Sep 23, 2022 12:08 AM - Connect News

ਬੀ.ਸੀ. 'ਚ ਗੈਂਗ ਐਕਟੀਵਿਟੀ ਨੂੰ ਨਿਸ਼ਾਨੇ 'ਤੇ ਲੈਣ ਦੀ ਜਾਂਚ ਦੌਰਾਨ ਕੰਬਾਈਂਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਨੂੰ ਵੱਡੀ ਕਾਮਯਾਬੀ ਮਿਲੀ ਹੈ।
ਇਸ ਦੌਰਾਨ ਕਰੀਬ $673,000 ਦੀ ਕੀਮਤ ਵਾਲੇ ਗੈਰਕਨੂੰਨੀ ਡਰੱਗਸ ਬਰਾਮਦ ਹੋਏ ਹਨ।
ਇਸ 'ਚ ਫੈਂਟਾਨਿਲ ਨਸ਼ੇ ਦੀਆਂ ਕਰੀਬ 29,000 ਜਾਨਲੇਵਾ ਸਾਬਿਤ ਹੋ ਸਕਦੀਆਂ ਖੁਰਾਕਾਂ ਸ਼ਾਮਿਲ ਦੱਸੀਆਂ ਗਈਆਂ ਹਨ।
ਸੀ.ਐਫ.ਐਸ.ਈ.ਯੂ. ਦਾ ਕਹਿਣਾ ਸੀ ਕਿ ਕੈਲੋਨਾ, ਕੈਮਲੂਪਸ, ਵਰਨਨ-ਨੌਰਥ ਓਕਾਨਾਗਨ ਅਤੇ ਪੈਂਟੀਕਟਨ ਦੀ ਪੁਲਿਸ ਅਤੇ ਬੀ.ਸੀ. ਹਾਈਵੇਅ ਪੈਟਰੋਲ ਨਾਲ ਮਿਲ ਕੇ ਸੂਬੇ ਦੀ ਗੈਂਗ ਐਕਟੀਵਿਟੀ 'ਤੇ ਕਾਬੂ ਪਾਉਣ ਦੇ ਯਤਨ ਜੁਲਾਈ 'ਚ ਅਰੰਭੇ ਸਨ।
ਜਾਂਚ ਦੌਰਾਨ ਪੁਲਿਸ ਹੱਥ ਕੋਕੇਨ, ਮੈਥਮਫਿਟਾਮੀਨ, ਫੈਂਟਾਨਿਲ ਅਤੇ ਬੈਨਜ਼ੋਡਾਇਆਜਿਪੀਨਸ ਸਮੇਤ 1.84kg ਗੈਰਕਨੂੰਨੀ ਡਰੱਗਸ ਬਰਾਮਦ ਹੋਏ।
ਜਾਣਕਾਰੀ ਦਿੱਤੀ ਗਈ ਕਿ $12,570 ਕੈਸ਼ ਵੀ ਬਰਾਮਦ ਹੋਇਆ ਅਤੇ 224kg ਗੈਰ ਸਰਕਾਰੀ ਕੈਨਬਿਸ ਬਰਾਮਦ ਹੋਇਆ।
ਇਸ ਤੋਂ ਇਲਾਵਾ ਬੰਦੂਕਾਂ, ਚਾਕੂ, ਬੇਅਰ ਸਪਰੇ, ਟੇਜਰ ਅਤੇ ਨਕਲਸ ਜਿਹੇ ਹਥਿਆਰ ਵੀ ਬਰਾਮਦ ਕੀਤੇ ਗਏ।
ਮਾਮਲੇ 'ਚ ਕੁਝ ਗ੍ਰਿਫਤਾਰੀਆਂ ਹੋਣ ਸੰਬੰਧੀ ਵੀ ਦੱਸਿਆ ਗਿਆ ਹੈ।




