23.14C Vancouver
ADS

Jul 28, 2026 2:28 PM - Connect Newsroom - Ramanpreet kaur with files from The Canadian Press

ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਅਹਿਮ ਵਪਾਰਕ ਬੈਠਕਾਂ ਲਈ ਜਾਣਗੇ ਵਾਸ਼ਿੰਗਟਨ

Share On
canadas-trade-minister-to-visit-washington-for-key-meetings-amid-ongoing-trade-tensions
Canada's Minister of International Trade, Dominic LeBlanc, is set to travel to Washington, D.C., for trade meetings with U.S. officials. (Photo: The Canadian Press)

ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਇਸ ਹਫ਼ਤੇ ਅਹਿਮ ਬੈਠਕਾਂ ਲਈ ਵਾਸ਼ਿੰਗਟਨ ਡੀ.ਸੀ. ਦੌਰੇ 'ਤੇ ਜਾ ਰਹੇ ਹਨ। ਉਨ੍ਹਾਂ ਦੇ ਦਫ਼ਤਰ ਦੇ ਇੱਕ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ​ਇਸ ਦੌਰਾਨ ਉਨ੍ਹਾਂ ਨਾਲ ਅਮਰੀਕਾ ਲਈ ਕੈਨੇਡਾ ਦੀ ਮੁੱਖ ਵਪਾਰਕ ਵਾਰਤਾਕਾਰ Janice Charette ਵੀ ਮੌਜੂਦ ਰਹਿਣਗੇ। ਇਹ ਯਾਤਰਾ ਲਗਭਗ 18 ਮਹੀਨਿਆਂ ਤੋਂ ਚੱਲ ਰਹੀ ਟਰੇਡ ਵਾਰ ਵਿਚ ਵਧੇ ਤਣਾਅ ਦਰਮਿਆਨ ਹੋ ਰਹੀ ਹੈ।

ਪਿਛਲੇ ਹਫ਼ਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ 'ਤੇ ਨਵੇਂ ਟੈਰਿਫਸ ਲਗਾਉਣ ਦੀ ਧਮਕੀ ਦਿੱਤੀ ਸੀ ਅਤੇ ਇਸ ਮਗਰੋਂ ਫੋਨ 'ਤੇ ਹੋਈ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਸੀ ਕਿ ਦੋਵੇਂ ਆਗੂ ਵਪਾਰਕ ਮੁੱਦਿਆਂ 'ਤੇ ਵਾਰਤਾ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਏ ਹਨ। ਹਾਲਾਂਕਿ, ਲੇਬਲੈਂਕ ਦੇ ਪ੍ਰੈੱਸ ਸਕੱਤਰ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹਨਾਂ ਦਾ ਦੌਰਾ ਕਦੋਂ ਅਤੇ ਕਿੰਨੇ ਦਿਨਾਂ ਦਾ ਹੋਵੇਗਾ ਜਾਂ ਉਹ ਕਿਹੜੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ​

ਕੈਨੇਡਾ ਅਤੇ ਅਮਰੀਕਾ ਨੇ CUSMA ਨੂੰ ਲੈ ਕੇ ਅਜੇ ਤੱਕ ਰਸਮੀ ਗੱਲਬਾਤ ਸ਼ੁਰੂ ਨਹੀਂ ਕੀਤੀ ਹੈ, ਜਦਕਿ ਅਮਰੀਕਾ ਅਤੇ ਮੈਕਸੀਕੋ ਸਤੰਬਰ ਵਿਚ ਆਪਣੀ official ਵਪਾਰਕ ਵਾਰਤਾ ਮੁੜ ਸ਼ੁਰੂ ਕਰਨ ਜਾ ਰਹੇ ਹਨ। ​ਪਿਛਲੇ ਹਫ਼ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕੈਨੇਡਾ ਅਤੇ ਅਮਰੀਕਾ ਵਿਚਾਲੇ ਚਰਚਾ ਨੂੰ ਸਾਰਥਕ ਦੱਸਿਆ ਸੀ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਰਸਮੀ ਗੱਲਬਾਤ ਕਦੋਂ ਸ਼ੁਰੂ ਹੋਵੇਗੀ।

Latest news

supreme-court-allows-judicial-review-of-ethics-ruling-on-trudeaus-involvement-in-we-charity-decisions
Punjabi

ਸੁਪਰੀਮ ਕੋਰਟ ਨੇ ਟਰੂਡੋ–ਵੀਈ ਚੈਰਿਟੀ ਨੈਤਿਕਤਾ ਮਾਮਲੇ ਦੀ ਨਿਆਂਇਕ ਸਮੀਖਿਆ ਨੂੰ ਦਿੱਤੀ ਹਰੀ ਝੰਡੀ

ਕੈਨੇਡਾ ਦੀ ਸੁਪਰੀਮ ਕੋਰਟ ਨੇ ਡੈਮੋਕਰੇਸੀ ਵਾਚ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੀਈ ਚੈਰਿਟੀ ਵਿਵਾਦ ਨਾਲ ਜੁੜੀ federal ethics ਰਿਪੋਰਟ ਖਿਲਾਫ ਅਦਾਲਤੀ ਚੁਣੌਤੀ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਵਿਵਾਦ ਸਾਲ 2020 ਵਿਚ ਨਾਲ ਸਬੰਧਤ ਹੈ, ਤਤਕਾਲੀਨ ਲਿਬਰਲ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਵਿਦਿਆਰਥੀਆਂ ਲਈ ਕਰੋੜਾਂ ਡਾਲਰ ਦੇ ਇੱਕ ਸਵੈ-ਸੇਵਕ ਸਰਵਿਸ ਪ੍ਰੋਗਰਾਮ ਨੂੰ ਚਲਾਉਣ ਦੀ ਜ਼ਿੰਮੇਵਾਰੀ WE ਚੈਰਿਟੀ ਨੂੰ ਸੌਂਪੀ ਸੀ।
illegal-firearm-smuggling-through-surrey-border-crossing-leads-to-jail-sentence
Punjabi

ਸਰੀ ਸਰਹੱਦ ਰਾਹੀਂ ਅਮਰੀਕਾ ਤੋਂ ਲੋਡਿਡ ਹਥਿਆਰ ਲਿਆਉਣ ਦੇ ਮਾਮਲੇ ਵਿੱਚ ਪੰਜਾਬੀ ਨੂੰ ਢਾਈ ਸਾਲ ਦੀ ਕੈਦ

ਸਰੀ ਦੀ ਸਰਹੱਦ ਰਾਹੀਂ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ loaded firearm ਦੀ ਤਸਕਰੀ ਕਰਨ ਦੇ ਮਾਮਲੇ ਵਿਚ ਇੱਕ ਪੰਜਾਬੀ ਨੂੰ ਆਰ.ਸੀ.ਐਮ.ਪੀ. ਦੀ ਜਾਂਚ ਤੋਂ ਬਾਅਦ ਢਾਈ ਸਾਲ ਦੀ ਕੈਦ ਅਤੇ 10 ਸਾਲ ਹਥਿਆਰ ਰੱਖਣ 'ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਦੀ ਪਛਾਣ ਜਸਕਰਨ Banth ਵਜੋਂ ਸਾਹਮਣੇ ਆਈ ਹੈ।
supreme-court-issues-notice-to-punjab-cm-bhagwant-mann-aap-leaders-in-2020-protest-case
Punjabi

ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਆਗੂਆਂ ਨੂੰ ਨੋਟਿਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਚੰਡੀਗੜ੍ਹ ਪ੍ਰਸ਼ਾਸਨ ਦੀ ਪਟੀਸ਼ਨ ’ਤੇ ਜਾਰੀ ਕੀਤਾ ਗਿਆ ਹੈ। ਇਸ ਪਟੀਸ਼ਨ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਵਿਚ 2020 ਦੌਰਾਨ ਬਿਜਲੀ ਦੇ ਰੇਟ ਵਧਣ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਦੌਰਾਨ ਦਰਜ ਕੀਤੇ ਗਏ ਦੰਗਿਆਂ ਦੇ ਕੇਸ ਨੂੰ ਰੱਦ ਕਰ ਦਿੱਤਾ ਗਿਆ ਸੀ।
ihit-identifies-langley-homicide-victim-appeals-for-witnesses-and-dashcam-footage
Punjabi

ਲੈਂਗਲੀ ਕਤਲ ਮਾਮਲਾ: IHIT ਨੇ 75 ਸਾਲਾ Larry Greig ਦੀ ਕੀਤੀ,ਪਛਾਣ

ਲੈਂਗਲੀ ਵਿਚ ਹੋਏ ਇੱਕ ਕਤਲ ਦੇ ਮਾਮਲੇ ਵਿਚ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮ੍ਰਿਤਕ ਦੀ ਪਛਾਣ 75 ਸਾਲਾ Larry Greig ਵਜੋਂ ਕੀਤੀ ਹੈ। ਇਹ ਘਟਨਾ ਕੈਨੇਡਾ ਡੇਅ ਯਾਨੀ 1 ਜੁਲਾਈ ਦੀ ਰਾਤ ਨੂੰ ਲਗਭਗ 9:50 ਵਜੇ ਵਾਪਰੀ ਸੀ, ਲੈਂਗਲੀ ਆਰਸੀਐਮਪੀ ਨੂੰ ਪਾਰਕ ਐਵੇਨਿਊ ਅਤੇ Douglas Crescent ਨੇੜੇ ਇੱਕ ਬਜ਼ੁਰਗ ਵਿਅਕਤੀ ਦੇ ਗੰਭੀਰ ਹਾਲਤ ਵਿਚ ਹੋਣ ਦੀ ਖ਼ਬਰ ਮਿਲੀ ਸੀ।
canada-u-s-trade-tensions-deepen-as-major-american-unions-urge-review-of-proposed-tariffs
Punjabi

ਕੈਨੇਡਾ–ਅਮਰੀਕਾ ਵਪਾਰਕ ਤਣਾਅ ਵਿਚਾਲੇ ਦੋ ਵੱਡੀਆਂ ਯੂਨੀਅਨਾਂ ਨੇ ਟੈਰਿਫ਼ਾਂ 'ਤੇ ਮੁੜ ਵਿਚਾਰ ਦੀ ਕੀਤੀ ਅਪੀਲ

ਕੈਨੇਡਾ ਅਤੇ ਵਾਸ਼ਿੰਗਟਨ ਵਿਚਕਾਰ ਵਪਾਰ ਨੂੰ ਲੈ ਕੇ ਚੱਲ ਰਹੇ ਤਣਾਅ ਵਿਚਕਾਰ ਅਮਰੀਕਾ ਦੀਆਂ ਦੋ ਪ੍ਰਮੁੱਖ ਪ੍ਰਾਈਵੇਟ ਸੈਕਟਰ ਯੂਨੀਅਨ ਨੇ ਔਟਵਾ ਨਾਲ ਸਥਿਰ ਅਤੇ ਬੈਲੰਸਡ ਸਬੰਧਾਂ ਦੀ ਵਾਪਸੀ ਲਈ ਜ਼ੋਰਦਾਰ ਮੰਗ ਕੀਤੀ ਹੈ। ਇਨ੍ਹਾਂ ਵਿਚ USW ਯਾਨੀ ਯੂਨਾਈਟਡ ਸਟੀਲਵਰਕਰ ਅਤੇ International Association of Machinists and Aerospace Workers ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link