13.14C Vancouver
ADS

May 13, 2025 6:35 PM - Connect Newsroom

ਕਾਰਨੀ ਨੇ ਅਪਰਾਧਿਕ ਮਾਮਲਿਆਂ ਨੂੰ ਨੱਥ ਪਾਉਣ ਦੀ ਯੋਜਨਾ ਦਾ ਕੀਤਾ ਐਲਾਨ

Share On
carney-announces-plan-to-crack-down-on-crime
Prime Minister Mark Carney announced today that his government is going to tighten the Criminal Code to make it difficult for defendants charged with car theft and human trafficking to get bail.(Photo: The Canadian Press)

ਕੈਨੇਡਾ ਵਿਚ ਜਲਦ ਹੀ ਕਾਰ ਚੋਰੀ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਚਾਰਜ ਕੀਤੇ ਜਾਣ ਵਾਲੇ ਮੁਲਜ਼ਮਾਂ ਨੂੰ ਜ਼ਮਾਨਤ ਮਿਲਣਾ ਮੁਸ਼ਕਲ ਹੋ ਜਾਵੇਗਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਐਲਾਨ ਕੀਤਾ ਹੈ ਕਿ ਘਰਾਂ ਵਿਚ ਘੁਸਪੈਠ ਕਰਕੇ ਕਾਰਾਂ ਚੋਰੀ ਕਰਨ ਦੇ ਸਿਲਸਿਲੇ ਵਿਚ ਚਾਰਜ ਕੀਤੇ ਜਾਣ ਵਾਲੇ ਮੁਲਜ਼ਮਾਂ ਅਤੇ ਮਨੁੱਖੀ ਤਸਕਰੀ ਦੇ ਦੋਸ਼ੀਆਂ ਲਈ ਜ਼ਮਾਨਤ ਨੂੰ ਮੁਸ਼ਕਲ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਕ੍ਰਿਮੀਨਲ ਕੋਡ ਨੂੰ ਸਖ਼ਤ ਕਰਨ ਜਾ ਰਹੀ ਹੈ।

ਇਸ ਦੇ ਨਾਲ ਹੀ ਪੀ. ਐੱਮ. ਕਾਰਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਮੰਤਰੀ ਮੰਡਲ ਦੀ ਪਹਿਲੀ ਬੈਠਕ ਭਲਕੇ ਹੋਵੇਗੀ। ਉਨ੍ਹਾਂ ਇਹ ਵੀ ਦੁਹਰਾਇਆ ਕਿ ਮੱਧ ਵਰਗ ਲਈ ਇਨਕਮ ਟੈਕਸ ਵਿਚ ਕਟੌਤੀ ਕੈਨੇਡਾ ਡੇਅ ਤੋਂ ਲਾਗੂ ਹੋ ਜਾਵੇਗੀ।

Latest news

cbsa-issues-dozens-of-removal-orders-in-gta-amid-extortion-related-immigration-investigations
Punjabi

ਐਕਸਟੋਸ਼ਨ ਨਾਲ ਸੰਭਾਵਿਤ ਸਬੰਧਾਂ ਕਾਰਨ ਜੀ.ਟੀ.ਏ. ਵਿਚ ਦਰਜਨਾਂ ਲੋਕਾਂ ਖ਼ਿਲਾਫ਼ ਰੀਮੂਵਲ ਔਰਡਰ ਹੋਏ ਜਾਰੀ

ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਐਕਸਟੋਸ਼ਨ ਦੀਆਂ ਗਤੀਵਿਧੀਆਂ ਨਾਲ ਸੰਭਾਵਿਤ ਸਬੰਧਾਂ ਦੇ ਚੱਲਦਿਆਂ ਗ੍ਰੇਟਰ ਟੋਰਾਂਟੋ ਏਰੀਏ ਵਿਚ ਦਰਜਨਾਂ ਲੋਕਾਂ ਖ਼ਿਲਾਫ਼ ਰੀਮੂਵਲ ਔਰਡਰ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਅਗਸਤ ਵਿਚ ਪੈਸੀਫਿਕ ਅਤੇ ਪ੍ਰੈਰੀ ਖੇਤਰਾਂ ਤੋਂ ਸ਼ੁਰੂ ਹੋਈ ਇਮੀਗ੍ਰੇਸ਼ਨ ਜਾਂਚ ਦੇ ਦਾਇਰੇ ਨੂੰ ਨਵੰਬਰ ਵਿਚ ਜੀ.ਟੀ.ਏ.ਤੱਕ ਵਧਾਇਆ ਗਿਆ ਸੀ।
new-charges-laid-against-two-men-in-surrey-extortion-and-shooting-case
Punjabi

ਸਰੀ ਸ਼ੂਟਿੰਗ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨਵੇਂ ਦੋਸ਼ ਦਰਜ

ਸਰੀ ਪੁਲਿਸ ਨੇ ਜਬਰਨ ਵਸੂਲੀ ਅਤੇ ਸ਼ੂਟਿੰਗ ਦੇ ਮਾਮਲੇ ਵਿਚ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ 'ਤੇ ਨਵੇਂ ਚਾਰਜਿਜ਼ ਲਗਾਏ ਹਨ, ਜਿਸ ਵਿਚ ਗੋਲੀ ਚਲਾਉਣ ਅਤੇ ਲੋਡਡ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਹਨ। ਦੋਵਾਂ ਨੂੰ ਪੁਲਿਸ ਨੇ 26 ਜਨਵਰੀ ਨੂੰ ਇੱਕ ਘਰ 'ਤੇ ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਗੱਡੀ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਥਿਆਰਬੰਦ ਗਤੀਵਿਧੀਆਂ ਦੇ ਨਵੇਂ ਦੋਸ਼ ਲੱਗੇ ਹਨ। ​
heavy-rain-warning-issued-for-central-alberta
Punjabi

ਸੈਂਟਰਲ ਅਲਬਰਟਾ 'ਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਜਾਰੀ ਕੀਤੀ ਗਈ ਚਿਤਾਵਨੀ

ਸੈਂਟਰਲ ਅਲਬਰਟਾ ਵਿਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਕੁਝ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਸੜਕਾਂ ਟੁੱਟਣ ਸਣੇ ਹੋਰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਦਰਮਿਆਨ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ।
powerful-earthquake-strikes-venezuela-massive-casualties-feared
Punjabi

ਭੂਚਾਲ ਦੇ ਭਿਆਨਕ ਝਟਕਿਆਂ ਨੇ ਵੈਨੇਜ਼ੁਏਲਾ ਨੂੰ ਝੰਬਿਆ,ਸੈਂਕੜੇ ਲੋਕਾਂ ਦੀ ਹੋਈ ਮੌਤ

ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦੀ ਖ਼ਬਰ ਹੈ,ਇਸ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਹਜਾਰਾਂ ਲੋਕ ਜ਼ਖ਼ਮੀ ਹੋਏ ਹਨ। ਭੂਚਾਲ 'ਚ 10 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
carney-trump-speak-by-phone-ahead-of-nato-summit-next-month
Punjabi

ਨੈਟੋ ਸੰਮੇਲਨ ਤੋਂ ਪਹਿਲਾਂ ਪੀ.ਐਮ. ਕਾਰਨੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਫ਼ੋਨ 'ਤੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਮਹੀਨੇ ਹੋਣ ਵਾਲੇ ਨੈਟੋ ਸ਼ਿਖਰ ਸੰਮੇਲਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ, ਜਿਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕੀਤੀ ਗਈ ਹੈ। ਹਾਲਾਂਕਿ, ਕਾਰਨੀ ਦੇ ਦਫ਼ਤਰ ਵੱਲੋਂ ਇਸ ਗੱਲਬਾਤ ਸਬੰਧੀ ਮਹਿਜ਼ ਇੱਕ ਲਾਈਨ ਦਾ ਸੰਖੇਪ ਬਿਆਨ ਜਾਰੀ ਕੀਤਾ ਗਿਆ ਹੈ,ਜਿਸ ਵਿਚ ਬੁੱਧਵਾਰ ਨੂੰ ਦੋਵਾਂ ਲੀਡਰਸ ਵਿਚਾਲੇ ਹੋਈ ਚਰਚਾ ਦੇ ਮੁੱਖ ਮੁੱਦਿਆਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link