Mar 5, 2021 1:43 AM -

ਕੈਨੇਡਾ ਦੇ ਪ੍ਰੀਮਿਅਰਸ ਨੇ ਇੱਕ ਵਾਰ ਫਿਰ ਤੋਂ ਫੈਡਰਲ ਸਰਕਾਰ ਨੂੰ ਮੰਗ ਕੀਤੀ ਹੈ ਕਿ ਸੂਬਿਆਂ ਅਤੇ ਟੈਰੀਟਰੀਸ ਨੂੰ ਸਾਲਾਨਾ ਹੈਲਥ ਕੇਅਰ ਟ੍ਰਾਂਸਫਰ ਪੇਮੈਂਟਸ 'ਚ ਵਾਧਾ ਕੀਤਾ ਜਾਵੇ।
ਪ੍ਰੀਮਿਅਰਸ ਨੇ ਇੱਕਸਾਰ ਆਵਾਜ਼ ਬੁਲੰਦ ਕੀਤੀ ਹੈ ਕਿ ਟ੍ਰਾਂਸਫਰਸ ਵਿੱਚ 28 ਬਿਲੀਅਨ ਡਾਲਰ ਦਾ ਵਾਧਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਸਾਲ ਇਹ ਵਾਧਾ ਕਰਨ ਤੋਂ ਬਾਅਦ ਆਗਾਮੀ ਸਾਲਾਂ 'ਚ ਇਸ ਵਿੱਚ 5% ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਹਾਲ ਦੀ ਘੜੀ ਸਿਰਫ 22% ਸਹਿਯੋਗ ਦੇ ਰਹੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅੰਤ ਵਿੱਚ ਫੈਡਰਲ ਸਰਕਾਰ ਦਾ ਸ਼ੇਅਰ ਵਧਣਾ ਚਾਹੀਦਾ ਹੈ।
ਹਾਲਾਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਦੇ ਲਈ ਸੂਬਿਆਂ ਨੂੰ ਕੋਵਿਡ-19 ਪੈਂਡੈਮਿਕ ਦਾ ਅੰਤ ਹੋਣ ਦੀ ਉਡੀਕ ਕਰਨੀ ਹੋਵੇਗੀ।
ਮੈਨੀਟੋਬਾ ਦੇ ਪ੍ਰੀਮਿਅਰ ਬ੍ਰਾਇਨ ਪੈਲਿਸਟਰ ਨੇ ਆਖਿਆ ਕਿ ਪੈਂਡੈਮਿਕ ਤੋਂ ਬਾਅਦ ਮੈਡਿਕਲ ਖਰਚਿਆਂ ਦੇ "ਪੋਸਟ ਪੈਂਡੈਮਿਕ ਪਾਈਲ-ਅਪ" ਦਸਤਕ ਦੇਣ ਨੂੰ ਤਿਆਰ ਖੜਾ ਹੈ।




