Apr 9, 2020 10:27 PM -

ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਅਜੇ ਇਹ ਸਪਸ਼ਟ ਕਰਨਾ ਮੁਸ਼ਕਿਲ ਹੈ ਕਿ ਅਮਰੀਕਾ ਦੇ ਨਾਲ ਬਾਰਡਰ ਕਦੋਂ ਤਕ ਬੰਦ ਰਹਿ ਸਕਦੇ ਹਨ।
ਅੱਜ ਸਵੇਰੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਦੀ ਆਮ ਜਿੰਦਗੀ ਲਈ ਵਾਪਸੀ ਕਾਫੀ ਹੱਦ ਤਕ ਇਸ ਵਾਇਰਸ ਸੰਬੰਧੀ ਵੈਕਸੀਨ 'ਤੇ ਨਿਰਭਰ ਕਰੇਗੀ, ਜੋ ਕਿ ਬਣਨ ਵਿੱਚ ਅਜੇ ਕਈ ਮਹੀਨੇ ਦਾ ਸਮਾਂ ਲਗ ਸਕਦਾ ਹੈ।
ਫਰੀਲੈਂਡ ਨੇ ਕਿਹਾ ਕਿ ਇਸਦੇ ਆਸਰੇ ਇਹ ਅਨੁਮਾਨ ਲਗਾਉਣਾ ਕਿ, ਇਸਦਾ ਬਾਰਡਰ 'ਤੇ ਕੀ ਅਸਰ ਪਵੇਗਾ, ਇਹ ਕਹਿਣਾ ਅਜੇ ਬੇਹਦ ਮੁਸ਼ਕਿਲ ਹੈ।
ਅੱਜ ਚੀਫ ਪਬਲਿਕ ਹੈਲਥ ਅਫਸਰ, ਡਾ. ਥਰੈਸਾ ਟੈਮ ਦਾ ਕਹਿਣਾ ਸੀ ਕਿ ਕੈਨੇਡਾ 'ਚ ਵਾਇਰਸ ਸੰਬੰਧੀ ਮਾਮਲਿਆਂ ਨੂੰ ਕੰਟਰੋਲ 'ਚ ਰੱਖਣਾ ਇਸਤੇ ਵੀ ਨਿਰਭਰ ਕਰੇਗਾ ਕਿ ਹੋਰ ਦੇਸ਼ਾਂ 'ਚ ਕੀ ਹੁੰਦਾ ਹੈ, ਜਿਸਦੇ ਵਿਚ ਅਮਰੀਕਾ ਵੀ ਸ਼ਾਮਿਲ ਹੈ।




