14.52C Vancouver
ADS

Oct 23, 2023 7:25 PM - The Canadian Press

ਗਾਜ਼ਾ 'ਚ ਕੈਨੇਡੀਅਨ ਨੇ ਇਜ਼ਰਾਈਲ-ਹਮਾਸ ਯੁੱਧ ਦੀ ਦਿੱਤੀ ਜਾਣਕਾਰੀ, ਹਾਲਤ ਹੋਏ ਵਧੇਰੇ ਖ਼ਤਰਨਾਕ

Share On
canadian-in-gaza-shares-details-about-israel-hamas-war-situation-gets-more-dangerous
Israel is expected to launch a ground offensive in Gaza and says it has stepped up airstrikes in order to reduce the risk to troops in the next stages. (Photo: The Canadian Press)

ਗਾਜ਼ਾ ਵਿੱਚ ਇੱਕ ਕੈਨੇਡੀਅਨ ਵਿਅਕਤੀ ਦਾ ਕਹਿਣਾ ਹੈ ਕਿ ਇਜ਼ਰਾਈਲ-ਹਮਾਸ ਯੁੱਧ ਵਧਦਾ ਜਾ ਰਿਹਾ ਹੈ।

ਇਜ਼ਰਾਈਲੀ ਹਵਾਈ ਹਮਲੇ ਜੋ ਪਹਿਲਾਂ ਲਗਭਗ ਹਰ ਘੰਟੇ ਸੁਣੇ ਜਾਂਦੇ ਸਨ ਹੁਣ ਹਰ ਕੁਝ ਮਿੰਟਾਂ ਵਿੱਚ ਸੁਣੇ ਜਾ ਸਕਦੇ ਹਨ।

ਮਨਸੂਰ ਸ਼ੌਮਨ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਗਾਜ਼ਾ ਉੱਤੇ ਇਜ਼ਰਾਈਲ ਦੀ ਬੰਬਾਰੀ ਲਗਾਤਾਰ ਵਧੀ ਹੈ ਅਤੇ ਇੱਥੋਂ ਤੱਕ ਕਿ ਜਿੱਥੇ ਨਾਗਰਿਕਾਂ ਨੂੰ ਪਹਿਲਾਂ ਪਨਾਹ ਲੈਣ ਦੀ ਸਲਾਹ ਦਿੱਤੀ ਗਈ ਸੀ, ਉਹ ਸੁਰੱਖਿਅਤ ਨਹੀਂ ਹਨ।

ਸ਼ੌਮਨ ਦਾ ਕਹਿਣਾ ਹੈ ਕਿ ਜਿੱਥੇ ਦੱਖਣੀ ਗਾਜ਼ਾ ਹਸਪਤਾਲ ਕੰਪਲੈਕਸ ਦੇ ਨੇੜੇ ਇੱਕ ਹਵਾਈ ਹਮਲਾ ਹੋਇਆ, ਉਸਨੇ ਵੀ ਉੱਥੇ ਪਨਾਹ ਲਈ ਸੀ ਪਰ ਉਹ ਬਚ ਗਿਆ।

ਇਜ਼ਰਾਈਲ ਨੇ ਅਜੇ ਵੀ ਗਾਜ਼ਾ ਵਿੱਚ ਕਿਸੇ ਵੀ ਈਂਧਨ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਹੈ ਤੇ ਲਗਭਗ ਦੋ ਹਫ਼ਤਿਆਂ ਤੋਂ ਬਿਜਲੀ ਬੰਦ ਹੈ।

ਸ਼ੌਮਨ ਦਾ ਜਨਮ ਗਾਜ਼ਾ ਵਿੱਚ ਹੋਇਆ ਸੀ ਪਰ ਉਹ ਕੈਲਗਰੀ ਵਿੱਚ ਰਹਿ ਰਿਹਾ ਸੀ ਤੇ 2006 ਵਿੱਚ ਆਪਣੇ ਪਰਿਵਾਰ ਨਾਲ ਮਿਡਲ ਈਸਟ ਵਿੱਚ ਚਲਾ ਗਿਆ ਸੀ।

ਜ਼ਿਕਰਯੋਗ ਹੈ ਕਿ ਇਸ ਜੰਗ ਵਿੱਚ ਹੁਣ ਤੱਕ 6 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Latest news

greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
vancouver-mayor-ken-sim-seeks-public-safety-referendum
Punjabi

ਵੈਨਕੂਵਰ ਦੇ ਮੇਅਰ ਕੇਨ ਸਿਮ ਵੱਲੋਂ ਜਨਤਕ ਸੁਰੱਖਿਆ ’ਤੇ ਜਨਮਤ ਸੰਗ੍ਰਹਿ ਦੀ ਮੰਗ

ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਅਕਤੂਬਰ ਮਹੀਨੇ ਹੋਣ ਵਾਲੀਆਂ ਮਿਊਂਸਪਲ ਚੋਣਾਂ ਦੇ ਨਾਲ ਹੀ ਜਨਤਕ ਸੁਰੱਖਿਆ ਦੇ ਮੁੱਦੇ ’ਤੇ ਜਨਮਤ ਸੰਗ੍ਰਹਿ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਪ੍ਰੀਮੀਅਰ ਡੇਵਿਡ ਈਬੀ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ ਹਨ। ​
highway-97-in-summerland-temporarily-reopens-under-strict-rules
Punjabi

ਬੀ.ਸੀ. ਦੇ ਸਮਰਲੈਂਡ 'ਚ ਬੰਦ ਹੋਇਆ ਹਾਈਵੇਅ ਸਖ਼ਤ ਨਿਯਮਾਂ ਨਾਲ ਅਸਥਾਈ ਤੌਰ ’ਤੇ ਖੁੱਲ੍ਹਿਆ

ਬੀ.ਸੀ. ਦੇ ਸਮਰਲੈਂਡ ਵਿਚ ਬੰਦ ਹੋਇਆ ਹਾਈਵੇਅ 97 ਸਖ਼ਤ ਨਿਯਮਾਂ ਨਾਲ ਅਸਥਾਈ ਤੌਰ 'ਤੇ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ, ਟ੍ਰਾਂਸਪੋਰਟੇਸ਼ਨ ਮੰਤਰਾਲੇ ਮੁਤਾਬਕ, ਇਹ ਹਾਈਵੇਅ ਰੋਜ਼ਾਨਾ ਸਵੇਰੇ 7 ਤੋਂ ਸ਼ਾਮ 7 ਵਜੇ ਦੇ ਸੀਮਤ ਸਮੇਂ ਲਈ ਹੀ ਖੁੱਲ੍ਹਾ ਹੈ ਅਤੇ ਇਸ ਦੌਰਾਨ ਵਾਹਨਾਂ ਨੂੰ ਸੜਕ 'ਤੇ ਕਿਸੇ ਵੀ ਜਗ੍ਹਾ ਰੁਕਣ ਦੀ ਸਖ਼ਤ ਮਨਾਹੀ ਹੈ।
rcmp-seeks-public-assistance-in-locating-amandeep-singh
Punjabi

ਲੈਂਗਲੀ ਤੋਂ ਪੰਜਾਬੀ ਵਿਅਕਤੀ ਲਾਪਤਾ,ਆਰਸੀਐਮਪੀ ਵਲੋਂ ਕੀਤੀ ਜਾ ਰਹੀ ਭਾਲ

ਲੈਂਗਲੀ ਤੋਂ ਇੱਕ ਪੰਜਾਬੀ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰਸੀਐਮਪੀ ਵਲੋਂ ਉਸ ਦੀ ਪਛਾਣ 45 ਸਾਲਾ ਅਮਨਦੀਪ ਸਿੰਘ ਦੱਸੀ ਗਈ ਹੈ। ਪੁਲਿਸ ਮੁਤਾਬਕ, ਅਮਨਦੀਪ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ 8 ਅਗਸਤ ਨੂੰ ਦਿੱਤੀ ਗਈ ਅਤੇ ਉਸ ਨੂੰ ਆਖਰੀ ਵਾਰ 6 ਅਗਸਤ ਨੂੰ ਦੇਖਿਆ ਗਿਆ ਸੀ।
sukhbir-badal-discharged-from-hospital-gives-first-statement-after-attack
Punjabi

ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਹਮਲੇ ਤੋਂ ਬਾਅਦ ਆਇਆ ਪਹਿਲਾ ਬਿਆਨ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਨਲੇਵਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫ਼ਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link