11.61C Vancouver
ADS

Dec 17, 2022 1:38 AM - Connect News

ਵੈਨਕੂਵਰ: ਸੀ.ਬੀ.ਐਸ.ਏ. ਨੇ ਜ਼ਬਤ ਕੀਤੀ 2,500kg ਅਫੀਮ, ਸਟ੍ਰੀਟ ਕੀਮਤ ਕਰੀਬ $50 ਮਿਲੀਅਨ

Share On
cbsa-seizes-largest-amount-of-opium-to-date
The Canada Border Services Agency (CBSA) is committed to keeping Canadian communities safe from illicit drugs. (Photo - CBSA/twitter)

ਕੈਨੇਡਾ 'ਚ ਓਪੀਅਮ/ਅਫੀਮ ਦੀ ਸਭ ਤੋਂ ਵੱਡੀ ਜ਼ਬਤਗੀ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।

ਸਭ ਤੋਂ ਵੱਡੀ ਜ਼ਬਤਗੀ ਦੌਰਾਨ ਕਰੀਬ 2,500kg ਅਫੀਮ ਬਰਾਮਦ ਹੋਈ ਦੱਸੀ ਗਈ ਹੈ।

ਡੈਲਟਾ 'ਚ ਇੱਕ ਪ੍ਰੈਸ ਕਾਨਫਰੰਸ ਕਰ 25 ਅਕਤੂਬਰ ਨੂੰ ਹੋਈ ਜ਼ਬਤਗੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਜਾਣਕਾਰੀ ਸਾਂਝੀ ਕਰਨ ਵਾਲਿਆਂ 'ਚ ਦੇਸ਼ ਦੀ ਐਂਪਲਾਇਮੈਂਟ ਮੰਤਰੀ ਅਤੇ ਡੈਲਟਾ ਦੀ ਐਮ.ਪੀ. ਕਾਰਲਾ ਕੁਆਲਟਰੋ ਵੀ ਸ਼ਾਮਿਲ ਸਨ।

ਜਾਣਕਾਰੀ ਦਿੱਤੀ ਗਈ ਕਿ 247 ਸ਼ਿਪਿੰਗ ਪੈਲੇਟਸ ਦੀ ਜਾਂਚ ਦੌਰਾਨ ਸੀ.ਬੀ.ਐਸ.ਏ. ਵੱਲੋਂ ਇਹ ਵੱਡੀ ਓਪੀਅਮ ਬਰਾਮਦਗੀ ਕੀਤੀ ਗਈ।

ਜ਼ਬਤ ਕੀਤੀ ਗਈ ਓਪੀਅਮ ਦੀ ਸਟ੍ਰੀਟ ਕੀਮਤ ਕਰੀਬ $50 ਮਿਲੀਅਨ ਦੱਸੀ ਗਈ ਹੈ।

ਇਹ ਅਫੀਮ ਕਿੱਥੋਂ ਆਈ ਅਤੇ ਇਸ ਦਾ ਕੈਨੇਡਾ ਪਹੁੰਚਣ ਦਾ ਜ਼ਿੰਮੇਵਾਰ ਕੌਣ ਸੀ, ਇਸ ਬਾਰੇ ਫਿਲਹਾਲ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਅਤੇ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਮਾਮਲੇ 'ਚ ਕਿਸੇ ਦੇ ਦੋਸ਼ ਤੈਅ ਕੀਤੇ ਗਏ ਹਨ ਜਾਂ ਨਹੀਂ।

ਹਾਲਾਂਕਿ ਅਧਿਕਾਰੀਆਂ ਨੇ ਦੁਬਈ ਅਤੇ ਮਿਡਲ ਈਸਟ ਅਤੇ ਆਸਟ੍ਰੇਲੀਆ ਤੋਂ ਇਸ ਜਾਂਚ ਦੌਰਾਨ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।

ਬੀ.ਸੀ. ਆਰ.ਸੀ.ਐਮ.ਪੀ. ਤੋਂ ਕ੍ਰਿਮੀਨਲ ਆਪ੍ਰੇਸ਼ਨਸ ਅਫ਼ਸਰ ਵਿਲ ਐਂਗ ਦਾ ਕਹਿਣਾ ਸੀ ਕਿ ਬੀ.ਸੀ. ਆਰ.ਸੀ.ਐਮ.ਪੀ. ਅਤੇ ਸੀ.ਬੀ.ਐਸ.ਏ. ਦੇ ਸਾਂਝੇ ਆਪ੍ਰੇਸ਼ਨ ਤਹਿਤ ਅਕਤੂਬਰ 'ਚ ਜਾਂਚ ਅਰੰਭੀ ਗਈ ਸੀ ਅਤੇ ਇਸੇ ਦੌਰਾਨ ਇਹ ਵੱਡੀ ਕਾਮਯਾਬੀ ਮਿਲੀ।

ਉੱਧਰ ਦੇਸ਼ ਦੀ ਐਂਪਲਾਇਮੈਂਟ ਮੰਤਰੀ ਅਤੇ ਡੈਲਟਾ ਤੋਂ ਐਮ.ਪੀ. ਕਾਰਲਾ ਕੁਆਲਟਰੋ ਨੇ ਸੀ.ਬੀ.ਐਸ.ਏ. ਦੀ ਪਿੱਠ ਥਾਪੜੀ ਅਤੇ ਵੱਡੀ ਕਾਮਯਾਬੀ 'ਤੇ ਵਧਾਈ ਦੇਣ ਦੇ ਨਾਲ-ਨਾਲ ਏਜੈਂਸੀਆਂ ਦਾ ਧੰਨਵਾਦ ਕੀਤਾ।

Latest news

b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
belleville-synagogue-shooting-29-year-old-suspect-dies-in-hospital
Punjabi

ਬੈਲਵਿਲ ਸਿਨਾਗੌਗ ਸ਼ੂਟਿੰਗ ਮਾਮਲਾ: 29 ਸਾਲਾ ਸ਼ੱਕੀ ਹਮਲਾਵਰ ਦੀ ਹਸਪਤਾਲ ਵਿੱਚ ਮੌਤ

ਓਨਟਾਰੀਓ ਦੇ ਬੈਲਵਿਲ ਵਿਚ Sons of Jacob Synagogue ਦੇ ਬਾਹਰ ਹੋਈ ਸ਼ੂਟਿੰਗ ਦੇ ਮਾਮਲੇ ਵਿਚ 29 ਸਾਲਾ ਸ਼ੱਕੀ ਹਮਲਾਵਰ ਸ਼ਾਨ ਵਾਰਡ ਦੀ ਹਸਪਤਾਲ ਵਿਚ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਐਤਵਾਰ ਰਾਤ ਉਸ ਸਮੇਂ ਵਾਪਰੀ ਸੀ ਜਦੋਂ Jewish ਭਾਈਚਾਰੇ ਦੇ ਲੋਕ ਪਵਿੱਤਰ ਤਿਉਹਾਰ ਯੋਮ ਕਿੱਪੁਰ ਦੀ ਪ੍ਰਾਰਥਨਾ ਲਈ synagogue ਅੰਦਰ ਇਕੱਠੇ ਹੋਏ ਸਨ।
surrey-councillor-calls-for-province-wide-e-scooter-regulations
Punjabi

ਸਰੀ ਕੌਂਸਲਰ ਦੀ ਮੰਗ, ਬੀ.ਸੀ. ਭਰ ਵਿੱਚ ਈ-ਸਕੂਟਰਾਂ ਲਈ ਬਣੇ ਇਕਸਾਰ ਨਿਯਮ

ਸਰੀ ਦੇ ਇੱਕ ਕੌਂਸਲਰ ਨੇ ਪੂਰੇ ਸੂਬੇ ਵਿਚ ਈ-ਸਕੂਟਰ ਨੂੰ ਰੈਗੂਲੇਟ ਕੀਤੇ ਜਾਣ ਦੀ ਮੰਗ ਉਠਾਈ ਹੈ। ਕੌਂਸਲਰ ਰੌਬ ਸਟੱਟ ਨੇ ਸੋਮਵਾਰ ਨੂੰ ਹੋਈ ਕੌਂਸਲ ਮੀਟਿੰਗ ਦੌਰਾਨ ਈ-ਸਕੂਟਰਾਂ ਦੀ ਵਰਤੋਂ ਸਬੰਧੀ ਰੈਗੂਲੇਟਰੀ ਫਰੇਮਵਰਕ ਤਿਆਰ ਕਰਨ ਦੀ ਤਜਵੀਜ਼ ਰੱਖੀ। ਉਨ੍ਹਾਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਸਿਟੀ ਸਟਾਫ਼ ਨੂੰ ਇੱਕ ਪੱਤਰ ਤਿਆਰ ਕਰਨ ਲਈ ਕਿਹਾ ਹੈ, ਜੋ ਮੇਅਰ ਵੱਲੋਂ ਸੂਬਾ ਦੀ ਆਉਣ ਵਾਲੀ ਸਰਕਾਰ ਨੂੰ ਭੇਜਿਆ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link