16.91C Vancouver
ADS

Jun 3, 2022 2:00 PM - ANI

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੇਂਦਰ ਸਰਕਾਰ ਵੱਲੋਂ ਜ਼ੈੱਡ ਸਕਿਓਰਿਟੀ ਦੇਣ ਦਾ ਫ਼ੈਸਲਾ

Share On
centre-provides-z-category-security-to-akal-takht-jathedar-giani-harpreet-singh
Z category security to Akal Takht Jathedar Giani Harpreet Singh_ANI

ਪੰਜਾਬ ਵਿਚ ਹਾਲਾਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜੈੱਡ ਕੈਟਾਗਿਰੀ ਸਕਿਓਰਿਟੀ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੀ ਸਕਿਓਰਿਟੀ ਵਿਚ ਸੈਂਟਰਲ ਰਿਜ਼ਰਵ ਪੁਲਿਸ ਫੋਰਸ (ਸੀ. ਆਰ. ਐੱਫ.) ਦੇ ਜਵਾਨ ਤਾਇਨਾਤ ਕੀਤੇ ਜਾਣਗੇ।

ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਸ ਸਬੰਧ ਵਿਚ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਵੀ ਸੁਰੱਖਿਆ ਨਹੀਂ ਮੰਗੀ ਸੀ।

ਸੂਤਰਾਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਕਿਓਰਿਟੀ ਵਿਚ ਕਟੌਤੀ ਕੀਤੇ ਜਾਣ ਦੇ ਮੱਦੇਨਜ਼ਰ ਕੇਂਦਰ ਨੇ ਉਨ੍ਹਾਂ ਜ਼ੈੱਡ ਕੈਟਾਗਿਰੀ ਸਕਿਓਰਿਟੀ ਦੇਣ ਦਾ ਫ਼ੈਸਲਾ ਕੀਤਾ ਹੈ।

ਗੌਰਤਲਬ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਕਿਓਰਿਟੀ ਵਿਚ 6 ਪੁਲਿਸ ਜਵਾਨ ਤਾਇਨਾਤ ਸਨ, ਜਿਨ੍ਹਾਂ ਨੂੰ ਘਟਾ ਕੇ ਤਿੰਨ ਕਰ ਦਿੱਤਾ ਗਿਆ। ਇਸ ਮਗਰੋਂ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਉਹ ਬਾਕੀ ਦੇ ਤਿੰਨ ਮੁਲਾਜ਼ਮ ਵੀ ਵਾਪਸ ਕਰ ਦੇਣਗੇ ਕਿਉਂਕਿ ਉਹ ਸੂਬਾ ਸਰਕਾਰ ਤੋਂ ਸੁਰੱਖਿਆ ਨਹੀਂ ਚਾਹੁੰਦੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਦੇ ਨੌਜਵਾਨ ਹੀ ਕਾਫ਼ੀ ਹਨ।

Latest news

federal-appeal-court-grants-b-c-ostriches-stay-of-cull-pending-review
Punjabi

ਰੀਵਿਊ ਤੱਕ ਬੀ.ਸੀ. 'ਚ ਇੱਕ ਫਾਰਮ 'ਤੇ ਸ਼ਤੁਰਮੁਰਗਾਂ ਦੇ ਖਾਤਮੇ ਸੰਬੰਧੀ ਫੈਸਲੇ 'ਤੇ ਰੋਕ

ਫੈਡਰਲ ਕੋਰਟ ਆਫ ਅਪੀਲ ਨੇ ਬੀ.ਸੀ. ਦੇ ਇੱਕ ਫਾਰਮ 'ਤੇ ਸ਼ਤੁਰਮੁਰਗਾਂ ਦੇ ਕੱਲ (cull) ਜਾਣੀ ਕਿ ਉਨ੍ਹਾਂ ਨੂੰ ਖਤਮ ਕਰਨ ਦੀ ਸੰਭਾਵੀ ਪ੍ਰੀਕਿਰਿਆ 'ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਕੋਰਟ ਰਿਕਾਰਡ ਦਰਸਾਉਂਦੇ ਹਨ ਕਿ ਅੱਜ ਦੁਪਹਿਰ ਦੇ ਸਮੇਂ ਔਟਵਾ 'ਚ ਇਸ ਸੰਬਧੀ ਫੈਸਲਾ ਲਿਆ ਗਿਆ 400 ਸ਼ਤੁਰਮੁਰਗਾਂ ਦੇ ਕੱਲ ਨੂੰ ਅਪੀਲ ਦੇ ਪੈਂਡਿੰਗ ਹੋਣ ਤਕ ਰੋਕਿਆ ਜਾਵੇ।
canadas-audrey-leduc-finishes-7th-at-paris-diamond-league
Punjabi

ਪੈਰਿਸ ਡਾਇਮੰਡ ਲੀਗ 'ਚ ਸੱਤਵੇਂ ਸਥਾਨ 'ਤੇ ਰਹੀ ਕੈਨੇਡਾ ਦੀ ਔਡਰੀ ਲੈਡੂ

ਕਨੇਡੀਅਨ ਸਪ੍ਰਿੰਟਰ ਔਡਰੀ ਲੈਡੁ ਪੈਰਿਸ 'ਚ ਖੇਡੀ ਜਾ ਰਹੀ ਡਾਇਮੰਡ ਲੀਗ ਵਰਲਡ ਚੈਂਪੀਅਨਸ਼ਿਪ ਵਿੱਚ 200 ਮੀਟਰ ਦੌੜ 'ਚ ਸੱਤਵੇਂ ਸਥਾਨ 'ਤੇ ਰਹੀ।
missing-youth-for-location-edris-azizi
Punjabi

ਸਰੀ ਵਿਚ 10 ਸਾਲਾ ਲੜਕਾ ਲਾਪਤਾ, ਪੁਲਿਸ ਨੇ ਉਸ ਨੂੰ ਲੱਭਣ ਵਿੱਚ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਸਰੀ ਵਿਚ ਇੱਕ 10 ਸਾਲਾ ਲੜਕਾ ਲਾਪਤਾ ਹੋ ਗਿਆ ਹੈ, ਪੁਲਿਸ ਨੇ ਉਸ ਨੂੰ ਲੱਭਣ ਵਿਚ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਐਡਰਿਸ ਅਜ਼ੀਜ਼ੀ ਅੱਜ ਸਵੇਰੇ 8:15 ਵਜੇ 103ਏ ਸਟ੍ਰੀਟ ਦੇ 13100 ਬਲਾਕ ਵਿਚ ਆਪਣੇ ਘਰ ਤੋਂ ਨਿਕਲਿਆ ਅਤੇ ਨੇੜੇ ਹੀ ਸਥਿਤ ਸਕੂਲ ਨਹੀਂ ਪਹੁੰਚਿਆ।
highway-1-at-tank-hill-closed-overnight-for-scheduled-construction
Punjabi

ਮੁਰੰਮਤ ਕਾਰਨ ਟੈਂਕ ਹਿੱਲ ਦੇ ਹਾਈਵੇਅ 1 ਨੂੰ ਕੀਤਾ ਗਿਆ ਬੰਦ

ਫਰੇਜ਼ਰ ਅਤੇ ਥੌਂਪਸਨ ਕੈਨਿਯਨਜ਼ ਤੋਂ ਹੋ ਕੇ ਹਾਈਵੇ 1 'ਤੇ ਚੱਲਣ ਵਾਲੇ ਡਰਾਈਵਰਾਂ ਲਈ ਮਹੱਤਵਪੂਰਨ ਖ਼ਬਰ ਹੈ। ਲਿਟਨ ਤੋਂ 14 ਕਿਲੋਮੀਟਰ ਈਸਟ ਵਿਚ ਟੈਂਕ ਹਿੱਲ ਵਿਖੇ ਸੀਪੀਕੇਸੀ ਰੇਲਵੇ ਦੀ ਮੁੱਖ ਲਾਈਨ ਉੱਪਰ ਬਣਾਏ ਜਾ ਰਹੇ ਪੁਲ 'ਤੇ ਡੈੱਕ ਕੰਕਰੀਟ ਸਥਾਪਿਤ ਕੀਤਾ ਜਾਣਾ ਹੈ, ਜਿਸ ਦੇ ਚੱਲਦੇ ਹਾਈਵੇ-1 ਇੱਥੇ 23 ਜੂਨ ਦੀ ਅੱਧੀ ਰਾਤ ਤੋਂ 24 ਜੂਨ ਦੀ ਸਵੇਰ 9 ਵਜੇ ਤੱਕ ਦੋਵੇਂ ਦਿਸ਼ਾਵਾਂ ਵਿਚ ਬੰਦ ਰਹੇਗਾ।
more-information-has-emerged-about-the-missing-22-year-old-indian-origin-student-sahil-kumar
Punjabi

ਮ੍ਰਿਤ ਮਿਲੇ ਭਾਰਤੀ ਮੂਲ ਦੇ 22 ਸਾਲਾ ਸਾਹਿਲ ਕੁਮਾਰ ਬਾਰੇ ਹੋਰ ਜਾਣਕਾਰੀ ਆਈ ਸਾਹਮਣੇ

ਓਨਟਾਰੀਓ ਦੇ ਹੈਮਿਲਟਨ ਵਿਚ ਲਾਪਤਾ ਹੋਣ ਦੇ 10 ਦਿਨਾਂ ਮਗਰੋਂ ਮ੍ਰਿਤਕ ਮਿਲੇ ਭਾਰਤੀ ਮੂਲ ਦੇ 22 ਸਾਲਾ ਸਟੂਡੈਂਟ ਸਾਹਿਲ ਕੁਮਾਰ ਬਾਰੇ ਹੋਰ ਜਾਣਕਾਰੀ ਸਾਹਮਣੇ ਆਈ ਹੈ। ਸਾਹਿਲ ਨੂੰ ਆਖਰੀ ਵਾਰ 16 ਮਈ ਨੂੰ ਦੇਖਿਆ ਗਿਆ ਸੀ ਅਤੇ ਪਤਾ ਲੱਗਾ ਹੈ ਕਿ ਉਸ ਦਿਨ ਉਸ ਨੇ ਟੋਰੌਂਟੋ ਲਈ ਜੀਓ ਟਰੇਨ ਲਈ ਸੀ, ਜਿਸ ਪਿੱਛੇ ਦੀ ਵਜ੍ਹਾ ਅਜੇ ਤੱਕ ਸਪੱਸ਼ਟ ਨਹੀਂ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link