20.06C Vancouver
ADS

Jul 31, 2020 4:56 PM -

ਫ਼ੈਡਰਲ ਕੋਵਿਡ-19 ਐਕਸਪੋਜ਼ਰ ਅਲਰਟ ਐਪ ਡਾਊਨਲੋਡ ਲਈ ਤਿਆਰ

Share On
canadians-can-now-download-new-covid-19-exposure-alert-smartphone-app
Prime Minister Justin Trudeau rises during a sitting of the Special Committee on the COVID-19 Pandemic in the House of Commons Wednesday July 22, 2020 in Ottawa. THE CANADIAN PRESS/Adrian Wyld

ਕੋਵਿਡ-19 ਦੇ ਚੱਲਦੇ ਫ਼ੈਡਰਲ ਸਰਕਾਰ ਵੱਲੋਂ ਕੌਨਟੈਕਟ ਟ੍ਰੇਸਿੰਗ ਲਈ ਤਿਆਰ ਕਾਰਵਾਈ ਗਈ ਐਪ ਹੁਣ ਆਈਫ਼ੋਨ ਅਤੇ ਐਨਡਰੋਇਡ ਫ਼ੋਨ 'ਤੇ ਡਾਊਨਲੋਡ ਲਈ ਤਿਆਰ ਹੈ।

ਇਸ ਐਪ ਨੂੰ ਡਾਊਨਲੋਡ ਕਰਨ ਵਾਲੇ ਵਿਅਕਤੀ ਜੇਕਰ ਕਿਸੇ ਕੋਵਿਡ-19 ਪੌਜ਼ਿਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹਨ, ਤਾਂ ਉਹਨਾਂ ਨੂੰ ਇਸ ਐਪ ਵੱਲੋਂ ਸਤਰਕ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ "ਕੋਵਿਡ ਅਲਰਟ" ਨਾਮਕ ਇਸ ਐਪ ਦੀ ਉਪਲਬਧਤਾ ਬਾਰੇ ਦੱਸਦੇ ਹੋਏ ਕਿਹਾ ਕਿ ਜਿੰਨੇ ਵੱਧ ਤੋਂ ਵੱਧ ਲੋਕ ਇਸ ਐਪ ਨੂੰ ਡਾਊਨਲੋਡ ਕਰਨਗੇ, ਇਹ ਐਪ ਉਤਨੀ ਹੀ ਵੱਧ ਅਸਰਦਾਰ ਹੋਵੇਗੀ।

ਇਹ ਐਪ, ਨਿੱਜੀ ਡਾਟਾ ਡਾਊਨਲੋਡ ਕੀਤੇ ਬਿਨਾਂ, ਫ਼ੋਨ ਦੀ ਡਿਜੀਟਲ ਪਹਿਚਾਣ ਦੇ ਆਧਾਰ ‘ਤੇ, ਬਾਕੀ ਫ਼ੋਨਾਂ ਦੇ ਸੰਪਰਕ ਵਿੱਚ ਆਏ ਹੋਣ ਬਾਰੇ ਪਤਾ ਲਗਾਉਂਦੀ ਹੈ।

ਜੇਕਰ ਇਸ ਐਪ ਨੂੰ ਡਾਊਨਲੋਡ ਕਰਨ ਵਾਲਾ ਕੋਈ ਵਿਅਕਤੀ ਕੋਵਿਡ-19 ਨਾਲ ਪੀੜਿਤ ਹੁੰਦਾ ਹੈ, ਤਾਂ ਇਹ ਐਪ ਉਹਨਾਂ ਸਾਰੇ ਐਪ ਮਾਲਕਾਂ ਨੂੰ ਚੇਤਾਵਨੀ ਭੇਜੇਗੀ ਜੋ ਉਸ ਪੀੜਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ।

ਫਿਰ ਇਹ ਐਪ ਉਹਨਾਂ ਵਿਅਕਤੀਆਂ ਨੂੰ ਆਪਣੀਆਂ ਸੂਬਾਈ ਸਿਹਤ ਸੇਵਾਵਾਂ ਨੂੰ ਸੰਪਰਕ ਕਰਨ ਲਈ ਉਤਸਾਹਿਤ ਕਰੇਗੀ।

ਟਰੂਡੋ ਨੇ ਦੱਸਿਆ ਕਿ ਫ਼ਿਲਹਾਲ ਸਿਰਫ਼ ਔਨਟੈਰੀਓ ਦੀ ਸਿਹਤ ਪ੍ਰਣਾਲੀ ਨੂੰ ਇਸ ਐਪ ਨਾਲ ਲਿੰਕ ਕੀਤਾ ਗਿਆ ਹੈ, ਪਰ ਕੈਨੇਡਾ ਵਿੱਚ ਕੋਈ ਵੀ ਵਿਅਕਤੀ ਇਸ ਨੂੰ ਡਾਊਨਲੋਡ ਕਰ ਸਕਦਾ ਹੈ ਅਤੇ ਜਲਦ ਹੀ ਬਾਕੀ ਸੂਬੇ ਵੀ ਇਸ ਨਾਲ ਜੁੜਨਗੇ।


Latest news

evacuation-alert-issued-for-10-properties-as-konni-lake-wildfire-burns-out-of-control-in-b-c
Punjabi

ਬੀ.ਸੀ. ਦੇ ਕੈਰੀਬੂ ਇਲਾਕੇ ਵਿੱਚ ਜੰਗਲੀ ਅੱਗ ਕਾਰਨ 10 ਪ੍ਰਾਪਰਟੀਜ਼ ਲਈ ਇਵੈਕੂਏਸ਼ਨ ਆਰਡਰ ਜਾਰੀ

ਬੀ. ਸੀ. ਵਿਚ ਵਾਈਲਡ ਫਾਇਰ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਕੈਰੀਬੂ ਇਲਾਕੇ ਵਿਚ ਬੇਕਾਬੂ ਅੱਗ ਕਾਰਨ ਵੀਰਵਾਰ ਦੇਰ ਰਾਤ ਪ੍ਰਸ਼ਾਸਨ ਨੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ। ਇਹ ਜੰਗਲੀ ਅੱਗ ਕੋਨੀ ਲੇਕ ਵਿਖੇ ਲੱਗੀ ਹੋਈ ਹੈ, ਜਿਸ ਕਾਰਨ 10 ਪ੍ਰਾਪਰਟੀਆਂ ਨੂੰ ਖਤਰੇ ਦੀ ਚਿਤਾਵਨੀ ਦਿੱਤੀ ਗਈ ।
ceasefire-extension-in-lebanon-followed-by-continued-strikes-in-southern-areas
Punjabi

ਲੇਬਨਾਨ ਵਿੱਚ ਜੰਗਬੰਦੀ ਵਧਾਉਣ ਦੇ ਐਲਾਨ ਦੇ ਬਾਵਜੂਦ ਦੱਖਣੀ ਖੇਤਰਾਂ ਵਿੱਚ ਹਮਲੇ ਜਾਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲੇਬਨਾਨ ਵਿੱਚ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਮੈਦਾਨੀ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਦੱਖਣੀ ਲੇਬਨਾਨ ਦੇ ਪਿੰਡ Deir Aames ਵਿੱਚ ਹਾਲ ਹੀ ਵਿੱਚ ਇਜ਼ਰਾਈਲ ਵੱਲੋਂ ਇੱਕ ਹਵਾਈ ਹਮਲਾ ਹੋਇਆ ਹੈ।
abbotsford-police-arrest-repeat-break-and-enter-suspect-allege-breaches-of-court-ordered-conditions
Punjabi

ਅਦਾਲਤੀ ਸ਼ਰਤਾਂ ਦੀ ਉਲੰਘਣਾ ਤੇ ਹੋਰ ਦੋਸ਼ਾਂ ਤਹਿਤ ਐਬਟਸਫੋਰਡ ਪੁਲਿਸ ਨੇ 35 ਸਾਲਾ ਨੌਜਵਾਨ ਕੀਤਾ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਵਿਚ 35 ਸਾਲਾ ਜਸਕਰਨ ਸਿੰਘ ਨੂੰ ਮੁੜ ਗ੍ਰਿਫ਼ਤਾਰ ਕੀਤਾ ਹੈ। ਜਸਕਰਨ ਨੂੰ ਪਹਿਲਾਂ ਨਵੰਬਰ 2025 ਵਿਚ ਪੀਰਡਨਵਿਲੇ ਰੋਡ 'ਤੇ 32500 ਬਲਾਕ ਵਿਚ ਪੈਂਦੇ ਇੱਕ ਘਰ ਵਿਚ ਸੰਨ੍ਹ ਲਾਉਣ ਦੇ ਮਾਮਲੇ ਵਿਚ ਫੜਿਆ ਗਿਆ ਸੀ, ਜਿਸ ਤੋਂ ਬਾਅਦ ਮਾਰਚ 2026 ਵਿਚ ਅਦਾਲਤ ਨੇ ਉਸ ਨੂੰ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਹਾਊਸ ਅਰੈਸਟ ਦੀਆਂ ਸਖ਼ਤ ਸ਼ਰਤਾਂ 'ਤੇ ਰਿਹਾਅ ਕੀਤਾ ਸੀ।
federal-deficit-reaches-25-5b-in-first-11-months-of-2025-26-fiscal-year
Punjabi

2025–26 ਦੇ ਪਹਿਲੇ 11 ਮਹੀਨਿਆਂ ਵਿੱਚ ਫੈਡਰਲ ਘਾਟਾ $25.5 ਬਿਲੀਅਨ ਤੱਕ ਪਹੁੰਚਿਆ

ਕੈਨੇਡਾ ਦੀ ਫੈਡਰਲ ਸਰਕਾਰ ਨੇ ਵਿੱਤੀ ਸਾਲ 2025-26 ਦੇ ਪਹਿਲੇ 11 ਮਹੀਨਿਆਂ ਯਾਨੀ ਅਪ੍ਰੈਲ ਤੋਂ ਫਰਵਰੀ ਦੌਰਾਨ $25.5 ਬਿਲੀਅਨ ਦਾ ਘਾਟਾ ਦਰਜ ਕੀਤਾ ਹੈ। ਵਿੱਤੀ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਇਹ ਘਾਟਾ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਰਹੇ $19.3ਬਿਲੀਅਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।
flood-alert-issued-for-downtown-peace-river-as-heart-river-levels-rise
Punjabi

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਜਾਰੀ ਕੀਤੀ ਗਈ ਹੜ੍ਹ ਦੀ ਗੰਭੀਰ ਚਿਤਾਵਨੀ

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਵੀਰਵਾਰ ਸ਼ਾਮ ਨੂੰ ਹੜ੍ਹ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ। ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਬਹੁਤ ਹੀ ਥੋੜ੍ਹੇ ਸਮੇਂ ਦੇ ਨੋਟਿਸ'ਤੇ ਘਰ ਖਾਲੀ ਕਰਨ ਲਈ ਤਿਆਰ ਰਹਿਣ। ਇਹ ਅਲਰਟ ਸ਼ਾਮ 4:49 ਵਜੇ ਜਾਰੀ ਕੀਤਾ ਗਿਆ, ਜਿਸ ਤੋਂ ਤੁਰੰਤ ਬਾਅਦ ਕਸਬੇ ਵਿੱਚ ਸਟੇਟ ਔਫ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link