13.07C Vancouver
ADS

Aug 2, 2024 3:39 PM - The Canadian Press

ਕੈਨੇਡੀਅਨਾਂ ਨੂੰ ਲੇਬਨਾਨ ਛੱਡਣ ਦੀ ਕੀਤੀ ਗਈ ਅਪੀਲ, ਵੱਧ ਰਹੇ ਤਣਾਅ ਕਾਰਨ ਉਡਾਣਾਂ ਹੋਈਆਂ ਰੱਦ

Share On
canadians-urged-to-leave-lebanon-as-flights-cancelled-amid-growing-tensions
The fear that her young daughters might witness violence does cause some concern, she said, but so far she has not personally seen any sign of conflict.(Photo: The Canadian Press)

ਕੈਨੇਡਾ ਸਰਕਾਰ ਵਲੋਂ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਵੱਧ ਰਹੇ ਤਣਾਅ ਕਾਰਨ ਕੈਨੇਡੀਅਨਾਂ ਨੂੰ ਵਾਰ-ਵਾਰ ਲੇਬਨਾਨ ਛੱਡਣ ਦੀ ਕੀਤੀ ਜਾ ਰਹੀ ਬੇਨਤੀ ਵਿਚਕਾਰ ਸੈਂਕੜੇ ਕੈਨੇਡੀਅਨ ਫਲਾਈਟਸ ਰੱਦ ਹੋਣ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟਸ ਮੁਤਾਬਕ, 21,399 ਕੈਨੇਡੀਅਨਾਂ ਨੇ ਔਟਵਾ ਨੂੰ ਲੇਬਨਾਨ ਵਿਚ ਹੋਣ ਦੀ ਜਾਣਕਾਰੀ ਦਿੱਤੀ ਹੈ।

ਇਨ੍ਹਾਂ ਵਿਚੋਂ ਇੱਕ ਲਾਰਾ ਸਲਾਮੇਹ ਨੇ ਦੱਸਿਆ ਕਿ ਉਨ੍ਹਾਂ ਨੇ ਵੀਰਵਾਰ ਨੂੰ ਬੇਰੂਤ ਤੋਂ ਆਪਣੇ ਪਤੀ ਤੇ ਦੋ ਧੀਆਂ ਨਾਲ ਮਾਂਟਰੀਅਲ ਲਈ ਉਡਾਣ ਭਰਨੀ ਸੀ ਪਰ ਇੱਕ ਰਾਤ ਪਹਿਲਾਂ ਹੀ ਉਨ੍ਹਾਂ ਦੀ ਫਲਾਈਟ ਰੱਦ ਹੋ ਗਈ।

ਸਲਾਮੇਹ ਨੇ ਕਿਹਾ ਕਿ ਏਅਰ ਫਰਾਂਸ ਨੇ ਉਨ੍ਹਾਂ ਨੂੰ ਦੱਸਿਆ ਕਿ ਅਣਸੁਖਾਵੇਂ ਮਾਹੌਲ ਕਾਰਨ ਫਲਾਈਟ ਰੱਦ ਕਰ ਦਿੱਤੀ ਗਈ ਹੈ। ਗਲੋਬਲ ਅਫੇਅਰਜ਼ ਕੈਨੇਡਾ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ ਕਿ ਕੈਨੇਡੀਅਨ ਇਸ ਭਰੋਸੇ ਨਾ ਰਹਿਣ ਕਿ ਜੇ ਯੁੱਧ ਛਿੜ ਜਾਂਦਾ ਹੈ ਤਾਂ ਸਰਕਾਰ ਉਨ੍ਹਾਂ ਨੂੰ ਉੱਥੋਂ ਕੱਢਣ ਲਈ ਫਲਾਈਟਸ ਚਲਾਵੇਗੀ।

ਡਿਪਾਰਟਮੈਂਟ ਦਾ ਕਹਿਣਾ ਹੈ ਕਿ ਅਜਿਹਾ ਸੰਭਵ ਨਹੀਂ ਹੋਵੇਗਾ। ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਜੋ ਫਲਾਈਟਸ ਉਪਲਬਧ ਹਨ ਉਨ੍ਹਾਂ ਦਾ ਮੌਕਾ ਉਠਾਉਂਦੇ ਕੈਨੇਡੀਅਨਾਂ ਨੂੰ ਲੇਬਨਾਨ ਤੋਂ ਤੁਰੰਤ ਨਿਕਲਣਾ ਚਾਹੀਦਾ ਹੈ। ਗੌਰਤਲਬ ਹੈ ਕਿ ਹਿਜ਼ਬੁੱਲਾ ਨੇ ਚਿਤਾਵਨੀ ਦਿੱਤੀ ਹੈ ਕਿ ਇਜ਼ਰਾਇਲ ਨਾਲ ਉਸ ਦਾ ਟਕਰਾਅ ਇੱਕ ਨਵੇਂ ਪੜਾਅ ਵਿਚ ਦਾਖਲ ਹੋ ਗਿਆ ਹੈ।

Latest news

montreal-to-equip-police-with-body-cameras-give-officers-new-powers
Punjabi

ਨਵੇਂ ਅਧਿਕਾਰਾਂ ਅਤੇ ਬਾਡੀ ਕੈਮਰੇ ਨਾਲ ਲੈਸ ਹੋਵੇਗੀ ਮਾਂਟਰੀਅਲ ਪੁਲਿਸ

ਮਾਂਟਰੀਅਲ ਸਿਟੀ ਨੇ ਪੁਲਿਸ ਨੂੰ ਜਲਦ ਬਾਡੀ ਕੈਮਰੇ ਨਾਲ ਤਾਇਨਾਤ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਪਾਵਰ ਦੇਣ ਦੀ ਯੋਜਨਾ ਬਣਾਈ ਹੈ। ਸਿਟੀ ਵਲੋਂ ਇਸ ਸਬੰਧ ਵਿਚ ਇੱਕ ਨਵਾਂ ਬਾਇ ਲਾਅ ਲਿਆਂਦਾ ਜਾ ਰਿਹਾ ਹੈ, ਜਿਸ ਤਹਿਤ ਪੁਲਿਸ ਅਧਿਕਾਰੀ ਤੇ ਸਿਟੀ ਕਰਮਚਾਰੀਆਂ ਦੀ ਬੇਇੱਜ਼ਤੀ ਕਰਨ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
majithia-hints-at-possible-revival-of-akali-bjp-alliance-in-punjab
Punjabi

ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਅਕਾਲੀ-ਭਾਜਪਾ ਗੱਠਜੋੜ ਮੁੜ ਹੋਣ ਦੇ ਦਿੱਤੇ ਸੰਕੇਤ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਮੁੜ ਇੱਕਜੁੱਟ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਆਉਣ ਵਾਲੇ ਸਮੇਂ ਵਿੱਚ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਵਿੱਚ ਬੈਠ ਕੇ ਇਸ ਬਾਰੇ ਅੰਤਿਮ ਫੈਸਲਾ ਲਵੇਗੀ।
one-person-dies-after-drowning-in-cultus-lake-near-chilliwack
Punjabi

ਚਿਲੀਵੈਕ ਵਿੱਚ ਕਲਟਸ ਲੇਕ ’ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ

ਚਿਲੀਵੈਕ ਵਿਖੇ ਵੀਰਵਾਰ ਦੁਪਹਿਰ ਨੂੰ ਕਲਟਸ ਲੇਕ ਦੇ ਪਾਣੀ ਵਿਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਪਿਛਲੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਐਂਟਰੈਂਸ ਬੇਅ ਖੇਤਰ ਵਿਚ ਵਾਪਰੀ ਦੂਜੀ ਜਾਨਲੇਵਾ ਘਟਨਾ ਹੈ। ਚਿਲੀਵੈਕ ਆਰਸੀਐਮਪੀ ਦੀ ਮੀਡੀਆ ਰਿਲੇਸ਼ਨ ਔਫੀਸਰ ਕਾਰਪੋਰਲ ਕਾਰਮੇਨ ਕੀਨਰ ਮੁਤਾਬਕ, ਪੁਲਿਸ ਨੂੰ ਕੱਲ੍ਹ ਦੁਪਹਿਰ ਲਗਭਗ 1:12 ਵਜੇ ਐਂਟਰੈਂਸ ਬੇਅ ਕੋਲ ਪਾਣੀ ਵਿਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਇਤਲਾਹ ਮਿਲੀ ਸੀ, ਜੋ ਪਹਿਲਾਂ inflatable boat 'ਤੇ ਸਵਾਰ ਸੀ।
canada-u-s-trade-talks-continue-as-tariff-deadline-approaches-2
Punjabi

ਕੈਨੇਡਾ-ਅਮਰੀਕਾ ਵਪਾਰ ਸਮਝੌਤੇ ਦੀ ਡੈਡਲਾਈਨ ਨੇੜੇ, ਟੈਰਿਫ ਘਟਾਉਣ ਬਾਰੇ ਗੱਲਬਾਤ ਜਾਰੀ

ਕੈਨੇਡਾ ਦੇ $28 ਬਿਲੀਅਨ ਦੇ ਨਿਰਯਾਤ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਜਾਣ ਵਾਲੇ 50 ਫ਼ੀਸਦੀ ਟੈਰਿਫ ਦੀ ਡੈਡਲਾਈਨ ਅੱਜ ਅੱਧੀ ਰਾਤ ਨੂੰ ਖ਼ਤਮ ਹੋ ਰਹੀ ਹੈ ਅਤੇ ਦੋਵਾਂ ਧਿਰਾਂ ਵਲੋਂ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਮੁਤਾਬਕ, ਦੋਵੇਂ ਮੁਲਕ ਸਮਝੌਤੇ ਦੇ ਬਹੁਤ ਨੇੜੇ ਹਨ।
single-vehicle-collision-leads-to-drug-trafficking-investigation
Punjabi

ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਕੀਤੀ ਮਦਦ

ਵੈਨਕੂਵਰ ਆਈਲੈਂਡ ਦੇ ਕੋਲਵੁੱਡ ਸ਼ਹਿਰ ਵਿਚ ਬੀਤੀ ਰਾਤ ਇੱਕ ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਮਦਦ ਕੀਤੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਰਾਤ ਲਗਭਗ ਪੌਣੇ 9 ਵਜੇ ਆਈਲੈਂਡ ਹਾਈਵੇਅ ਅਤੇ ਵੇਲ ਰੋਡ ਦੇ ਇੰਟਰਸੈਕਸ਼ਨ ਨੇੜੇ ਇੱਕ ਪਿਕਅੱਪ ਟਰੱਕ ਦੇ ਟੈਲੀਫੋਨ ਦੇ ਖੰਭੇ ਨਾਲ ਟਕਰਾਉਣ ਦੀ ਰਿਪੋਰਟ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link