Apr 26, 2021 3:27 PM -

ਪਿਛਲੇ ਹਫ਼ਤੇ ਵੈਨਕੂਵਰ ਦੇ ਇਕ ਰੈਸਟੋਰੈਂਟ ਦੇ ਬਾਹਰ ਵਾਪਰੀ ਗੋਲ਼ੀ ਚੱਲਣ ਦੀ ਵਾਰਦਾਤ ਦੇ ਸਬੰਧ ਵਿਚ ਪੁਲਿਸ ਵੱਲੋਂ ‘ਫਰਸਟ ਡਿਗਰੀ ਮਰਡਰ’ ਚਾਰਜ ਲਾਏ ਗਏ ਹਨ।
ਬੀਤੇ ਸ਼ਨੀਵਾਰ ਨੂੰ ਇਸ ਘਟਨਾ ਵਿਚ ਸ਼ਹਿਰ ਦੇ ਕੋਲ ਹਾਰਬਰ ਦੇ ਵਿਅਸਤ ਇਲਾਕੇ ਵਿਚ ਐਬਟਸਫੋਰਡ ਦੇ 31 ਸਾਲਾ ਹਰਪ੍ਰੀਤ ਸਿੰਘ ਧਾਲੀਵਾਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
51 ਸਾਲਾ ਫਰਾਂਸੁਆ ਗੌਥੀਅਰ ਨਾਂ ਦਾ ਆਦਮੀ ਕਤਲ ਦੇ ਦੋਸ਼ ਤੋਂ ਇਲਾਵਾ ਇੱਕ ਭਰੇ ਹੋਏ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਹੈ।
ਗੌਥੀਅਰ ਆਪਣੀ ਅਗਲੀ ਅਦਾਲਤੀ ਪੇਸ਼ੀ ਤੱਕ ਪੁਲਿਸ ਦੀ ਹਿਰਾਸਤ ਵਿੱਚ ਰਹੇਗਾ।
ਪੁਲਿਸ ਅਨੁਸਾਰ ਧਾਲੀਵਾਲ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਭਾਵੇਂ ਇਸ ਵਾਰਦਾਤ ਵਿੱਚ ਕਿਸੇ ਹੋਰ ਦੇ ਸੱਟਾਂ ਨਹੀਂ ਲੱਗੀਆਂ ਪਰ ਜਨਤਕ ਥਾਂ ’ਤੇ ਵਾਪਰੀ ਇਸ ਵਾਰਦਾਤ ਕਾਰਨ ਬਾਕੀਆਂ ਦੀ ਜਾਨ ਜੋਖਮ ਵਿਚ ਜ਼ਰੂਰ ਪਾਈ ਗਈ ਸੀ।
ਇੱਕ ਹਫਤੇ ਦੇ ਅੰਦਰ ਮੈਟਰੋ ਵੈਨਕੂਵਰ ਖੇਤਰ ਵਿੱਚ ਤਿੰਨ ਅਜਿਹੇ ਹੀ ਨਿਸ਼ਾਨਾ ਸਾਧੇ ਹਮਲੇ ਹੋਏ ਹਨ ਅਤੇ ਗੈਂਗ ਇੰਫੋਰਸਮੈਂਟ ਅਫਸਰਾਂ ਵਲੋਂ ਦਿਨ ਦਹਾੜੇ ਵਿਅਸਤ ਜੰਤਕ ਥਾਵਾਂ ’ਤੇ ਵਾਪਰ ਰਹੀਆਂ ਇਨ੍ਹਾਂ ਵਾਰਦਾਤਾਂ ਨੂੰ ਲੈਕੇ ਚਿੰਤਾ ਜਤਾਈ ਜਾ ਰਹੀ ਹੈ।




