22.71C Vancouver
ADS

Dec 4, 2020 12:06 PM -

ਸਿੰਘੂ ਬਾਰਡਰ 'ਤੇ ਵਿਰੋਧ ਕਰ ਰਹੇ ਕਿਸਾਨਾਂ ਲਈ ਚੈਰੀਟੇਬਲ ਟਰੱਸਟ ਵੱਲੋਂ ਵੰਡੀਆਂ ਗਈਆਂ ਦਵਾਈਆਂ

Share On
charitable-trust-distributes-medicines-to-protesting-farmers-at-singhu-border
Charitable Trust distributes medicines to protesting farmers

ਦਿੱਲੀ ਦੇ ਦਰਿਆਗੰਜ ਇਲਾਕੇ ਦੀ ਸਿਵਿਲੀਅਨ ਵੈਲਫ਼ੇਅਰ ਚੈਰੀਟੇਬਲ ਟਰੱਸਟ ਵੱਲੋਂ ਸ਼ੁੱਕਰਵਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ 'ਚ ਸਿੰਘੂ (ਦਿੱਲੀ-ਹਰਿਆਣਾ) ਬਾਰਡਰ 'ਤੇ ਕਿਸਾਨਾਂ ਨੂੰ ਦਵਾਈਆਂ ਮੁਹਈਆ ਕਰਾਈਆਂ ਗਈਆਂ|

ਟਰੱਸਟ ਦੇ ਇੱਕ ਮੈਂਬਰ ਨੇ ਕਿਹਾ, "ਸਾਡੇ ਕਿਸਾਨ ਭਰਾਵਾਂ ਵੱਲੋਂ ਐਮਰਜੰਸੀ ਵੇਲੇ ਇਹ ਦਵਾਈਆਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ| ਉਹ ਏਨੀ ਕੜਾਕੀ ਠੰਢ 'ਚ ਬਾਹਰ ਸੌਂ ਰਹੇ ਹਨ| ਇਸ ਲਈ, ਅਸੀਂ ਕੁਝ ਜ਼ਰੂਰੀ ਦਵਾਈਆਂ ਲੈਕੇ ਆਏ ਹਾਂ ਜੋ ਉਹਨਾਂ ਦੇ ਕੰਮ ਆ ਸਕਦੀਆਂ ਹਨ| ਇਹ ਕਿਸਾਨ ਸਾਡੇ ਮੁਲਕ ਦੀ ਭਲਾਈ ਲਈ ਸਾਰਾ ਸਾਲ ਕੰਮ ਕਰਦੇ ਹਨ|"

ਕਿਸਾਨ ਦਿੱਲੀ ਦੇ ਦਰਵਾਜ਼ਿਆਂ 'ਤੇ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਨਵੇਂ ਲਾਗੂ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ|

ਇਸ ਸਭ ਦੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਸਾਨਾਂ ਨਾਲ ਹੋਈ ਚੌਥੇ ਦੌਰ ਦੀ ਗੱਲਬਾਤ ਦੌਰਾਨ ਭਰੋਸਾ ਦਿਵਾਇਐ ਕਿ ਐਮਐਸਪੀ ਨੂੰ ਨਹੀਂ ਛੇੜਿਆ ਜਾਵੇਗਾ ਅਤੇ ਸਰਕਾਰ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਅਧੀਨ ਆਉਂਦੀਆਂ ਮੰਡੀਆਂ ਅਤੇ ਦੂਜੇ ਪਹਿਲੂਆਂ 'ਚ ਤੇ ਨਵੇਂ ਕਾਨੂੰਨਾਂ ਜਿਹੜੇ ਕਾਨੂੰਨ ਅਦਾਲਤਾਂ 'ਚ ਫੈਸਲਿਆਂ ਲਈ ਪਏ ਹਨ, ਉਹਨਾਂ ਦੇ ਸੁਝਾਵਾਂ ਲਈ ਤਿਆਰ ਹੈ|

ਕੇਂਦਰ ਅਤੇ ਕਿਸਾਨਾਂ ਵਿਚਾਲੇ ਅਗਲੀ ਬੈਠਕ ਹੁਣ 5 ਦਿਸੰਬਰ ਨੂੰ ਹੋਣੀ ਤੈਅ ਹੋਈ ਹੈ| ਦੱਸਣਯੋਗ ਹੈ ਕਿ ਕਿਸਾਨ ਉਪਜ,ਵਪਾਰ ਅਤੇ ਵਣਜ ਬਿੱਲ(ਤਰੱਕੀ ਅਤੇ ਸਹੂਲਤ), 2020 , ਕਿਸਾਨ (ਸਸ਼ਕਤੀਕਰਨ ਅਤੇ ਰੱਖਿਆ) ਸਮਰਥਨ ਮੁੱਲ ਸਮਝੌਤਾ ਅਤੇ ਖੇਤੀ ਸੇਵਾਵਾਂ ਬਿੱਲ,2020 ਅਤੇ ਜ਼ਰੂਰੀ ਵਸਤਾਂ(ਸੋਧ) ਬਿੱਲ,2020 ਦਾ ਵਿਰੋਧ ਕਰ ਰਹੇ ਹਨ|

Latest news

death-toll-rises-to-24-after-russian-missile-strike-on-kyiv-apartment-building-zelenskyy-says
Punjabi

ਕੀਵ ਦੀ ਰਿਹਾਇਸ਼ੀ ਇਮਾਰਤ ’ਤੇ ਰੂਸੀ ਮਿਸਾਈਲ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 24 ਹੋਈ: ਜ਼ੇਲੇਨਸਕੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੀਤੇ ਦਿਨ ਇੱਕ ਅਪਾਰਟਮੈਂਟ ਬਿਲਡਿੰਗ ‘ਤੇ ਹੋਏ ਰੂਸੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਇੱਕ ਦਿਨ ਤੋਂ ਵੱਧ ਚੱਲੇ ਰਾਹਤ ਅਤੇ ਬਚਾਅ ਕਾਰਜਾਂ ਤੋਂ ਬਾਅਦ ਮਲਬੇ ਦੀ ਖੁਦਾਈ ਪੂਰੀ ਕਰ ਲਈ ਹੈ।
911-communications-workers-in-b-c-vote-95-in-favour-of-strike-action
Punjabi

ਬੀ.ਸੀ. ਦੇ 911 ਸੰਚਾਰ ਕਰਮਚਾਰੀਆਂ ਨੇ ਹੜਤਾਲੀ ਕਾਰਵਾਈ ਦੇ ਹੱਕ ਵਿੱਚ 95 ਫੀਸਦੀ ਵੋਟ ਦਿੱਤੀ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਨੂੰ ਸੰਭਾਲਣ ਵਾਲੇ 95 ਫੀਸਦੀ ਵਰਕਰਜ਼ ਨੇ ਹੜਤਾਲ ਦੇ ਪੱਖ ਵਿਚ ਵੋਟ ਪਾਈ ਹੈ। ਯੂਨੀਅਨ ਦੇ ਪ੍ਰਧਾਨ ਡੋਨਾਲਡ ਗ੍ਰਾਂਟ ਮੁਤਾਬਕ, ਇਹ ਫੈਸਲਾ ਈ-ਕਾਮਰਸ ਵਿਚ ਸਟਾਫ ਦੀ ਕਮੀ ਅਤੇ ਕੰਮ ਦੇ ਵਧਦੇ ਬੋਝ ਕਾਰਨ ਲਿਆ ਗਿਆ ਹੈ। ਉਨ੍ਹਾਂ ਅਨੁਸਾਰ, ਸਟਾਫ਼ ਦੀ ਘਾਟ ਕਾਰਨ ਕਰਮਚਾਰੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ ਅਤੇ ਹੱਦੋਂ ਵੱਧ ਓਵਰਟਾਈਮ ਕਰਨ ਲਈ ਮਜਬੂਰ ਹਨ। ​ਇਸ ਯੂਨੀਅਨ ਵਿਚ 911 ਲਾਈਨ ਦੇ ਕਾਲ-ਟੇਕਰ, ਡਿਸਪੈਚਰ ਅਤੇ IT ਸਟਾਫ ਸ਼ਾਮਲ ਹਨ।
carney-smith-expected-to-unveil-alberta-industrial-carbon-pricing-deal-tied-to-pipeline-plan
Punjabi

ਪੀ.ਐਮ.ਕਾਰਨੀ ਅਤੇ ਸਮਿਥ ਵੱਲੋਂ ਉਦਯੋਗਿਕ ਕਾਰਬਨ ਕੀਮਤ ਸਮਝੌਤੇ ਦਾ ਐਲਾਨ ਕਰਨ ਦੀ ਸੰਭਾਵਨਾ

ਪੀ.ਐਮ.ਮਾਰਕ ਕਾਰਨੀ ਸ਼ੁੱਕਰਵਾਰ ਨੂੰ ਕੈਲਗਰੀ ਦੇ ਦੌਰੇ ਮੌਕੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮਿਲ ਕੇ ਇਤਿਹਾਸਕ ਐਨਰਜੀ ਡੀਲ ਦਾ ਐਲਾਨ ਕਰਨ ਜਾ ਰਹੇ ਹਨ। ਇਸ ਡੀਲ ਦਾ ਮੁੱਖ ਮਕਸਦ ਦੋਵਾਂ ਸਰਕਾਰਾਂ ਵਿਚਾਲੇ ਊਰਜਾ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਸੂਬੇ ਦੀ ਆਰਥਿਕਤਾ ਨੂੰ ਵਧੇਰੇ sustainable ਬਣਾਉਣਾ ਹੈ।
re-entry-to-begin-for-some-evacuees-after-woodlands-county-wildfire-holds-steady
Punjabi

ਵੁੱਡਲੈਂਡਜ਼ ਕਾਊਂਟੀ ਵਿੱਚ ਜੰਗਲੀ ਅੱਗ ਕਾਬੂ ਹੇਠ ਰਹਿਣ ਤੋਂ ਬਾਅਦ ਕੁਝ ਨਿਵਾਸੀਆਂ ਦੀ ਵਾਪਸੀ ਹੋਵੇਗੀ ਸ਼ੁਰੂ

ਵੁੱਡਲੈਂਡਜ਼ ਕਾਊਂਟੀ ਵਿੱਚ ਬੇਕਾਬੂ ਜੰਗਲੀ ਅੱਗ ਕਾਰਨ ਘਰ ਛੱਡਣ ਲਈ ਮਜਬੂਰ ਹੋਏ ਕੁਝ ਨਿਵਾਸੀ ਵੀਰਵਾਰ ਨੂੰ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ। ਵ੍ਹਾਈਟਕੋਰਟ ਸ਼ਹਿਰ ਤੋਂ ਲਗਭਗ 3.5 ਕਿਲੋਮੀਟਰ ਸਾਊਥ-ਈਸਟ ਵਿੱਚ 11 ਮਈ ਨੂੰ ਘਾਹ ਨੂੰ ਅੱਗ ਲੱਗੀ ਸੀ। ਅਗਲੇ ਹੀ ਦਿਨ ਇਲਾਕੇ ਨੂੰ ਖਾਲੀ ਕਰਨ ਦਾ ਹੁਕਮ ਜਾਰੀ ਕੀਤਾ ਗਿਆ, ਜਿਸ ਕਾਰਨ 100 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਜ਼ੋਨ 3 ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਵੀਰਵਾਰ ਦੁਪਹਿਰ 3 ਵਜੇ ਤੋਂ ਆਪਣੇ ਘਰਾਂ ਨੂੰ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
indian-man-pleads-guilty-in-cross-border-human-smuggling-case-linked-to-canada-u-s-route
Punjabi

ਕੈਨੇਡਾ ਰਾਹੀਂ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਦੀ ਤਸਕਰੀ ਮਾਮਲੇ ਵਿਚ ਭਾਰਤੀ ਨੌਜਵਾਨ ਨੇ ਕਬੂਲੇ ਦੋਸ਼

ਕੈਨੇਡਾ ਦੇ ਰਸਤੇ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਦੀ ਗੈਰ-ਕਾਨੂੰਨੀ ਘੁਸਪੈਠ ਕਰਵਾਉਣ ਵਾਲੇ ਮਨੁੱਖੀ ਤਸਕਰੀ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਇੱਕ 22 ਸਾਲਾ ਭਾਰਤੀ ਨੌਜਵਾਨ ਨੇ ਅਮਰੀਕੀ ਅਦਾਲਤ ਵਿਚ ਗੁਨਾਹ ਕਬੂਲ ਕੀਤਾ ਹੈ। ਨਿਆਂ ਵਿਭਾਗ ਮੁਤਾਬਕ, ਸ਼ਿਵਮ Lnu ਨਾਂ ਦੇ ਇਸ ਵਿਅਕਤੀ 'ਤੇ ਦਰਜਨ ਲੋਕਾਂ ਨੂੰ ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਨਿਊਯਾਰਕ ਸਟੇਟ ਵਿਚ ਲਿਆਉਣ ਦਾ ਦੋਸ਼ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link