11.64C Vancouver
ADS

Dec 1, 2020 11:22 PM -

ਕੌਂਡੋ ਇੰਸ਼ੋਰੈਂਸ ਰੇਟ ਅਸਮਾਨੀ ਚੜ੍ਹਾਉਣ ਵਾਲੀ ਪ੍ਰੀਕਿਰਿਆ ਰੱਦ ਕਰਨ ਦੀ ਬੀ.ਸੀ. 'ਚ ਇੰਸ਼ੋਰਰਸ ਨੇ ਦਿੱਤੀ ਮਨਜ਼ੂਰੀ: ਵਿੱਤ ਮੰਤਰੀ ਸਿਲੀਨਾ ਰੌਬਿਨਸਨ

Share On
change-made-to-insurance-for-b-c-condo-owners-amid-rising-premiums
A man stands in the window of an upper floor condo in Vancouver on March 24, 2020. THE CANADIAN PRESS/Darryl Dyck

ਵਿੱਤ ਮੰਤਰੀ ਸਿਲੀਨਾ ਰੌਬਿਨਸਨ ਦਾ ਕਹਿਣਾ ਹੈ ਕਿ ਬੀ.ਸੀ. 'ਚ ਇੰਸ਼ੋਰਰਸ ਨੇ ਮਨਜ਼ੂਰੀ ਦੇ ਦਿੱਤੀ ਹੈ ਕਿ ਇੱਕ ਅਜਿਹੀ ਪ੍ਰੈਕਟਿਸ ਨੂੰ ਹਟਾਇਆ ਜਾਵੇਗਾ, ਜਿਸ ਦੇ ਨਾਲ ਕੌਂਡੋ ਇੰਸ਼ੋਰੈਂਸ ਰੇਟ ਅਸਮਾਨੀ ਚੜ੍ਹ ਜਾਂਦੇ ਸਨ।

ਰੌਬਿਨਸਨ ਨੇ ਦੱਸਿਆ ਕਿ ਇੰਸ਼ੋਰਰਸ ਨੇ 'ਬੈਸਟ ਟਰਮਸ ਪ੍ਰਾਈਸਿੰਗ' ਨਾਮ ਦੀ ਪ੍ਰੈਕਟਿਸ ਨੂੰ 1 ਜਨਵਰੀ ਤੋਂ ਖਤਮ ਕਰਨ ਦੀ ਹਾਮੀ ਭਰੀ ਹੈ।

ਇਹ ਉਸ ਵੇਲੇ ਸ਼ੁਰੂ ਹੋਈ ਸੀ, ਜਦ ਕਈ ਇੰਸ਼ੋਰਰ ਆਪਣੀ-ਆਪਣੀ ਬਿਡ ਸਬਮਿਟ ਕਰਨ ਲਈ ਰਾਜ਼ੀ ਹੁੰਦੇ ਸਨ, ਜਿਸ ਨਾਲ ਕਿ ਸਟਰੈਟਾ ਪ੍ਰਾਪਰਟੀ ਨਾਲ ਸੰਬੰਧਤ ਟੋਟਲ ਰਿਸਕ ਦਾ ਕੁਝ ਹਿੱਸਾ ਲਿਆ ਜਾ ਸਕੇ।

ਪਰ ਸਟਰੈਟਾ ਮਾਲਿਕਾਂ ਦਾ ਫਾਈਨਲ ਪ੍ਰੀਮੀਅਮ, ਆਮ ਤੌਰ 'ਤੇ ਸਭ ਤੋਂ ਉੱਚੇ ਬਿਡ 'ਤੇ ਨਿਰਭਰ ਕਰਦਾ ਸੀ।

ਬੀ.ਸੀ. ਫਾਈਨੈਂਸ਼ੀਅਲ ਸਰਵਿਸਿਜ਼ ਅਥਾਰਿਟੀ ਦੀ ਇੱਕ ਅੰਤ੍ਰਿਮ ਰਿਪੋਰਟ 'ਚ ਦੱਸਿਆ ਗਿਆ ਸੀ ਕਿ 94% ਤੱਕ ਸਟਰੈਟਾ ਪ੍ਰਾਪਰਟੀਆਂ ਨੂੰ ਇਸ ਪ੍ਰੀਕਿਰਿਆ ਕਾਰਨ ਵਧੇਰੇ ਕੀਮਤਾਂ ਭਰਨੀਆਂ ਪਈਆਂ ਹਨ।

Latest news

dingell-slams-trump-over-strained-canada-u-s-relations-urges-resumption-of-talks
Punjabi

ਕੈਨੇਡਾ ਨਾਲ ਵਿਗੜੇ ਰਿਸ਼ਤਿਆਂ ’ਤੇ ਡਿੰਗੇਲ ਨੇ ਟਰੰਪ ਨੂੰ ਘੇਰਿਆ, ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਿਗੜੇ ਸਬੰਧਾਂ ਨੂੰ ਲੈ ਕੇ Michigan ਤੋਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਤੀਨਿਧੀ ਡੇਬੀ ਡਿੰਗੇਲ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੇਸ਼ ਲਈ ਇਹ ਬੇਹੱਦ ਨਿਰਾਸ਼ਾਜਨਕ ਦੌਰ ਹੈ ਜਦੋਂ ਰਾਸ਼ਟਰਪਤੀ ਆਪਣੇ ਸਭ ਤੋਂ ਕਰੀਬੀ ਦੋਸਤ ਅਤੇ ਸਹਿਯੋਗੀ ਦੇਸ਼ ਨਾਲ ਗੱਲਬਾਤ ਕਰਨ ਦੀ ਬਜਾਏ ਤਾਨਾਸ਼ਾਹਾਂ ਅਤੇ ਤਾਨਾਸ਼ਾਹ ਨਾਲ ਸਬੰਧ ਵਧਾਉਣ ਵਿਚ ਜ਼ਿਆਦਾ ਅਰਾਮਦਾਇਕ ਮਹਿਸੂਸ ਕਰ ਰਹੇ ਹਨ।
wildfire-threat-eases-in-b-c-as-major-fires-drop-to-just-three
Punjabi

ਬੀ.ਸੀ. ਵਿੱਚ ਜੰਗਲੀ ਅੱਗਾਂ ਦਾ ਘਟਿਆ ਕਹਿਰ ,ਵੱਡੀਆਂ ਅੱਗਾਂ ਦੀ ਗਿਣਤੀ 3 ਰਹੀ

ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਸੂਬੇ ਦੇ ਫਰੇਜ਼ਰ ਕੈਨਿਯਨ ਇਲਾਕੇ ਵਿਚ ਲੱਗੀ ਬਰੰਸਵਿਕ ਕ੍ਰੀਕ ਦੀ ਅੱਗ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਬਾਹਰ ਹੋ ਗਈ ਹੈ, ਜਿਸ ਕਾਰਨ ਇਸ ਨੂੰ ਵਾਈਲਡਫਾਇਰ ਨੋਟ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਸੂਬੇ ਵਿਚ ਸਿਰਫ਼ ਤਿੰਨ ਵੱਡੀਆਂ ਅੱਗਾਂ ਹੀ ਬਾਕੀ ਰਹਿ ਗਈਆਂ ਹਨ।
drug-toxicity-crisis-in-b-c-138-deaths-reported-in-june-2026
Punjabi

ਬੀ.ਸੀ. ’ਚ ਨਸ਼ਿਆਂ ਦਾ ਕਹਿਰ: ਜੂਨ ਵਿੱਚ ਹੋਈਆਂ 138 ਮੌਤਾਂ

ਬੀ.ਸੀ. ਵਿਚ ਹਾਲ ਹੀ ਦੇ ਮਹੀਨੇ ਵਿਚ ਨਸ਼ੇ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਕੋਰੋਨਰ ਸਰਵਿਸ ਵਲੋਂ ਜਾਰੀ ਅੰਕੜਿਆਂ ਮੁਤਾਬਕ, ਜੂਨ 2026 ਵਿਚ ਨਸ਼ਿਆਂ ਦੀ ਵਜ੍ਹਾ ਨਾਲ 138 ਲੋਕਾਂ ਦੀ ਜਾਨ ਗਈ, ਜੋ ਕਿ ਜਨਵਰੀ ਅਤੇ ਮਾਰਚ ਤੋਂ ਬਾਅਦ ਇਸ ਸਾਲ ਦਾ ਤੀਜਾ ਵੱਡਾ ਅੰਕੜਾ ਹੈ। ਰਿਪੋਰਟ ਮੁਤਾਬਕ, ਸਾਲ 2026 ਦੇ ਪਹਿਲੇ ਛੇ ਮਹੀਨਿਆਂ ਵਿਚ ਹੁਣ ਤੱਕ ਕੁੱਲ 776 ਮੌਤਾਂ ਹੋ ਚੁੱਕੀਆਂ ਹਨ, ਜਿਸ ਦੇ ਹਿਸਾਬ ਨਾਲ ਹਾਲਾਂਕਿ ਇਹ ਸਾਲ 2019 ਵਿਚ ਹੋਈਆਂ 992 ਮੌਤਾਂ ਤੋਂ ਬਾਅਦ ਸਭ ਤੋਂ ਘੱਟ ਮੌਤਾਂ ਵਾਲਾ ਸਾਲ ਬਣਨ ਦੀ ਉਮੀਦ ਹੈ।
sukhbir-badal-pays-obeisance-at-takht-damdama-sahib-after-nanded-attack
Punjabi

ਨਾਂਦੇੜ ਹਮਲੇ ਤੋਂ ਦੋ ਹਫ਼ਤਿਆਂ ਬਾਅਦ ਸੁਖਬੀਰ ਬਾਦਲ ਨੇ ਤਖ਼ਤ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਜਾਨਲੇਵਾ ਹਮਲੇ ਵਿੱਚ ਬਚਾਅ ਤੋਂ ਦੋ ਹਫ਼ਤਿਆਂ ਬਾਅਦ ਮੰਗਲਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਪਾਰਟੀ ਆਗੂ ਵੀ ਸਨ।
mélanie-joly-urges-canadians-to-buy-canadian-made-products-amid-escalating-trade-war
Punjabi

ਮੇਲਾਨੀ ਜੋਲੀ ਨੇ ਵਧਦੀ ਵਪਾਰ ਜੰਗ ਵਿਚਕਾਰ ਕੈਨੇਡੀਅਨਾਂ ਨੂੰ ਕੈਨੇਡੀਅਨ-ਬਣੇ ਉਤਪਾਦ ਖਰੀਦਣ ਦੀ ਕੀਤੀ ਅਪੀਲ

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਅਮਰੀਕਾ ਨਾਲ ਟਰੇਡ ਵਾਰ ਹੋਰ ਭੜਕਣ ਦੌਰਾਨ ਕੈਨੇਡੀਅਨ ਨੂੰ ਦੇਸ਼ ਦੇ ਬਣੇ ਉਤਪਾਦ ਖਰੀਦਣ ਦੀ ਜ਼ੋਰਦਾਰ ਅਪੀਲ ਕੀਤੀ ਹੈ।ਔਟਵਾ ਵਿਚ ਹੋਰ ਫੈਡਰਲ ਮਿਨਿਸਟਰਸ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵਲੋਂ ਰਿਟੇਲਰ ਨਾਲ ਗੱਲਬਾਤ ਕਰਕੇ ਬਾਜ਼ਾਰ ਵਿਚ ਕੈਨੇਡੀਅਨ-ਨਿਰਮਿਤ ਉਤਪਾਦ ਦੀ ਪਛਾਣ ਕਰਨਾ ਸੌਖਾ ਬਣਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link