂੰ ਪਰ੍ਹੇ ਕਰ ਰਹੀ ਹੈ, ਜੋ ਕੈਨੇਡਾ ਨੂੰ ਵੀ ਪਿਆਰ ਕਰਦੇ ਹਨ। ਇਸ ਮੁੱਦੇ ਕਾਰਨ ਨਾਰਾਜ਼ ਰਾਸ਼ਟਰਵਾਦੀ ਸਮਰਥਕ ਵਿਰੋਧੀ ਧਿਰ ਜਿਵੇਂ ਕਿ ਐਨ.ਡੀ.ਪੀ. ਵੱਲ ਜਾ ਰਹੇ ਹਨ।
rising-oil-prices-raise-odds-of-bank-of-canada-rate-hike
Punjabi

ਵੱਧਦੀਆਂ ਤੇਲ ਕੀਮਤਾਂ ਕਾਰਨ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ

ਕੈਨੇਡਾ ਦਾ ਸੈਂਟਰਲ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਵਿਆਜ ਦਰਾਂ ਵਧਾ ਸਕਦਾ ਹੈ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਵੱਲੋਂ ਦਸੰਬਰ ਵਿਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਸਥਿਰ ਰਹੀ ਹੈ ਪਰ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਮਹਿੰਗਾਈ ਨੂੰ ਵਧਾਉਣ ਵਿਚ ਹੁਣ ਤੇਲ ਮੁੱਖ ਭੂਮਿਕਾ ਵਿਚ ਆ ਗਿਆ ਹੈ।
carney-announces-major-tax-break-to-boost-business-investment
Punjabi

ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link