15.76C Vancouver
ADS

Jun 25, 2025 5:06 PM - Connect Newsroom

ਕੈਨੇਡਾ 2035 ਤੱਕ ਜੀ.ਡੀ.ਪੀ. ਦਾ 5% ਰੱਖਿਆ 'ਤੇ ਖਰਚ ਕਰੇਗਾ: ਕਾਰਨੀ

Share On
carney-says-canada-to-spend-5-of-gdp-on-defence-by-2035
The new target was approved during a NATO summit in the Netherlands today, a significant policy victory for President Donald Trump.(Photo: The Canadian Press)

ਕੈਨੇਡਾ ਸਣੇ ਨੈਟੋ ਦੇ ਸਾਥੀ ਮੁਲਕਾਂ ਨੇ ਅਗਲੇ 10 ਸਾਲਾਂ ਵਿਚ ਡਿਫੈਂਸ ਖ਼ਰਚ ਨੂੰ ਜੀਡੀਪੀ ਦੇ ਪੰਜ ਫੀਸਦੀ ਤੱਕ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਮਤਲਬ ਹੈ ਕਿ ਔਟਵਾ ਸਮੇਤ ਪੱਛਮੀ ਮੁਲਕ 2035 ਤੱਕ ਡਿਫੈਂਸ ਉੱਤੇ ਵੱਡਾ ਇਨਵੈਸਟ ਕਰਨ ਜਾ ਰਹੇ ਹਨ।

ਨੀਦਰਲੈਂਡ ਵਿਚ ਅੱਜ ਨੈਟੋ ਸੰਮੇਲਨ ਦੌਰਾਨ ਇਸ ਨਵੇਂ ਟਾਰਗੇਟ ਨੂੰ ਮਨਜ਼ੂਰੀ ਦਿੱਤੀ ਗਈ, ਇਸ ਫੈਸਲੇ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇੱਕ ਮਹੱਤਵਪੂਰਨ ਨੀਤੀਗਤ ਜਿੱਤ ਮਿਲੀ ਹੈ। ਨੈਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਨੇ ਡਿਫੈਂਸ ਖਰ਼ਚ ਵਧਾਉਣ ਲਈ ਟਰੰਪ ਦੀ ਸ਼ਲਾਘਾ ਕਰਦੇ ਹੋਏ ਬੈਠਕ ਦੀ ਸ਼ੁਰੂਆਤ ਕੀਤੀ।

ਪੰਜ ਫੀਸਦੀ ਟਾਰਗੇਟ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਪਹਿਲਾ 3.5 ਫੀਸਦੀ ਲੜਾਕੂ ਜਹਾਜ਼ਾਂ ਅਤੇ ਹਥਿਆਰਾਂ ਸਮੇਤ ਪ੍ਰਮੁੱਖ ਡਿਫੈਂਸ ਜ਼ਰੂਰਤਾਂ 'ਤੇ ਫੋਕਸ ਹੋਵੇਗਾ ਅਤੇ ਬਾਕੀ 1.5 ਫੀਸਦੀ ਡਿਫੈਂਸ ਨਾਲ ਸਬੰਧਤ ਇਨਫਰਾਸਟਕਚਰ 'ਤੇ ਖ਼ਰਚ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵੇਂ ਨੈਟੋ ਟਾਰਗੇਟ ਦਾ ਸਮਰਥਨ ਕਰਦੇ ਕਿਹਾ ਕਿ ਵਿਸ਼ਵ ਤੇਜ਼ੀ ਨਾਲ ਖ਼ਤਰਨਾਕ ਮੋੜ ਵੱਲ ਵੱਧ ਰਿਹਾ ਹੈ ਅਤੇ ਇਹ ਡਿਵਾਈਡ ਹੋ ਰਿਹਾ ਹੈ, ਅਜਿਹੇ ਵਿਚ ਕੈਨੇਡਾ ਨੂੰ ਆਪਣੀ ਪ੍ਰਭੂਸੱਤਾ, ਆਪਣੇ ਹਿੱਤਾਂ ਅਤੇ ਆਪਣੇ ਸਹਿਯੋਗੀਆਂ ਦੀ ਬਿਹਤਰ ਸੁਰੱਖਿਆ ਲਈ ਡਿਫੈਂਸ ਨੂੰ ਮਜਬੂਤ ਕਰਨਾ ਹੋਵੇਗਾ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link