Feb 4, 2022 8:12 PM - The Canadian Press

ਬੀਜਿੰਗ 'ਚ ਵਿੰਟਰ ਓਲੰਪਿਕਸ ਦਾ ਆਗਾਜ਼ ਹੋ ਗਿਆ ਹੈ।
ਕੈਨੇਡਾ ਦੇ ਫਲੈਗ ਬੀਅਰਰਸ ਮਾਹਰੀ ਫਿਲਿਪ ਪੂਲੇਨ ਅਤੇ ਚਾਰਲਸ ਐਮਲਿਨ ਦੀ ਅਗਵਾਈ 'ਚ ਕੈਨੇਡਾ ਦੇ ਅਥਲੀਟ ਓਲੰਪਿਕਸ ਦੇ ਉਦਘਾਟਨੀ ਸਮਾਗਮ 'ਚ ਸ਼ਾਮਿਲ ਹੋਏ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੇਡਾਂ ਦੇ ਆਗਾਜ਼ ਦਾ ਐਲਾਨ ਕੀਤਾ।
ਖੇਡਾਂ 'ਚ ਸ਼ੁਰੂਆਤੀ ਦੌਰ ਦੇ ਮੁਕਾਬਲਿਆਂ ਦੀ ਸ਼ੁਰੂਆਤ ਬੁੱਧਵਾਰ ਤੋਂ ਹੀ ਹੋ ਚੁੱਕੀ ਸੀ ਪਰ ਮੁੱਖ ਅਤੇ ਮੈਡਲ ਮੁਕਾਬਲੇ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਹਨ।
ਯਾਦ ਰਹੇ ਕੈਨੇਡਾ ਵੱਲੋਂ ਇਨ੍ਹਾਂ ਖੇਡਾਂ ਦਾ ਡਿਪਲੋਮੈਟਿਕ ਬਾਈਕਾਟ ਕੀਤਾ ਗਿਆ ਹੈ।
ਟੀਮ ਕੈਨੇਡਾ ਦੇ ਕਰੀਬ 100 ਮੈਂਬਰ ਉਦਘਾਟਨ ਸਮਾਗਮ 'ਚ ਸ਼ਾਮਿਲ ਸਨ।
ਦੇਸ਼ ਦੇ 215 ਅਥਲੀਟ ਇਨ੍ਹਾਂ ਖੇਡਾਂ 'ਚ ਕੈਨੇਡਾ ਦੀ ਨੁਮਾਇੰਦਗੀ ਕਰ ਰਹੇ ਹਨ।




