15.29C Vancouver
ADS

Jun 6, 2024 3:05 PM - The Canadian Press

ਟਰੂਡੋ ਜੂਨੋ ਬੀਚ ਵਿਖੇ ਡੀ-ਡੇਅ ਦੀ 80ਵੀਂ ਵਰ੍ਹੇਗੰਢ ਮੌਕੇ ਆਯੋਜਿਤ ਕੀਤੇ ਗਏ ਕੈਨੇਡੀਅਨ ਸਮਾਰੋਹ ਵਿਚ ਹੋਏ ਸ਼ਾਮਲ

Share On
canadians-remember-80th-anniversary-of-d-day-as-sun-shines-on-juno-beach-in-normandy
Prime Minister Justin Trudeau, French President Gabriel Attal and Prince William are among dignitaries visiting Juno Beach, where flags bearing the maple leaf are fluttering in the breeze.(Photo: The Canadian Press)

ਕੈਨੇਡੀਅਨ ਫੋਰਸਿਜ਼ ਵਲੋਂ ਅੱਜ ਦੇ ਦਿਨ ਫਰਾਂਸ ਦੇ ਨੌਰਮੈਂਡੀ ਨੂੰ ਨਾਜ਼ੀ ਫੌਜਾਂ ਤੋਂ ਆਜ਼ਾਦ ਕਰਵਾਉਣ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੌਰਮੈਂਡੀ ਦੇ ਜੂਨੋ ਬੀਚ ਵਿਖੇ ਡੀ-ਡੇਅ ਦੀ 80ਵੀਂ ਵਰ੍ਹੇਗੰਢ ਮੌਕੇ ਆਯੋਜਿਤ ਕੀਤੇ ਗਏ ਕੈਨੇਡੀਅਨ ਸਮਾਰੋਹ ਵਿਚ ਸ਼ਾਮਲ ਹੋਏ, ਟਰੂਡੋ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਤੋਂ ਅੱਸੀ ਸਾਲ ਪਹਿਲਾਂ 14,000 ਤੋਂ ਵੱਧ ਕੈਨੇਡੀਅਨ ਨੇ ਇਤਿਹਾਸ ਦੇ ਸਭ ਤੋਂ ਵੱਡੇ ਸਾਂਝੇ ਸਮੁੰਦਰੀ, ਹਵਾਈ ਅਤੇ ਜ਼ਮੀਨੀ ਫੌਜੀ ਓਪਰੇਸ਼ਨ ਤਹਿਤ ਨੌਰਮੈਂਡੀ ਵਿਚ ਦਾਖਲ ਹੋ ਕੇ ਨਾਜ਼ੀਆਂ ਦੇ ਕਬਜ਼ੇ ਤੋਂ ਫਰਾਂਸ ਨੂੰ ਛਡਾਉਣ ਲਈ ਯੋਗਦਾਨ ਪਾਇਆ ਅਤੇ ਦੂਜੇ ਵਿਸ਼ਵ ਯੁੱਧ ਦੇ ਖਾਤਮੇ ਦੀ ਨੀਂਹ ਰੱਖੀ।

ਟਰੂਡੋ ਨੇ ਸੰਬੋਧਨ ਵਿਚ ਇਹ ਵੀ ਵਾਰਨਿੰਗ ਦਿੱਤੀ ਕਿ ਲੋਕਤੰਤਰ ਦੀ ਸਥਾਪਨਾ ਕੋਈ ਸੰਯੋਗਵਸ਼ ਨਹੀਂ ਹੋਈ, ਇਸ ਲਈ ਸੰਘਰਸ਼ ਹੁਣ ਵੀ ਜਾਰੀ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਅੱਜ ਵੀ ਖਤਰੇ ਵਿਚ ਹੈ। ਇਹ ਉਨ੍ਹਾਂ ਹਮਲਾਵਰਾਂ ਤੋਂ ਖਤਰੇ ਵਿਚ ਹੈ ਜੋ ਸਰਹੱਦਾਂ ਨੂੰ ਮੁੜ ਖਿੱਚਣਾ ਚਾਹੁੰਦੇ ਹਨ, ਨਾਲ ਹੀ ਗਲਤ ਜਾਣਕਾਰੀ, ਅਤੇ ਵਿਦੇਸ਼ੀ ਦਖ਼ਲ ਵੀ ਲੋਕਤੰਤਰ ਲਈ ਖ਼ਤਰਾ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਉਨ੍ਹਾਂ ਸਾਬਕਾ ਸੈਨਿਕ ਦਾ ਰਿਣੀ ਹੈ ਜਿਨ੍ਹਾਂ ਨੇ ਸਾਡੀ ਸਮੂਹਿਕ ਆਜ਼ਾਦੀ ਤੇ ਲੋਕਤੰਤਰ ਦੀ ਸਥਾਪਨਾ ਲਈ ਕੁਰਬਾਨੀਆਂ ਦਿੱਤੀਆਂ।

ਗੌਰਤਲਬ ਹੈ ਕਿ 6 ਜੂਨ, 1944 ਨੂੰ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਫਰੀ ਫੈਂਚ ਫੋਰਸਿਜ਼ ਦੇ ਲਗਭਗ 160,000 ਸੈਨਿਕਾਂ ਨੇ ਨੌਰਮੈਂਡੀ ਵਿਚ ਦਾਖ਼ਲ ਹੋ ਕੇ ਨਾਜ਼ੀ ਸੈਨਿਕਾਂ ਖਿਲਾਫ ਲੜਾਈ ਸ਼ੁਰੂ ਕੀਤੀ ਸੀ, ਜਿਸ ਨੇ ਦੂਜੇ ਵਿਸ਼ਵ ਦੀ ਦਿਸ਼ਾ ਬਦਲੀ ਅਤੇ 11 ਮਹੀਨਿਆਂ ਬਾਅਦ ਅਡੌਲਫ ਹਿਟਲਰ ਦੇ ਪਤਨ ਦਾ ਕਾਰਨ ਬਣੀ।

Latest news

canada-could-get-tariff-relief-on-steel-aluminum-and-automobiles
Punjabi

ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਜ਼ 'ਤੇ ਕੈਨੇਡਾ ਨੂੰ ਮਿਲ ਸਕਦੀ ਹੈ ਟੈਰਿਫ ਰਾਹਤ

ਕੈਨੇਡਾ ਨੂੰ ਅਮਰੀਕਾ ਨਾਲ ਤਾਜ਼ਾ ਡੀਲ ਵਿਚ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਜ਼ 'ਤੇ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ। ਰਿਪੋਰਟਸ ਮੁਤਾਬਕ, ਅਮਰੀਕਾ ਅਤੇ ਕੈਨੇਡਾ ਵਿਚਾਲੇ ਅੰਤਿਮ ਰੂਪ ਦਿੱਤੇ ਜਾ ਰਹੇ ਨਵੇਂ ਵਪਾਰਕ ਸਮਝੌਤੇ ਦੇ ਹਿੱਸੇ ਵਜੋਂ ਵਾਸ਼ਿੰਗਟਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਕੁਝ ਨਿਰਯਾਤ 'ਤੇ ਮੌਜੂਦਾ 50 ਫੀਸਦੀ ਟੈਰਿਫ ਨੂੰ ਘਟਾ ਕੇ 25 ਫੀਸਦੀ ਕਰ ਸਕਦਾ ਹੈ।
calgary-police-officer-to-stand-trial-for-murder-after-two-die-in-slow-speed-chase
Punjabi

ਕੈਲਗਰੀ ਪੁਲਿਸ ਅਧਿਕਾਰੀ ’ਤੇ ਚੱਲੇਗਾ ਦੋਹਰੇ ਕਤਲ ਦਾ ਮੁਕੱਦਮਾ

ਕੈਲਗਰੀ ਪੁਲਿਸ ਦੇ ਇੱਕ ਅਧਿਕਾਰੀ ਵਿਰੁੱਧ ਦੋ ਵਿਅਕਤੀਆਂ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੁੱਢਲੀ ਪੁੱਛਗਿੱਛ ਦੀ ਸਮਾਪਤੀ ਤੋਂ ਬਾਅਦ ਜੱਜ ਨੇ ਕਾਂਸਟੇਬਲ ਕ੍ਰੇਗ ਸਟੋਥਾਰਡ ਨੂੰ ਇਸ ਮੁਕੱਦਮੇ ਦਾ ਸਾਹਮਣਾ ਕਰਨ ਦੇ ਆਦੇਸ਼ ਦਿੱਤੇ।
canada-confirms-trade-deal-with-u-s-details-expected-friday
Punjabi

ਕੈਨੇਡਾ-ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੀ ਪੁਸ਼ਟੀ, ਸ਼ੁੱਕਰਵਾਰ ਨੂੰ ਸਾਹਮਣੇ ਆ ਸਕਦੇ ਹਨ ਵੇਰਵੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡਾ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਰ ਸੈਕਟਰ ਲਈ ਸਭ ਤੋਂ ਵਧੀਆ ਡੀਲ ਹੋਵੇਗੀ ਅਤੇ ਉਨ੍ਹਾਂ ਭਵਿੱਖ ਦੇ ਵਪਾਰਕ ਸਬੰਧਾਂ ਵਿਚ ਵਧੇਰੇ ਸਥਿਰਤਾ ਆਉਣ ਦੀ ਵੀ ਉਮੀਦ ਜਤਾਈ ਹੈ।
various-sikh-organisations-support-punjab-bandh-call
Punjabi

'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੀਤਾ ਸਮਰਥਨ

ਪੰਜਾਬ ਦੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ 'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਪੰਜਾਬ ਬੰਦ' ਦਾ ਸਮਰਥਨ ਕਰਦਿਆਂ 21 ਅਗਸਤ ਨੂੰ ਕਮੇਟੀ ਦੇ ਦਫ਼ਤਰ ਅਤੇ ਸਬੰਧਤ ਸਾਰੇ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
vancouver-granville-street-homicide-35-year-old-man-arrested
Punjabi

ਵੈਨਕੂਵਰ ਪੁਲਿਸ ਨੇ ਗ੍ਰੈਨਵਿਲ ਸਟ੍ਰੀਟ ਕਤਲ ਮਾਮਲੇ ’ਚ 35 ਸਾਲਾ ਵਿਅਕਤੀ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਗ੍ਰੈਨਵਿਲ ਸਟ੍ਰੀਟ 'ਤੇ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ 35 ਸਾਲਾ ਜੇਮਜ਼ ਕ੍ਰਿਸਟੋਫਰ ਹੋਲਮਗ੍ਰੇਨ ਦੱਸੀ ਗਈ ਹੈ। ਇਹ ਮਾਮਲਾ 17 ਨਵੰਬਰ 2025 ਦਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link