13.07C Vancouver
ADS

Aug 1, 2024 8:23 PM - Connect Newsroom

ਕੈਨੇਡਾ ਦੀ ਸਵੀਮਰ ਸਮਰ ਮੈਕਿੰਟੋਸ਼ ਨੇ ਪੈਰਿਸ ਓਲੰਪਿਕ ਵਿਚ ਰਚਿਆ ਇਤਿਹਾਸ

Share On
canadas-swimmer-summer-mackintosh-created-history-in-the-paris-olympics
Summer McIntosh opened her Paris Olympic journey by winning Canada's first silver medal in the 400m freestyle on Saturday.(Photo:Instagram/summerrmcintosh)

ਕੈਨੇਡਾ ਦੀ ਸਵੀਮਰ ਸਮਰ ਮੈਕਿੰਟੋਸ਼ ਨੇ ਪੈਰਿਸ ਓਲੰਪਿਕ ਵਿਚ ਇਤਿਹਾਸ ਰਚ ਦਿੱਤਾ ਹੈ। ਟੋਰਾਂਟੋ ਦੀ ਇਸ 17 ਸਾਲਾ ਖਿਡਾਰੀ ਨੇ ਅੱਜ 200 ਮੀਟਰ ਬਟਰਫਲਾਈ ਤੈਰਾਕੀ ਮੁਕਾਬਲੇ ਵਿਚ 2 ਮਿੰਟ 3.03 ਸੈਕਿੰਡ ਦੇ ਸਮੇਂ ਨਾਲ ਓਲੰਪਿਕ ਰਿਕਾਰਡ ਕਾਇਮ ਕਰਦੇ ਹੋਏ ਇੱਕ ਹੋਰ ਗੋਲਡ ਮੈਡਲ ਕੈਨੇਡਾ ਦੇ ਨਾਮ ਕਰ ਦਿੱਤਾ।

ਉਥੇ ਹੀ, ਅਮਰੀਕਨ ਖਿਡਾਰੀ ਰੀਗਨ ਸਮਿਥ ਨੇ ਇਸ ਵਿਚ ਸਿਲਵਰ ਅਤੇ ਚੀਨ ਦੀ ਖਿਡਾਰੀ ਨੇ ਕਾਂਸੀ ਮੈਡਲ ਪ੍ਰਾਪਤ ਕੀਤਾ। ਸਮਰ ਮੈਕਿੰਟੋਸ਼ ਦੇ ਪੈਰਿਸ ਓਲਿੰਪਕ ਵਿਚ ਤਿੰਨ ਮੈਡਲ ਹੋ ਗਏ ਹਨ।

ਸਮਰ ਮੈਕਿੰਟੋਸ਼ ਨੇ ਸ਼ਨੀਵਾਰ 400 ਮੀਟਰ ਫਰੀਸਟਾਈਲ ਮੁਕਾਬਲੇ ਵਿਚ ਕੈਨੇਡਾ ਲਈ ਪਹਿਲਾ ਸਿਲਵਰ ਮੈਡਲ ਜਿੱਤ ਕੇ ਪੈਰਿਸ ਓਲਿੰਪਕ ਸਫਰ ਦੀ ਸ਼ੁਰੂਆਤ ਕੀਤੀ ਸੀ।

ਇਸ ਤੋਂ ਬਾਅਦ ਉਸ ਨੇ ਮੰਗਲਵਾਰ 400-ਮੀਟਰ ਵਿਅਕਤੀਗਤ ਮੈਡਲੇ ਵਿਚ ਗੋਲਡ ਜਿੱਤਿਆ ਅਤੇ ਹੁਣ ਇੱਕ ਹੋਰ ਗੋਲਡ ਜਿੱਤ ਕੇ ਕੈਨੇਡਾ ਦਾ ਨਾਮ ਰੁਸ਼ਨਾ ਦਿੱਤਾ ਹੈ।ਜਿਵੇਂ ਹੀ ਉਸ ਨੇ ਵਾਲ ਨੂੰ ਟੱਚ ਕੀਤਾ ਉਸ ਦੀ ਮਾਂ ਜਿੱਲ ਮੈਕਿੰਟੋਸ਼ ਅਤੇ ਪਿਤਾ ਗ੍ਰੇਗ ਮੈਕਿੰਟੋਸ਼ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।

ਸਮਰ ਮੈਕਿੰਟੋਸ਼ ਦੀ ਮਾਂ ਜਿੱਲ ਮੈਕਿੰਟੋਸ਼ ਨੇ ਵੀ 1984 ਦੀਆਂ ਲਾਸ ਏਂਜਲਸ ਓਲੰਪਿਕ ਵਿਚ ਕੈਨੇਡਾ ਲਈ ਤੈਰਾਕੀ ਕੀਤੀ ਸੀ। ਮੈਕਿੰਟੋਸ਼ ਸ਼ਨੀਵਾਰ ਨੂੰ 200-ਮੀਟਰ ਵਿਅਕਤੀਗਤ ਮੈਡਲੇ ਮੁਕਾਬਲੇ ਵਿਚ ਵੀ ਹਿੱਸਾ ਲਵੇਗੀ।

Latest news

montreal-to-equip-police-with-body-cameras-give-officers-new-powers
Punjabi

ਨਵੇਂ ਅਧਿਕਾਰਾਂ ਅਤੇ ਬਾਡੀ ਕੈਮਰੇ ਨਾਲ ਲੈਸ ਹੋਵੇਗੀ ਮਾਂਟਰੀਅਲ ਪੁਲਿਸ

ਮਾਂਟਰੀਅਲ ਸਿਟੀ ਨੇ ਪੁਲਿਸ ਨੂੰ ਜਲਦ ਬਾਡੀ ਕੈਮਰੇ ਨਾਲ ਤਾਇਨਾਤ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਪਾਵਰ ਦੇਣ ਦੀ ਯੋਜਨਾ ਬਣਾਈ ਹੈ। ਸਿਟੀ ਵਲੋਂ ਇਸ ਸਬੰਧ ਵਿਚ ਇੱਕ ਨਵਾਂ ਬਾਇ ਲਾਅ ਲਿਆਂਦਾ ਜਾ ਰਿਹਾ ਹੈ, ਜਿਸ ਤਹਿਤ ਪੁਲਿਸ ਅਧਿਕਾਰੀ ਤੇ ਸਿਟੀ ਕਰਮਚਾਰੀਆਂ ਦੀ ਬੇਇੱਜ਼ਤੀ ਕਰਨ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
majithia-hints-at-possible-revival-of-akali-bjp-alliance-in-punjab
Punjabi

ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਅਕਾਲੀ-ਭਾਜਪਾ ਗੱਠਜੋੜ ਮੁੜ ਹੋਣ ਦੇ ਦਿੱਤੇ ਸੰਕੇਤ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਮੁੜ ਇੱਕਜੁੱਟ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਆਉਣ ਵਾਲੇ ਸਮੇਂ ਵਿੱਚ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਵਿੱਚ ਬੈਠ ਕੇ ਇਸ ਬਾਰੇ ਅੰਤਿਮ ਫੈਸਲਾ ਲਵੇਗੀ।
one-person-dies-after-drowning-in-cultus-lake-near-chilliwack
Punjabi

ਚਿਲੀਵੈਕ ਵਿੱਚ ਕਲਟਸ ਲੇਕ ’ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ

ਚਿਲੀਵੈਕ ਵਿਖੇ ਵੀਰਵਾਰ ਦੁਪਹਿਰ ਨੂੰ ਕਲਟਸ ਲੇਕ ਦੇ ਪਾਣੀ ਵਿਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਪਿਛਲੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਐਂਟਰੈਂਸ ਬੇਅ ਖੇਤਰ ਵਿਚ ਵਾਪਰੀ ਦੂਜੀ ਜਾਨਲੇਵਾ ਘਟਨਾ ਹੈ। ਚਿਲੀਵੈਕ ਆਰਸੀਐਮਪੀ ਦੀ ਮੀਡੀਆ ਰਿਲੇਸ਼ਨ ਔਫੀਸਰ ਕਾਰਪੋਰਲ ਕਾਰਮੇਨ ਕੀਨਰ ਮੁਤਾਬਕ, ਪੁਲਿਸ ਨੂੰ ਕੱਲ੍ਹ ਦੁਪਹਿਰ ਲਗਭਗ 1:12 ਵਜੇ ਐਂਟਰੈਂਸ ਬੇਅ ਕੋਲ ਪਾਣੀ ਵਿਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਇਤਲਾਹ ਮਿਲੀ ਸੀ, ਜੋ ਪਹਿਲਾਂ inflatable boat 'ਤੇ ਸਵਾਰ ਸੀ।
canada-u-s-trade-talks-continue-as-tariff-deadline-approaches-2
Punjabi

ਕੈਨੇਡਾ-ਅਮਰੀਕਾ ਵਪਾਰ ਸਮਝੌਤੇ ਦੀ ਡੈਡਲਾਈਨ ਨੇੜੇ, ਟੈਰਿਫ ਘਟਾਉਣ ਬਾਰੇ ਗੱਲਬਾਤ ਜਾਰੀ

ਕੈਨੇਡਾ ਦੇ $28 ਬਿਲੀਅਨ ਦੇ ਨਿਰਯਾਤ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਜਾਣ ਵਾਲੇ 50 ਫ਼ੀਸਦੀ ਟੈਰਿਫ ਦੀ ਡੈਡਲਾਈਨ ਅੱਜ ਅੱਧੀ ਰਾਤ ਨੂੰ ਖ਼ਤਮ ਹੋ ਰਹੀ ਹੈ ਅਤੇ ਦੋਵਾਂ ਧਿਰਾਂ ਵਲੋਂ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਮੁਤਾਬਕ, ਦੋਵੇਂ ਮੁਲਕ ਸਮਝੌਤੇ ਦੇ ਬਹੁਤ ਨੇੜੇ ਹਨ।
single-vehicle-collision-leads-to-drug-trafficking-investigation
Punjabi

ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਕੀਤੀ ਮਦਦ

ਵੈਨਕੂਵਰ ਆਈਲੈਂਡ ਦੇ ਕੋਲਵੁੱਡ ਸ਼ਹਿਰ ਵਿਚ ਬੀਤੀ ਰਾਤ ਇੱਕ ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਮਦਦ ਕੀਤੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਰਾਤ ਲਗਭਗ ਪੌਣੇ 9 ਵਜੇ ਆਈਲੈਂਡ ਹਾਈਵੇਅ ਅਤੇ ਵੇਲ ਰੋਡ ਦੇ ਇੰਟਰਸੈਕਸ਼ਨ ਨੇੜੇ ਇੱਕ ਪਿਕਅੱਪ ਟਰੱਕ ਦੇ ਟੈਲੀਫੋਨ ਦੇ ਖੰਭੇ ਨਾਲ ਟਕਰਾਉਣ ਦੀ ਰਿਪੋਰਟ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link