11.76C Vancouver
ADS

Apr 24, 2026 1:58 PM - Connect Newsroom - Ramandeep Kaur with files from The Canadian Press

ਪੁਲਾੜ ਯਾਤਰੀ ਜੋਸ਼ੂਆ ਕੁਟਰਿਕ ਨੂੰ ਨਾਸਾ ਨੇ ਆਪਣੇ ਸਪੇਸ ਐਕਸ ਕਰੂ-13 ਮਿਸ਼ਨ ਲਈ ਚੁਣਿਆ

Share On
canadian-astronaut-joshua-kutryk-assigned-to-first-space-mission-aboard-spacex-crew-13
The Canadian Space Agency says the flight will mark Kutryk’s first mission to space. He is expected to launch no earlier than mid-September 2026 from Florida.(Photo: The Canadian Press)

ਕੈਨੇਡਾ ਨੂੰ ਸਪੇਸ ਵਿਚ ਇੱਕ ਹੋਰ ਮਾਣ ਮਿਲਣ ਵਾਲਾ ਹੈ। ਕੈਨੇਡੀਅਨ ਸਪੇਸ ਏਜੰਸੀ ਅਨੁਸਾਰ, ਦੇਸ਼ ਦੇ ਪੁਲਾੜ ਯਾਤਰੀ ਜੋਸ਼ੂਆ ਕੁਟਰਿਕ ਨੂੰ ਨਾਸਾ ਨੇ ਆਪਣੇ ਸਪੇਸ ਐਕਸ ਕਰੂ-13 ਮਿਸ਼ਨ ਲਈ ਚੁਣਿਆ ਹੈ। ਇਹ ਮਿਸ਼ਨ ਸਤੰਬਰ 2026 ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਰਵਾਨਾ ਹੋਣ ਦੀ ਉਮੀਦ ਹੈ। ਨਿਊਜ਼ ਰਿਲੀਜ਼ ਮੁਤਾਬਕ, ਇਹ ਕੁਟਰਿਕ ਦਾ ਪਹਿਲਾ ਪੁਲਾੜ ਮਿਸ਼ਨ ਹੋਵੇਗਾ, ਜਿਸ ਵਿਚ ਉਨ੍ਹਾਂ ਦੇ ਨਾਲ ਨਾਸਾ ਦੇ ਤਿੰਨ ਹੋਰ ਪੁਲਾੜ ਯਾਤਰੀ ਵੀ ਸ਼ਾਮਲ ਹੋਣਗੇ।

ਸਪੇਸ ਸਟੇਸ਼ਨ 'ਤੇ ਰਹਿਣ ਦੌਰਾਨ ਉਹ ਮਨੁੱਖੀ ਸਿਹਤ ਨਾਲ ਸਬੰਧਤ ਕਈ ਮਹੱਤਵਪੂਰਨ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਵਿਗਿਆਨਕ ਪ੍ਰਯੋਗ ਕਰਨਗੇ। ਇਸ ਤੋਂ ਇਲਾਵਾ ਉਹ ਸਪੇਸ ਸਟੇਸ਼ਨ ਦੀ ਮੇਨਟੇਨੈਂਸ ਅਤੇ ਓਪਰੇਸ਼ਨਲ ਗਤੀਵਿਧੀਆਂ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਇਹ ਮਿਸ਼ਨ ਭਵਿੱਖ ਦੇ ਚੰਦਰਮਾ ਅਤੇ ਮੰਗਲ ਗ੍ਰਹਿ ਵਰਗੇ ਵੱਡੇ ਪੁਲਾੜ ਮਿਸ਼ਨਾਂ ਲਈ ਇੱਕ ‘ਟੈਸਟ ਬੈੱਡ’ ਵਜੋਂ ਅਹਿਮ ਭੂਮਿਕਾ ਨਿਭਾਏਗਾ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਕੈਨੇਡਾ ਦੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਵੀ 10 ਦਿਨਾਂ ਦੇ ਚੰਦਰਮਾ ਫਲਾਈਬਾਇ ਮਿਸ਼ਨ ਤੋਂ ਵਾਪਸ ਪਰਤੇ ਹਨ, ਜੋ ਇਸ ਮਿਸ਼ਨ 'ਤੇ ਜਾਣ ਵਾਲੇ ਪਹਿਲੇ ਕੈਨੇਡੀਅਨ ਪੁਲਾੜ ਯਾਤਰੀ ਸਨ।

Latest news

flood-alert-issued-for-downtown-peace-river-as-heart-river-levels-rise
Punjabi

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਜਾਰੀ ਕੀਤੀ ਗਈ ਹੜ੍ਹ ਦੀ ਗੰਭੀਰ ਚਿਤਾਵਨੀ

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਵੀਰਵਾਰ ਸ਼ਾਮ ਨੂੰ ਹੜ੍ਹ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ। ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਬਹੁਤ ਹੀ ਥੋੜ੍ਹੇ ਸਮੇਂ ਦੇ ਨੋਟਿਸ'ਤੇ ਘਰ ਖਾਲੀ ਕਰਨ ਲਈ ਤਿਆਰ ਰਹਿਣ। ਇਹ ਅਲਰਟ ਸ਼ਾਮ 4:49 ਵਜੇ ਜਾਰੀ ਕੀਤਾ ਗਿਆ, ਜਿਸ ਤੋਂ ਤੁਰੰਤ ਬਾਅਦ ਕਸਬੇ ਵਿੱਚ ਸਟੇਟ ਔਫ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।
rcmp-investigate-suspicious-death-at-peace-river-gas-station
Punjabi

ਪੀਸ ਰਿਵਰ ਗੈਸ ਸਟੇਸ਼ਨ 'ਤੇ ਸ਼ੱਕੀ ਦੀ ਮੌਤ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਨੌਰਥ ਐਲਬਰਟਾ ਦੇ ਇਕ ਗੈਸ ਸਟੇਸ਼ਨ 'ਤੇ ਚੋਰੀ ਦੀ ਟੈਕਸੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਅਨੁਸਾਰ ਇਹ ਘਟਨਾ ਵੀਰਵਾਰ ਵੱਡੇ ਤੜਕੇ ਲਗਭਗ 2:23 ਵਜੇ ਪੀਸ ਰਿਵਰ ਵਿੱਚ 78 ਸਟ੍ਰੀਟ 'ਤੇ ਸਥਿਤ ਇੱਕ ਪੈਟਰੋ-ਕੈਨੇਡਾ ਗੈਸ ਸਟੇਸ਼ਨ 'ਤੇ ਵਾਪਰੀ।ਘਟਨਾ ਦੇ ਲਗਭਗ ਦੋ ਘੰਟਿਆਂ ਬਾਅਦ ਪੁਲਿਸ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਸੀ।
raghav-chadha-sandeep-pathak-ashok-mittal-join-bjp-after-quitting-aap
Punjabi

ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ

ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਇਕ ਵੱਡਾ ਤੂਫਾਨ ਦੇਖਣ ਨੂੰ ਮਿਲਿਆ ਹੈ, 'ਆਪ' ਦੇ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ 'ਆਪ' ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
canadian-astronaut-joshua-kutryk-assigned-to-first-space-mission-aboard-spacex-crew-13
Punjabi

ਪੁਲਾੜ ਯਾਤਰੀ ਜੋਸ਼ੂਆ ਕੁਟਰਿਕ ਨੂੰ ਨਾਸਾ ਨੇ ਆਪਣੇ ਸਪੇਸ ਐਕਸ ਕਰੂ-13 ਮਿਸ਼ਨ ਲਈ ਚੁਣਿਆ

ਕੈਨੇਡਾ ਨੂੰ ਸਪੇਸ ਵਿਚ ਇੱਕ ਹੋਰ ਮਾਣ ਮਿਲਣ ਵਾਲਾ ਹੈ। ਕੈਨੇਡੀਅਨ ਸਪੇਸ ਏਜੰਸੀ ਅਨੁਸਾਰ, ਦੇਸ਼ ਦੇ ਪੁਲਾੜ ਯਾਤਰੀ ਜੋਸ਼ੂਆ ਕੁਟਰਿਕ ਨੂੰ ਨਾਸਾ ਨੇ ਆਪਣੇ ਸਪੇਸ ਐਕਸ ਕਰੂ-13 ਮਿਸ਼ਨ ਲਈ ਚੁਣਿਆ ਹੈ। ਇਹ ਮਿਸ਼ਨ ਸਤੰਬਰ 2026 ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਰਵਾਨਾ ਹੋਣ ਦੀ ਉਮੀਦ ਹੈ। ਨਿਊਜ਼ ਰਿਲੀਜ਼ ਮੁਤਾਬਕ, ਇਹ ਕੁਟਰਿਕ ਦਾ ਪਹਿਲਾ ਪੁਲਾੜ ਮਿਸ਼ਨ ਹੋਵੇਗਾ, ਜਿਸ ਵਿਚ ਉਨ੍ਹਾਂ ਦੇ ਨਾਲ ਨਾਸਾ ਦੇ ਤਿੰਨ ਹੋਰ ਪੁਲਾੜ ਯਾਤਰੀ ਵੀ ਸ਼ਾਮਲ ਹੋਣਗੇ।
amritpal-singh-formally-arrested-in-ajnala-violence-case-after-nsa-detention-ends
Punjabi

ਅਜਨਾਲਾ ਹਿੰਸਾ ਮਾਮਲਾ: NSA ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਰਸਮੀ ਤੌਰ ’ਤੇ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਤੇ ਦਿਨੀਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਹਿੰਸਾ ਮਾਮਲੇ ਵਿੱਚ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਅੰਮ੍ਰਿਤਪਾਲ ਵਿਰੁੱਧ ਲੱਗੇ ਕੌਮੀਂ ਸੁਰੱਖਿਆ ਐਕਟ ਦੀ ਮਿਆਦ ਖ਼ਤਮ ਹੋਣ ਤੋਂ ਤੁਰੰਤ ਬਾਅਦ ਅਮਲ ਵਿੱਚ ਲਿਆਂਦੀ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link