17.67C Vancouver
ADS

Jun 18, 2026 2:30 PM - Connect Newsroom - Ramandeep Kaur with files from The Canadian Press

ਪੀ.ਐਮ. ਕਾਰਨੀ ਵੈਨਕੂਵਰ ਦੌਰੇ 'ਤੇ, ਪ੍ਰੀਮੀਅਰ ਈਬੀ ਨਾਲ ਵੀ ਕਰਨਗੇ ਮੁਲਾਕਾਤ

Share On
carney-to-announce-housing-and-infrastructure-measures-in-vancouver-attend-fifa-world-cup-match
According to information released by the Prime Minister's Office, the joint announcement will be followed by a private meeting between Carney and Eby. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵੈਨਕੂਵਰ ਦੌਰੇ 'ਤੇ ਹਨ, ਜਿੱਥੇ ਉਹ ਦੁਪਹਿਰ ਨੂੰ ਪ੍ਰੀਮੀਅਰ ਡੇਵਿਡ ਈਬੀ ਨਾਲ ਮਿਲ ਕੇ ਨਵੇਂ ਘਰਾਂ ਅਤੇ ਲੋਕਲ ਇਨਫਰਾਸਟਕਚਰ ਸਬੰਧੀ ਨਵੇਂ ਕਦਮਾਂ ਦਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਇਸ ਸਾਂਝੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ ਈਬੀ ਵਿਚਕਾਰ ਇੱਕ ਅਹਿਮ ਨਿੱਜੀ ਮੀਟਿੰਗ ਵੀ ਹੋਵੇਗੀ।

ਇਸ ਤੋਂ ਇਲਾਵਾ ਕਾਰਨੀ ਤਿੰਨ ਵਜੇ ਵੈਨਕੂਵਰ ਵਿਚ ਫੀਫਾ ਵਿਸ਼ਵ ਕੱਪ 2026 ਤਹਿਤ ਖੇਡੇ ਜਾਣ ਵਾਲੇ ਕੈਨੇਡਾ ਅਤੇ ਕਤਰ ਦੇ ਰੋਮਾਂਚਕ ਫੁੱਟਬਾਲ ਮੈਚ ਨੂੰ ਦੇਖਣ ਲਈ ਵੀ ਬੀ.ਸੀ. ਪਲੇਸ ਸਟੇਡੀਅਮ ਵਿਖੇ ਸ਼ਿਰਕਤ ਕਰਨਗੇ।

ਰਿਪੋਰਟ ਮੁਤਾਬਕ, ਇਸ ਮੁਕਾਬਲੇ ਦੀਆਂ ਟਿਕਟਾਂ ਅੱਜ $800 ਤੋਂ ਲੈ ਕੇ $22,000 ਤੱਕ ਦੀਆਂ ਕੀਮਤਾਂ 'ਤੇ ਉਪਲਬੱਧ ਸਨ। ਹਾਲਾਂਕਿ, ਜਿਹੜੇ ਪ੍ਰਸ਼ੰਸਕਾਂ ਕੋਲ ਟਿਕਟਾਂ ਨਹੀਂ ਹਨ ਉਹ ਹੇਸਟਿੰਗਜ਼ ਪਾਰਕ ਦੇ ਫੈਨ ਫੈਸਟੀਵਲ ਜਾਂ ਮੈਟਰੋ ਵੈਨਕੂਵਰ ਦੇ ਆਸਪਾਸ ਰੱਖੀਆਂ ਗਈਆਂ ਵੱਖ-ਵੱਖ ਵੌਚ ਪਾਰਟੀਆਂ ਵਿਚ ਸ਼ਾਮਲ ਹੋ ਕੇ ਵੱਡੀਆਂ ਸਕ੍ਰੀਨਾਂ ‘ਤੇ ਲਾਈਵ ਮੈਚ ਦਾ ਮੁਫ਼ਤ ਆਨੰਦ ਲੈ ਸਕਦੇ ਹਨ।

Latest news

b-c-launches-hydroelectric-upgrades-aimed-at-boosting-power-supply-by-7
Punjabi

ਬੀ.ਸੀ.ਸਰਕਾਰ ਨੇ ਬਿਜਲੀ ਸਪਲਾਈ 'ਚ 7 ਫੀਸਦੀ ਵਾਧੇ ਲਈ ਹਾਈਡ੍ਰੋ ਪ੍ਰੋਜੈਕਟਾਂ ਦੇ ਅੱਪਗ੍ਰੇਡ ਦਾ ਕੀਤਾ ਐਲਾਨ

ਬੀ.ਸੀ. ਦੇ ਐਨਰਜੀ ਅਤੇ ਕਲਾਈਮੇਟ ਸਲਿਊਸ਼ਨ ਮੰਤਰੀ ਐਡਰੀਅਨ ਡਿਕਸ ਨੇ ਸੂਬੇ ਵਿਚ ਪਾਵਰ ਸਪਲਾਈ ਨੂੰ 7 ਫੀਸਦੀ ਹੋਰ ਵਧਾਉਣ ਲਈ ਕਈ ਹਾਈਡ੍ਰੋ ਡੈਮ ਨੂੰ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਸਭ ਤੋਂ ਵੱਡਾ ਪ੍ਰੋਜੈਕਟ ਰੇਵਲਸਟੋਕ ਡੈਮ ਵਿਖੇ ਸ਼ੁਰੂ ਕੀਤਾ ਜਾਵੇਗਾ, ਜਿੱਥੇ ਸਾਲ 2032 ਤੱਕ 500 ਮੈਗਾਵਾਟ ਵਾਧੂ ਬਿਜਲੀ ਪੈਦਾ ਕਰਨ ਲਈ ਛੇਵਾਂ ਜਨਰੇਟਿੰਗ ਸਟੇਸ਼ਨ ਲਗਾਇਆ ਜਾਵੇਗਾ ਅਤੇ ਪਹਿਲੇ ਚਾਰ ਯੂਨਿਟਾਂ ਨੂੰ ਵੀ ਅਪਡੇਟ ਕੀਤਾ ਜਾਵੇਗਾ।
smith-says-timing-may-prevent-coal-mining-referendum-question-from-appearing-on-october-ballot
Punjabi

ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ: ਪ੍ਰੀਮੀਅਰ ਸਮਿਥ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੰਕੇਤ ਦਿੱਤਾ ਹੈ ਕਿ ਇਸ ਵਾਰ ਫਾਲ ਵਿੱਚ ਹੋਣ ਵਾਲੀ ਰਿਫਰੈਂਡਮ ਵਿੱਚ ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ।ਇਸ ਮਹੀਨੇ ਦੇ ਸ਼ੁਰੂ ਵਿੱਚ, ਐਲਬਰਟਾ ਦੇ ਸੰਗੀਤਕਾਰ Corb Lund ਨੇ ਆਪਣੀ ਪਟੀਸ਼ਨ ਦੇ ਸਮਰਥਨ ਵਿੱਚ 2,00,000 ਤੋਂ ਵੱਧ ਦਸਤਖਤ ਸਰਕਾਰ ਨੂੰ ਸੌਂਪੇ ਸਨ।
carney-to-announce-housing-and-infrastructure-measures-in-vancouver-attend-fifa-world-cup-match
Punjabi

ਪੀ.ਐਮ. ਕਾਰਨੀ ਵੈਨਕੂਵਰ ਦੌਰੇ 'ਤੇ, ਪ੍ਰੀਮੀਅਰ ਈਬੀ ਨਾਲ ਵੀ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵੈਨਕੂਵਰ ਦੌਰੇ 'ਤੇ ਹਨ, ਜਿੱਥੇ ਉਹ ਦੁਪਹਿਰ ਨੂੰ ਪ੍ਰੀਮੀਅਰ ਡੇਵਿਡ ਈਬੀ ਨਾਲ ਮਿਲ ਕੇ ਨਵੇਂ ਘਰਾਂ ਅਤੇ ਲੋਕਲ ਇਨਫਰਾਸਟਕਚਰ ਸਬੰਧੀ ਨਵੇਂ ਕਦਮਾਂ ਦਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਇਸ ਸਾਂਝੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ ਈਬੀ ਵਿਚਕਾਰ ਇੱਕ ਅਹਿਮ ਨਿੱਜੀ ਮੀਟਿੰਗ ਵੀ ਹੋਵੇਗੀ।
surrey-police-board-media-policy-sparks-controversy-after-first-meeting-under-new-chair
Punjabi

ਸਰੀ ਪੁਲਿਸ ਬੋਰਡ ਦੇ ਮੀਡੀਆ ਨਿਯਮਾਂ 'ਤੇ ਵਿਵਾਦ, ਆਲੋਚਕਾਂ ਨੇ ਫੈਸਲੇ ਨੂੰ ਠਹਿਰਾਇਆ ਗਲਤ

ਸਰੀ ਪੁਲਿਸ ਬੋਰਡ ਦੀ ਨਵੀਂ ਚੇਅਰ ਪਰਮ ਜਵਾਂਡਾ ਦੀ ਅਗਵਾਈ ਹੇਠ ਬੁੱਧਵਾਰ ਨੂੰ ਹੋਈ ਪਹਿਲੀ ਮੀਟਿੰਗ ਵਿਚ ਇੱਕ ਮਤਾ ਪਾਸ ਹੋਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਤਹਿਤ ਹੁਣ ਸਰੀ ਦਾ ਪੁਲਿਸ ਚੀਫ਼ ਸਿਰਫ਼ ਪੁਲਿਸ ਦੇ ਕੰਮਕਾਜ ਨਾਲ ਜੁੜੇ ਮੁੱਦਿਆਂ 'ਤੇ ਹੀ ਮੀਡੀਆ ਜਾਂ ਜਨਤਾ ਵਿਚ ਬੋਲ ਸਕਦਾ ਹੈ, ਜਦੋਂ ਕਿ ਬੋਰਡ, ਸਿਟੀ ਹਾਲ ਅਤੇ ਸਰਕਾਰ ਦੇ ਪ੍ਰਸ਼ਾਸਨਿਕ ਜਾਂ ਸ਼ਾਸਨ ਦੇ ਮਾਮਲਿਆਂ 'ਤੇ ਟਿੱਪਣੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
trump-iranian-president-sign-interim-peace-agreement-ahead-of-planned-switzerland-ceremony
Punjabi

ਟਰੰਪ ਅਤੇ ਈਰਾਨੀ ਰਾਸ਼ਟਰਪਤੀ ਨੇ ਸਵਿਟਜ਼ਰਲੈਂਡ ਸਮਾਗਮ ਤੋਂ ਪਹਿਲਾਂ ਅੰਤਰਿਮ ਸ਼ਾਂਤੀ ਸਮਝੌਤੇ 'ਤੇ ਕੀਤੇ ਦਸਤਖਤ

ਅਮਰੀਕਾ ਅਤੇ ਈਰਾਨ ਵਿਚਕਾਰ ਯੁੱਧ ਖਤਮ ਕਰਨ ਲਈ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਿਨੇਵਾ ਨੇੜੇ ਲੂਸਰਨ ਵਿੱਚ ਹਸਤਾਖਰ ਕੀਤੇ ਜਾਣ ਵਾਲੇ ਅੰਤਰਿਮ ਸਮਝੌਤੇ 'ਤੇ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਹੀ ਫਰਾਂਸ ਦੇ ਪੈਲੇਸ ਆਫ ਵਰਸੇਲਜ਼ ਵਿਖੇ ਦਸਤਖਤ ਕਰ ਦਿੱਤੇ ਹਨ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਮੌਜੂਦ ਸਨ। ਟਰੰਪ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਪੈਲੇਸ ਆਫ ਵਰਸੇਲਜ਼ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਸਮਝੌਤੇ ‘ਤੇ ਦਸਤਖਤ ਹੋ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link